ਵਿਸ਼ਾਲ ਦਦਲਾਨੀ ਦੇ ਪਿਤਾ ਦਾ ਦਿਹਾਂਤ, ਅੰਤਿਮ ਦਰਸ਼ਨ ਨਾ ਹੋਣ 'ਤੇ ਮਾਂ ਲਈ ਲਿਖੀ ਭਾਵੁਕ ਪੋਸਟ

01/08/2022 6:04:18 PM

ਮੁੰਬਈ- ਗੀਤਕਾਰ ਤੇ ਗਾਇਕ ਵਿਸ਼ਾਲ ਦਦਲਾਨੀ ਬੇਹੱਦ ਬੁਰੇ ਦੌਰ ਤੋਂ ਗ਼ੁਜ਼ਰ ਰਹੇ ਹਨ। ਵਿਸ਼ਾਲ ਦੇ ਪਿਤਾ ਮੋਤੀ ਦਦਲਾਨੀ ਦਾ ਦਿਹਾਂਤ ਹੋ ਗਿਆ ਹੈ, ਦੁੱਖ ਦੀ ਗੱਲ ਇਹ ਹੈ ਕਿ ਗਾਇਕ ਆਪਣੇ ਪਿਤਾ ਨੂੰ ਆਖ਼ਰੀ ਵਾਰ ਦੇਖ ਵੀ ਨਹੀਂ ਸਕੇ। ਉਹ ਹਾਲ ਹੀ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਤੋਂ ਉਹ ਪਰਿਵਾਰ ਤੋਂ ਦੂਰ ਹਨ।

ਇਹ ਵੀ ਪੜ੍ਹੋ : ਸਾਊਥ ਸੁਪਰਸਟਾਰ ਮਹੇਸ਼ ਬਾਬੂ ਕੋਰੋਨਾ ਪਾਜ਼ੇਟਿਵ, ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ

ਵਿਸ਼ਾਲ ਨੇ ਹੁਣ ਖ਼ੁਦ ਇੰਸਟਾਗ੍ਰਾਮ 'ਤੇ ਆਪਣੀ ਦੁਖ ਬਿਆਂ ਕਰਦੇ ਹੋਏ ਕਿਹਾ ਕਿ- ਉਹ ਆਪਣੇ ਪਿਤਾ ਦੇ ਆਖ਼ਰੀ ਸਮੇਂ ਉਨ੍ਹਾਂ ਦੇ ਨਾਲ ਨਹੀਂ ਰਹਿ ਸਕੇ। ਉਨ੍ਹਾਂ ਨੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- 'ਮੈਂ ਪਿਛਲੀ ਰਾਤ ਆਪਣੇ ਸਭ ਤੋਂ ਚੰਗੇ ਦੋਸਤ ਤੇ ਧਰਤੀ 'ਤੇ ਸਭ ਤੋ ਚੰਗੇ ਇਨਸਾਨ ਨੂੰ ਗੁਆ ਦਿੱਤਾ। ਮੈਨੂੰ ਆਪਣੀ ਜ਼ਿੰਦਗੀ 'ਚ ਇਸ ਤੋਂ ਬਿਹਤਰ ਪਿਤਾ, ਵਿਅਕਤੀ ਜਾਂ ਸਿੱਖਿਅਕ ਨਹੀਂ ਮਿਲ ਸਕਦੇ ਸਨ। ਮੇਰੇ ਅੰਦਰ ਜੋ ਵੀ ਚੰਗਾ ਹੈ ਉਹ ਉਨ੍ਹਾਂ ਦੀ ਹੀ ਦੇਨ ਹੈ।'

ਪਿਤਾ ਲਈ ਭਾਵੁਕ ਪੋਸਟ ਲਿਖਦੇ ਹੋਏ ਵਿਸ਼ਾਲ ਨੇ ਕਿਹਾ- ਜਿਸ ਸਮੇਂ ਮਾਂ ਨੂੰ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਉਸ ਮੁਸ਼ਕਲ ਘੜੀ 'ਚ ਉਹ ਆਪਣੀ ਮਾਂ ਨੂੰ ਗਲੇ ਵੀ ਨਾ ਲਗਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਭੈਣ ਦੀ ਸ਼ਲਾਘਾ ਕਰਦੇ ਹੋਏ ਕਿਹਾ- ਉਸ ਨੇ ਜਿਸ ਹਿੰਮਤ ਨਾਲ ਸਭ ਕੁਝ ਸੰਭਾਲਿਆ ਉਹ ਬਹੁਤ ਵੱਡੀ ਗੱਲ ਹੈ। ਵਿਸ਼ਾਲ ਨੇ ਅੱਗੇ ਲਿਖਿਆ- ਮੈਂ ਨਹੀਂ ਜਾਣਦਾ ਕਿ ਪਿਤਾ ਦੇ ਬਿਨਾ ਦੁਨੀਆ 'ਚ ਕਿਵੇਂ ਰਹਿਣਾ ਹੈ। ਮੈਂ ਪੂਰੀ ਤਰ੍ਹਾਂ ਨਾਲ ਖੋ ਗਿਆ ਹਾਂ।

ਇਹ ਵੀ ਪੜ੍ਹੋ : ਸੰਨੀ ਦਿਓਲ ਦੀ ‘ਗਦਰ 2’ ਦੀ ਕਹਾਣੀ ਲੀਕ, ਇਸ ਕਾਰਨ ਤਾਰਾ ਦੂਜੀ ਵਾਰ ਜਾਵੇਗਾ ਪਾਕਿਸਤਾਨ

ਹਾਲ ਹੀ 'ਚ ਵਿਸ਼ਾਲ ਦਦਲਾਨੀ ਨੇ ਇੰਸਟਾਗ੍ਰਾਮ 'ਤੇ ਕੋਵਿਡ-19 ਜਾਂਚ ਕਿੱਟ ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਤੋਂ ਤੁਰੰਤ ਜਾਂਚ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾ ਨੇ ਲਿਖਿਆ ਸੀ ਕਿ- ਇਹ ਕਿਸੇ ਵੀ ਵਿਅਕਤੀ ਦੇ ਲਈ ਹੈ ਜੋ ਪਿਛਲੇ ਹਫ਼ਤੇ ਜਾਂ 10 ਦਿਨਾਂ ਦੇ ਅੰਦਰ ਮੇਰੇ ਸੰਪਰਕ 'ਚ ਆਏ ਹਨ। ਮੇਰੇ ਲੱਛਣ ਮੁਕਾਬਲਤਨ ਹਲਕੇ ਹਨ, ਪਰ ਫਿਰ ਵੀ ਮੈਂ ਕਾਫ਼ੀ ਕਮਜ਼ੋਰੀ ਮਹਿਸੂਸ ਕਰ ਰਿਹਾ ਹਾਂ। ਕਿਰਪਾ ਕਰਕੇ ਸਾਵਧਾਨ ਰਹੋ। ਵਿਸ਼ਾਲ ਨੇ ਕਿਹਾ ਕਿ ਕੋਵਿਡ-19 ਸਬੰਧੀ ਤਮਾਮ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਬਾਵਜੂਦ ਉਹ ਵਾਇਰਸ ਨਾਲ ਇਨਫੈਕਟਿਡ ਹੋ ਗਏ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh