‘ਉਚਾਈ’ ਫ਼ਿਲਮ ਦਾ ਟਰੇਲਰ ਰਿਲੀਜ਼, 3 ਬਜ਼ੁਰਗ ਦੋਸਤਾਂ ਦੇ ਐਵਰੈਸਟ ਫਤਿਹ ਕਰਨ ਦੀ ਜ਼ਿੱਦ (ਵੀਡੀਓ)

10/18/2022 1:33:37 PM

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਉਚਾਈ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਅਮਿਤਾਭ ਬੱਚਨ, ਅਨੁਪਮ ਖੇਰ, ਬੋਮਨ ਈਰਾਨੀ, ਡੈਨੀ ਡੇਂਗਜ਼ੋਂਗਪਾ, ਸਾਰਿਕਾ, ਨੀਨਾ ਗੁਪਤਾ ਤੇ ਪਰਿਣੀਤੀ ਚੋਪੜਾ ਅਹਿਮ ਭੂਿਮਕਾ ਨਿਭਾਅ ਰਹੇ ਹਨ।

ਟਰੇਲਰ ’ਚ ਦੱਸਿਆ ਗਿਆ ਹੈ ਕਿ ਡੈਨੀ ਦਾ ਸੁਪਨਾ ਐਵਰੈਸਟ ’ਤੇ ਜਾਣ ਦਾ ਹੈ, ਉਹ ਵੀ ਆਪਣੇ ਬਜ਼ੁਰਗ ਦੋਸਤਾਂ ਅਮਿਤਾਭ, ਅਨੁਪਮ ਤੇ ਬੋਮਨ ਈਰਾਨੀ ਦੇ ਨਾਲ ਪਰ ਉਨ੍ਹਾਂ ਦੀ ਗੱਲ ਕੋਈ ਮੰਨਦਾ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਸਿਹਤ ਐਵਰੈਸਟ ਜਾਣ ਦੇ ਕਾਬਿਲ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਵੈਸ਼ਾਲੀ ਦੇ ਪਿੱਛੇ ਪਿਆ ਸੀ ਵਿਆਹੁਤਾ ਰਾਹੁਲ ਨਵਲਾਨੀ, ਪਰਿਵਾਰ ਨੇ ਦੱਸਿਆ ਆਤਮ ਹੱਤਿਆ ਦਾ ਸੱਚ

ਇਸ ਤੋਂ ਬਾਅਦ ਡੈਨੀ ਦੀ ਮੌਤ ਹੋ ਜਾਂਦੀ ਹੈ ਤੇ ਅਮਿਤਾਭ ਬੱਚਨ ਆਪਣੇ ਬਾਕੀ ਦੋਸਤਾਂ ਅਨੁਪਮ ਖੇਰ ਤੇ ਬੋਮਨ ਈਰਾਨੀ ਨੂੰ ਡੈਨੀ ਦੀ ਇੱਛਾ ਪੂਰੀ ਕਰਨ ਦੀ ਗੱਲ ਕਹਿੰਦੇ ਹਨ ਤੇ ਐਵਰੈਸਟ ਲਈ ਨਿਕਲ ਪੈਂਦੇ ਹਨ। ਹੁਣ ਉਹ ਐਵਰੈਸਟ ਤਕ ਪਹੁੰਚਦੇ ਹਨ ਜਾਂ ਫਿਰ ਨਹੀਂ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਦੱਸ ਦੇਈਏ ਕਿ ‘ਉਚਾਈ’ ਸੂਰਜ ਆਰ. ਬੜਜਾਤੀਆ ਨੇ ਡਾਇਰੈਕਟ ਕੀਤੀ ਹੈ। ਫ਼ਿਲਮ ਨੂੰ ਰਾਜਸ਼੍ਰੀ ਪ੍ਰੋਡਕਸ਼ਨਜ਼ ਤੇ ਮਹਾਵੀਰ ਜੈਨ ਫ਼ਿਲਮਜ਼ ਤੇ ਬਾਊਂਡ ਮੀਡੀਆ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਦੀ ਕਹਾਣੀ ਸੁਨੀਲ ਗਾਂਧੀ ਨੇ ਲਿਖੀ ਹੈ।

ਫ਼ਿਲਮ ਦਾ ਟਰੇਲਰ ਕਾਫੀ ਵਧੀਆ ਲੱਗ ਰਿਹਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਵੀ ਦਰਸ਼ਕਾਂ ਨੂੰ ਪਸੰਦ ਆਵੇਗੀ। ਇਹ ਫ਼ਿਲਮ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਉਚਾਈ’ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh