ਵਿੰਨੀ ਨੇ ਪਤੀ ਧੀਰਜ ਨਾਲ ਕਰਵਾਇਆ ਮੈਟਰਨਿਟੀ ਫ਼ੋਟੋਸ਼ੂਟ, ਅਦਾਕਾਰਾ ਨੇ ਤਸਵੀਰਾਂ ’ਚ ਦਿਖਾਇਆ ਬੇਬੀ ਬੰਪ

07/29/2022 2:16:40 PM

ਮੁੰਬਈ: ‘ਕੁੰਡਲੀ ਭਾਗਿਆ’ ਦੇ ਅਦਾਕਾਰ ਧੀਰਜ ਧੂਪਰ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਵਿੰਨੀ ਅਰੋੜਾ ਧੂਪਰ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੋਵੇਂ ਪਹਿਲੀ ਵਾਰ ਮਾਤਾ-ਪਿਤਾ ਬਣਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਵਿੰਨੀ ਅਰੋੜਾ ਅਕਸਰ ਆਪਣੀ ਪ੍ਰੈਗਨੈਂਸੀ ਦੇ ਹਰ ਪਲ ਨੂੰ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਵਿੰਨੀ ਨੇ ਮੈਟਰਨਿਟੀ ਫ਼ੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ’ਚ ਮੌਮ ਟੂ ਬੀ ਅਦਾਕਾਰਾ ਲਾਲ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਰੈਂਪ ’ਤੇ ਬਿਖ਼ੇਰੇ ਸ਼ਿਲਪਾ ਨੇ ਹੁਸਨ ਦੇ ਜਲਵੇ, 47ਸਾਲਾਂ ਦੀ ਅਦਾਕਾਰਾ ਨੇ ਦਿਖਾਈ ਸ਼ਾਨਦਾਰ ਲੁੱਕ

ਵਿੰਨੀ ਅਰੁੜਾ ਨੇ ਮਿਨੀਮਲ ਮੇਕਅੱਪ ਨਾਲ ਅਤੇ ਖ਼ੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਧੀਰਜ ਧੂਪਰ ਵੀ ਬਲੈਕ ਆਊਟਫ਼ਿਟ ’ਚ ਸਮਾਰਟ ਲੱਗ ਰਹੇ ਹਨ। ਤਸਵੀਰ ’ਚ ਦੋਵੇਂ ਬੇਹੱਦ ਸ਼ਾਨਦਾਰ ਲੱਗ ਰਹੇ ਹਨ।

ਇਹ ਵੀ ਪੜ੍ਹੋ: ਸੰਜੇ ਦੱਤ ਦੇ ਜਨਮਦਿਨ ’ਤੇ ਜਾਣੋ ਅਦਾਕਾਰ ਵੱਲੋਂ ਨਿਭਾਏ 'ਖ਼ਲਨਾਇਕ' ਦੇ ਸ਼ਾਨਦਾਰ ਕਿਰਦਾਰਾਂ ਬਾਰੇ

ਦੋਵੇਂ ਦੇ ਚਿਹਰੇ ’ਤੇ ਆਉਣ ਵਾਲੇ ਬੱਚੇ ਦੀ ਉਤਸ਼ਾਹ ਸਾਫ਼ ਦਿਖਾਈ ਦੇ ਰਿਹਾ ਹੈ। ਇਕ ਤਸਵੀਰ ’ਚ ਵਿੰਨੀ ਇਕੱਲੀ ਨਜ਼ਰ ਆ ਰਹੀ ਹੈ ਅਤੇ ਆਪਣੇ ਬੇਬੀ ਬੰਪ ’ਤੇ ਹੱਥ ਨਾਲ ਦਿਲ ਬਣਾਉਂਦੀ ਦਿਖਾਈ ਦੇ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸਾਂਝੀ ਕਰਦੇ ਹੋਏ ਵਿੰਨੀ ਨੇ ਕੈਪਸ਼ਨ ’ਚ ਲਿਖਿਆ ਕਿ ‘ਮੇਰੇ ਅੰਦਰ ਤੁਹਾਡੇ ਲਈ ਦੋ ਦਿਲ ਧੜਕਦੇ ਹਨ।’ ਇਸ ਤਰ੍ਹਾਂ ਵਿੰਨੀ ਆਪਣੇ ਇੰਸਟਾਗ੍ਰਾਮ ਅਕਾਊਟ ’ਤੇ ਆਪਣੇ ਬੇਬੀ ਬੰਪ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਧੀਰਜ ਧੂਪਰ ਅਤੇ ਵਿੰਨੀ ਅਰੋੜਾ ਨੇ ਲੰਬੇ ਸਮੇਂ ਡੇਟਿੰਗ ਤੋਂ ਬਾਅਦ ਸਾਲ 2016 ’ਚ ਵਿਆਹ ਕੀਤਾ ਸੀ। ਧੀਰਜ ਅਤੇ ਵਿੰਨੀ ਨੇ ਅਪ੍ਰੈਲ 2022 ’ਚ ਮਾਤਾ-ਪਿਤਾ ਬਣਨ ਦੀ ਖੁਸ਼ਖ਼ਬਰੀ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਅਦਾਕਾਰਾ ਨੇ ਆਪਣੀ ਸੋਨੋਗ੍ਰਾਫ਼ੀ ਰਿਪੋਰਟ ਨੂੰ ਵੀ ਦਿਖਾਈ ਸੀ ਅਤੇ ਦੱਸਿਆ ਸੀ ਕਿ ਉਹ ਅਗਸਤ 2022 ’ਚ ਆਪਣੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। 

Shivani Bassan

This news is Content Editor Shivani Bassan