ਫ਼ਿਲਮ ''ਕੁੱਤੇ'' ਲਈ ਇਕੱਠੇ ਹੋਏ ਵਿਸ਼ਾਲ ਭਾਰਦਵਾਜ ਤੇ ਲਵ ਰੰਜਨ, ਸਾਂਝੀ ਕੀਤੀ ਪਹਿਲੀ ਝਲਕ

08/24/2021 2:09:34 PM

ਮੁੰਬਈ (ਬਿਊਰੋ) - ਲਵ ਫਿਲਮਸ ਅਤੇ ਵਿਸ਼ਾਲ ਭਾਰਦਵਾਜ ਫਿਲਮਸ ਨੇ ਟੀ-ਸੀਰੀਜ਼ ਦੁਆਰਾ ਪੇਸ਼ 'ਕੁੱਤੇ' ਦੇ ਨਿਰਮਾਣ ਲਈ ਆਪਣੇ ਪਹਿਲੇ ਸਹਿਯੋਗ ਦੀ ਘੋਸ਼ਣਾ ਕੀਤੀ ਹੈ। ਇਹ ਫ਼ਿਲਮ ਅਸਮਾਨ ਭਾਰਦਵਾਜ ਦੇ ਨਿਰਦੇਸ਼ਨ ਵਿਚ ਬਣੀ ਪਹਿਲੀ ਫ਼ਿਲਮ ਹੈ। ਫ਼ਿਲਮ ਦੀ ਪਹਿਲੀ ਝਲਕ ਦੇ ਰੂਪ ਵਿਚ ਮੋਸ਼ਨ-ਪੋਸਟਰ ਦੀ ਘੁੰਡ ਚੁਕਾਈ ਕਰਦੇ ਹੋਏ ਨਿਰਮਾਤਾਵਾਂ ਨੇ ਦਰਸ਼ਕਾਂ ਲਈ ਇਕ ਰੋਮਾਂਚਕ ਸਵਾਰੀ ਦਾ ਵਾਅਦਾ ਕੀਤਾ ਹੈ। ਫ਼ਿਲਮ ਦੇ ਕਲਾਕਾਰਾਂ ਵਿਚ ਅਰਜੁਨ ਕਪੂਰ, ਕੋਂਕਨਾ ਸੇਨ ਸ਼ਰਮਾ, ਨਸੀਰੁਦੀਨ ਸ਼ਾਹ, ਕੁਮੁਦ ਮਿਸ਼ਰਾ, ਰਾਧਿਕਾ ਮਦਾਨ, ਸ਼ਾਰਦੂਲ ਭਾਰਦਵਾਜ ਅਤੇ ਤੱਬੂ ਸ਼ਾਮਲ ਹਨ। 

ਦੱਸ ਦਈਏ ਕਿ ਆਸਮਾਨ ਅਤੇ ਵਿਸ਼ਾਲ ਭਾਰਦਵਾਜ ਦੁਆਰਾ ਲਿਖਤ ਫ਼ਿਲਮ 'ਕੁੱਤੇ' ਇਕ ਸੇਪਰ ਥ੍ਰਿਲਰ ਹੈ, ਜੋ ਵਰਤਮਾਨ ਵਿਚ ਆਪਣੇ ਪ੍ਰੀ-ਪ੍ਰੋਡਕਸ਼ਨ ਪੜਾਅ ਵਿਚ ਹੈ ਅਤੇ 2021 ਦੇ ਅੰਤ ਵਿਚ ਇਸ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਆਸਮਾਨ ਨੇ ਸਕੂਲ ਆਫ਼ ਵਿਜੁਅਲ ਆਰਟਸ, ਐੱਨ. ਵਾਈ. ਸੀ. ਵਿਚ ਫ਼ਿਲਮ ਮੇਕਿੰਗ 'ਚ ਬੈਚਲਰਸ ਦੀ ਪੜ੍ਹਾਈ ਪੂਰੀ ਕੀਤੀ ਹੈ। ਪਿਤਾ ਵਿਸ਼ਾਲ ਭਾਰਦਵਾਜ ਨੂੰ 'ਸਾਤ ਖੂਨ ਮੁਆਫ', 'ਮਟਰੂ ਕੀ ਬਿਜਲੀ ਕਾ ਮੰਡੋਲਾ' ਅਤੇ 'ਪਟਾਖਾ' ਵਿਚ ਅਸਿਸਟ ਕਰ ਚੁੱਕੇ ਹਨ। 

 
 
 
 
 
View this post on Instagram
 
 
 
 
 
 
 
 
 
 
 

A post shared by Konkona Sensharma (@konkona)

ਦੱਸਣਯੋਗ ਹੈ ਕਿ ਫ਼ਿਲਮ 'ਕੁੱਤੇ' ਬਾਰੇ ਵਿਸ਼ਾਲ ਭਾਰਦਵਾਜ ਨੇ ਕਿਹਾ ਕਿ 'ਕੁੱਤੇ' ਮੇਰੇ ਲਈ ਬੇਹੱਦ ਖ਼ਾਸ ਹੈ ਕਿਉਂਕਿ ਇਹ ਆਸਮਾਨ ਦੇ ਨਾਲ ਮੇਰਾ ਪਹਿਲਾ ਸਹਿਯੋਗ ਹੈ ਅਤੇ ਮੈਂ ਇਹ ਦੇਖਣ ਲਈ ਉਤਸ਼ਾਹਿਤ ਹਾਂ ਕਿ ਉਹ ਇਸ ਨਾਲ ਕੀ ਕਰਦੇ ਹਨ। ਲਵ ਫਿਲਮਸ ਅਤੇ ਵਿਸ਼ਾਲ ਭਾਰਦਵਾਜ ਫਿਲਮਸ ਵੀ ਪਹਿਲੀ ਵਾਰ ਇਕੱਠੇ ਆ ਰਹੇ ਹਨ ਅਤੇ ਮੈਂ ਇਸ ਜੋੜ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ ਕਿਉਂਕਿ ਮੈਂ ਫ਼ਿਲਮ ਨਿਰਮਾਣ ਅਤੇ ਮਜ਼ਬੂਤ ਵਪਾਰਕ ਸਮਝ ਦੇ ਪ੍ਰਤੀ ਲਵ ਦੇ ਬਹਾਦਰ ਰਵਈਏ ਦੀ ਅਸਲ ਵਿਚ ਪ੍ਰਸ਼ੰਸਾ ਕਰਦਾ ਹਾਂ।

sunita

This news is Content Editor sunita