ਪਤਨੀ ਨਾਲ ਮੁੰਬਈ ਦੀਆਂ ਸੜਕਾਂ ’ਤੇ ਗੇੜੀ ਲਾਉਣ ਨਿਕਲੇ ਵਿਵੇਕ ਓਬਰਾਏ ਦਾ ਹੋਇਆ ਚਲਾਨ

02/20/2021 3:26:34 PM

ਮੁੰਬਈ (ਭਾਸ਼ਾ) : ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਬਿਨਾਂ ਹੈਲਮਟ ਅਤੇ ਮਾਸਕ ਲਗਾਏ ਬਾਈਕ ਚਲਾਉਣਾ ਮਹਿੰਗਾ ਪੈ ਗਿਆ ਹੈ। ਦਰਅਸਲ ਸਮਾਜਕ ਕਾਰਜਕਰਤਾ ਬੀਨੂ ਵਰਗੀਸ ਨੇ ਇਕ ਵੀਡੀਓ ਟਵੀਟ ਕਰਦੇ ਹੋਏ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ, ਮੁੰਬਈ ਪੁਲਸ ਅਤੇ ਮੁੰਬਈ ਮਹਾਨਗਰ ਪਾਲਿਕਾ ਨੂੰ ਟੈਗ ਕੀਤਾ ਸੀ। ਇਸ ਦੇ ਨਾਲ ਹੀ ਵਿਵੇਕ ਓਬਰਾਏ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ: ਨੱਚਣ ਵਾਲੀ ਕਹਿਣ ਵਾਲੇ ਮੰਤਰੀ ’ਤੇ ਭੜਕੀ ਕੰਗਨਾ, ਕਿਹਾ-ਮੈਂ ਰਾਜਪੂਤ ਹਾਂ ਕਮਰ ਨਹੀਂ ਹਿਲਾਉਂਦੀ, ਹੱਡੀਆਂ ਤੋੜਦੀ ਹਾਂ

 

 
 
 
 
View this post on Instagram
 
 
 
 
 
 
 
 
 
 
 

A post shared by Vivek Oberoi (@vivekoberoi)

 

ਇਸ ਵੀਡੀਓ ਦੇ ਆਧਾਰ ’ਤੇ ਮੁੰਬਈ ਪੁਲਸ ਨੇ ਵਿਵੇਕ ਓਬਰਾਏ ’ਤੇ ਆਈ.ਪੀ.ਸੀ. ਦੀ ਧਾਰਾ 188, 269 ਮੋਟਰ ਵ੍ਹੀਕਲ ਐਕਟ ਦੀ ਧਾਰਾ 129,177 ਅਤੇ ਅਪੈਂਡਮਿਕ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਨਾਲ ਹੀ ਸ਼ਾਂਤਾਕਰੂਜ਼ ਟ੍ਰੈਫਿਕ ਪੁਲਸ ਨੇ ਵਿਵੇਕ ਓਬਰਾਏ ਦਾ 500 ਰੁਪਏ ਦਾ ਚਲਾਨ ਕੱਟਿਆ ਹੈ। ਮੁੰਬਈ ਪੁਲਸ ਦੇ ਇਕ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਅਰਜੁਨ ਤੇਂਦੁਲਕਰ ਦੇ IPL ’ਚ ਚੁਣੇ ਜਾਣ ’ਤੇ ਉਠੇ ਸਵਾਲ, ਭੈਣ ਸਾਰਾ ਨੇ ਇੰਝ ਦਿੱਤਾ ਜਵਾਬ

ਵਰਗੀਸ ਦਾ ਕਹਿਣਾ ਹੈ ਕਿ ਵਿਵੇਕ ਵੈਲੇਨਟਾਈਟ ਡੇਅ ਦੇ ਦਿਨ ਆਪਣੀ ਪਤਨੀ ਨਾਲ ਬਿਨਾਂ ਹੈਲਮਟ ਅਤੇ ਮਾਸਕ ਪਾ ਕੇ ਬਾਈਕ ਚਲਾ ਰਹੇ ਸਨ ਪਰ ਜ਼ਿੰਮੇਦਾਰ ਨਾਗਰਿਕ ਹੋਣ ਦੇ ਚੱਲਦੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਜਿਹੇ ਸਮੇਂ ਜਦੋਂ ਕੋਰੋਨਾ ਇੰਫੈਕਸ਼ਨ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ, ਅਜਿਹੀ ਲਾਪ੍ਰਵਾਹੀ ਠੀਕ ਨਹੀਂ ਹੈ। 

ਇਹ ਵੀ ਪੜ੍ਹੋ: ਉਤਰਾਖੰਡ ਤ੍ਰਾਸਦੀ ਦੇ ਪੀੜਤ ਪਰਿਵਾਰ ਦੀਆਂ 4 ਬੱਚੀਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਲਿਆ ਗੋਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry