ਅਚਾਨਕ ਵਿਗੜੀ ਵਰੁਣ ਧਵਨ ਦੇ ਪਿਤਾ ਦੀ ਤਬੀਅਤ, ਹਸਪਤਾਲ ''ਚ ਕਰਵਾਇਆ ਗਿਆ ਦਾਖ਼ਲ

06/16/2022 11:31:48 AM

ਮੁੰਬਈ- ਅਦਾਕਾਰ ਵਰੁਣ ਧਵਨ ਇਸ ਸਮੇਂ ਕਾਫੀ ਚਿੰਤਾ 'ਚ ਹਨ। ਉਨ੍ਹਾਂ ਦੇ ਪਿਤਾ ਅਤੇ ਫਿਲਮਮੇਕਰ ਡੇਵਿਡ ਧਵਨ ਦੀ ਅਚਾਨਕ ਤਬੀਅਤ ਵਿਗੜ ਗਈ ਹੈ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਤੁਰੰਤ ਮੁੰਬਈ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪਿਤਾ ਦੀ ਤਬੀਅਤ ਵਿਗੜਣ ਦੀ ਖ਼ਬਰ ਸੁਣ ਕੇ ਵਰੁਣ ਆਪਣਾ ਕੰਮ ਵਿਚਾਲੇ ਛੱਡ ਤੁਰੰਤ ਹਸਪਤਾਲ ਪਹੁੰਚ ਗਏ। 


ਮੀਡੀਆ ਰਿਪੋਰਟ ਮੁਤਾਬਕ ਡੇਵਿਡ ਨੂੰ ਅਡਵਾਂਸ ਸਟੇਜ਼ ਦੀ ਡਾਇਬਟੀਜ਼ ਹੈ ਜਿਸ ਦੀ ਵਜ੍ਹਾ ਨਾਲ ਪਹਿਲੇ ਵੀ ਕਈ ਵਾਰ ਉਨ੍ਹਾਂ ਦੀ ਤਬੀਅਤ ਵਿਗੜ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਡਾਇਬਟੀਜ਼ ਦੇ ਕਾਰਨ ਹੀ ਉਨ੍ਹਾਂ ਦੀ ਤਬੀਅਤ ਖਰਾਬ ਹੋਈ ਹੈ। ਹਾਲਾਂਕਿ ਅਜੇ ਉਨ੍ਹਾਂ ਦੇ ਹਸਪਤਾਲ 'ਚ ਦਾਖ਼ਲ ਹੋਣ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ।


ਦੱਸ ਦੇਈਏ ਕਿ ਜਦੋਂ ਡੇਵਿਡ ਧਵਨ ਦੀ ਤਬੀਅਤ ਵਿਗੜੀ ਤਾਂ ਉਦੋਂ ਵਰੁਣ ਆਪਣੀ ਆਉਣ ਵਾਲੀ ਫਿਲਮ 'ਜੁਗ ਜੁਗ ਜਿਓ' ਦੀ ਪ੍ਰਮੋਸ਼ਨ 'ਚ ਰੁੱਝੇ ਸਨ। ਪਿਤਾ ਦੇ ਬੀਮਾਰ ਹੋਣ ਦੀ ਖ਼ਬਰ ਸੁਣਦੇ ਹੀ ਅਦਾਕਾਰ ਕਾਫੀ ਚਿੰਤਾ 'ਚ ਆ ਗਏ ਸਨ ਅਤੇ ਪ੍ਰਮੋਸ਼ਨ ਵਿਚਾਲੇ ਹੀ ਛੱਡ ਕੇ ਹਸਪਤਾਲ ਪਹੁੰਚ ਗਏ। 
ਦੱਸ ਦੇਈਏ ਕਿ ਵਰੁਣ ਜਲਦ ਹੀ ਮਲਟੀਸਟਾਰਰ ਫਿਲਮ 'ਜੁਗ ਜੁਗ ਜਿਓ' 'ਚ ਨਜ਼ਰ ਆਉਣਗੇ, ਜਿਸ 'ਚ ਉਨ੍ਹਾਂ ਤੋਂ ਇਲਾਵਾ ਅਦਾਕਾਰਾ ਕਿਆਰਾ ਅਡਵਾਨੀ, ਨੀਤੂ ਕਪੂਰ ਅਤੇ ਅਨਿਲ ਕਪੂਰ ਵੀ ਲੀਡ ਰੋਲ 'ਚ ਹਨ। ਇਸ ਫਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਨੇ ਕੀਤਾ ਹੈ ਅਤੇ ਇਹ 24 ਜੂਨ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 

Aarti dhillon

This news is Content Editor Aarti dhillon