ਆਖ਼ਿਰ ਵਾਣੀ ਕਪੂਰ ਨੂੰ ਕਿਉਂ ਬੇਸਬਰੀ ਨਾਲ ਉਡੀਕ ਹੈ ਨਵੇਂ ਸਾਲ ਦੀ, ਜਾਣੋ ਵਜ੍ਹਾ

08/24/2021 2:13:49 PM

ਮੁੰਬਈ (ਬਿਊਰੋ) - ਬਰਥ-ਡੇਅ ਗਰਲ ਵਾਣੀ ਕਪੂਰ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''ਜਨਮਦਿਨ ਦੀ ਦੁਪਹਿਰ! ਤੁਹਾਡੇ ਸਭ ਦੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ।'' ਵਾਣੀ ਕਪੂਰ ਆਉਣ ਵਾਲੇ ਸਾਲ ਲਈ ਬਹੁਤ ਉਤਸ਼ਾਹਿਤ ਹੈ, ਕਿਉਂਕਿ ਉਹ ਵੱਡੇ ਬੈਨਰ ਦੀਆਂ ਫ਼ਿਲਮਾਂ 'ਸ਼ਮਸ਼ੇਰਾ' ਅਤੇ 'ਚੰਡੀਗੜ੍ਹ ਕਰੇ ਆਸ਼ਿਕੀ' 'ਚ ਮੁੱਖ ਭੂਮਿਕਾਵਾਂ ਨਿਭਾ ਰਹੀ ਹੈ। 'ਸ਼ਮਸ਼ੇਰਾ' 'ਚ ਉਹ ਰਣਬੀਰ ਕਪੂਰ ਦੇ ਆਪੋਜ਼ਿਟ ਅਤੇ 'ਚੰਡੀਗੜ੍ਹ ਕਰੇ ਆਸ਼ਿਕੀ' 'ਚ ਉਹ ਆਯੁਸ਼ਮਾਨ ਖੁਰਾਨਾ ਦੇ ਆਪੋਜ਼ਿਟ ਦਿਖਾਈ ਦੇਵੇਗੀ।


ਵਾਣੀ ਕਪੂਰ ਨੇ ਕਿਹਾ ਕਿ ''ਮੈਂ ਇਕ ਚੰਗੇ ਸਾਲ ਲਈ ਉਮੀਦਵਾਰ ਹਾਂ। ਮੇਰੇ ਕੋਲ ਦੋ ਵੱਡੀਆਂ ਫ਼ਿਲਮਾਂ 'ਸ਼ਮਸ਼ੇਰਾ' ਅਤੇ 'ਚੰਡੀਗੜ੍ਹ ਕਰੇ ਆਸ਼ਿਕੀ' ਹਨ, ਜੋ ਥੀਏਟਰਸ 'ਚ ਰਿਲੀਜ਼ ਹੋਣ ਨੂੰ ਤਿਆਰ ਹਨ। ਮੈਨੂੰ ਉਮੀਦ ਹੈ ਕਿ ਇਹ ਫ਼ਿਲਮਾਂ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਨਗੀਆਂ। ਇਹ ਦੋ ਫ਼ਿਲਮਾਂ ਮੈਨੂੰ ਬਿਲਕੁਲ ਵੱਖਰੇ ਅੰਦਾਜ਼ 'ਚ ਪੇਸ਼ ਕਰ ਰਹੀਆਂ ਹਨ ਅਤੇ ਮੈਂ ਆਪਣੀ ਪਰਫਾਰਮੈਂਸ ਲਈ ਲੋਕਾਂ ਦੀ ਪ੍ਰਤੀਕਿਰਿਆ ਦੇਖਣ ਲਈ ਉਤਸ਼ਾਹਿਤ ਹਾਂ। ਵਾਣੀ ਕਪੂਰ ਨੇ ਕਿਹਾ ਕਿ ਉਸ ਨੇ ਦੋਵਾਂ ਫ਼ਿਲਮਾਂ 'ਚ ਪੂਰੀ ਮਿਹਨਤ ਕੀਤੀ ਅਤੇ ਉਸ ਨੂੰ ਉਮੀਦ ਹੈ ਕਿ ਉਹ ਲਈ ਸ਼ਕਤੀਸ਼ਾਲੀ ਪਰਫਾਰਮੈਂਸ ਦੇਣ ਲਈ ਤਿਆਰ ਰਹਿੰਦੀ ਹੈ।''

ਸਾਲ 2013 ’ਚ ਫ਼ਿਲਮ ‘ਸ਼ੁੱਧ ਦੇਸੀ ਰੋਮਾਂਸ’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਵਾਣੀ ਕਪੂਰ ਨੂੰ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਵਾਣੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਬਾਲੀਵੁੱਡ ਦੇ ਸਾਰੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ।

ਵਾਣੀ ਕਪੂਰ ਦਾ ਜਨਮ 23 ਅਗਸਤ, 1988 ਨੂੰ ਦਿੱਲੀ ’ਚ ਹੋਇਆ ਸੀ। ਉਸ ਦੇ ਪਿਤਾ ਸ਼ਿਵ ਕਪੂਰ ਦਾ ਦਿੱਲੀ ’ਚ ਫਰਨੀਚਰ ਦਾ ਕਾਰੋਬਾਰ ਹੈ, ਜਦਕਿ ਮਾਂ ਡਿੰਪੀ ਕਪੂਰ ਮਾਰਕੀਟਿੰਗ ਐਗਜ਼ੀਕਿਊਟਿਵ ਵਜੋਂ ਕੰਮ ਕਰਦੀ ਹੈ। ਵਾਣੀ ਕਪੂਰ ਨੇ ਆਪਣੀ ਪੂਰੀ ਪੜ੍ਹਾਈ ਦਿੱਲੀ ਤੋਂ ਹੀ ਕੀਤੀ ਹੈ।

Shyna

This news is Content Editor Shyna