ਸ਼ੁੱਧ ਸੋਨੇ ਦੀ ਕਢਾਈ ਨਾਲ ਬਣੀ ਉਰਵਸ਼ੀ ਰੌਤੇਲਾ ਦੀ ਡਰੈੱਸ, ਕੀਮਤ ਜਾਣ ਲੱਗੇਗਾ ਝਟਕਾ

11/05/2020 10:03:30 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਇਕ ਵਾਰ ਮੁੜ ਸੁਰਖੀਆਂ 'ਚ ਆ ਗਈ ਹੈ। ਹੁਣ ਸੁਰਖੀਆਂ 'ਚ ਆਉਣ ਦਾ ਕਾਰਨ ਉਸ ਦੀ ਕੋਈ ਫ਼ਿਲਮ ਜਾਂ ਬਿਆਨ ਨਹੀਂ ਸਗੋਂ ਉਸ ਦੀ ਕੀਮਤੀ ਡਰੈੱਸ ਹੈ। ਦੱਸ ਦਈਏ ਕਿ ਉਰਵਸ਼ੀ ਰੌਤੇਲਾ ਅਮਾਤੋ ਦੀ ਫੈਸ਼ਨ ਫ਼ਿਲਮ 'ਚ ਈਜ਼ੀਪਟ ਦੀ ਰਾਣੀ ਕਲਿਓਪੇਟ੍ਰਾ ਬਣੀ ਹੈ। ਇਸ ਲਈ ਉਸ ਨੇ 5 ਮਿਲੀਅਨ ਅਮਰੀਕੀ ਡਾਲਰ ਦੀ ਸੋਨੇ ਦੀ ਡਰੈੱਸ ਪਾਈ, ਜਿਸ ਦੀ ਕੀਮਤ ਭਾਰਤੀ ਰੁਪਏ 'ਚ 37 ਕਰੋੜ 34 ਲੱਖ ਤੋਂ ਜ਼ਿਆਦਾ ਹੈ।

 
 
 
 
 
View this post on Instagram
 
 
 
 
 
 
 
 
 

Cleopatra 👑— “All strange and terrible events are welcome, but comforts we despise.” @amatoofficial @furneamato . . . . . . . . . . . . . . . . #love #UrvashiRautela #Cleopatra

A post shared by URVASHI RAUTELA 🇮🇳Actor🇮🇳 (@urvashirautela) on Nov 4, 2020 at 3:23am PST

ਬਾਲੀਵੁੱਡ ਦੀ ਗਲੈਮ ਗਰਲ ਉਰਵਸ਼ੀ ਰੌਤੇਲਾ ਨੇ ਹਾਲ ਹੀ ਵਿਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਵਿਚ ਸ਼ਿਰਕਤ ਕੀਤੀ, ਜਿੱਥੇ ਉਸ ਦੀ ਨੇਹਾ ਕੱਕੜ ਤੋਂ ਵੀ ਮਹਿੰਗ ਲਹਿੰਗਾ ਪਾਇਆ ਸੀ, ਜੋ ਲੇਜਰ ਕੱਟ ਲੈਦਰ ਸੀ। ਇਸ 'ਤੇ ਜਰਦੌਜ਼ਾ ਦਾ ਕੰਮ ਕੀਤਾ ਗਿਆ ਸੀ ਤੇ ਇਸ ਵਿਚ ਓਰੀਜਨਲ ਸਵਰੋਸਕੀ ਲੱਗੇ ਸਨ। ਉਰਵਸ਼ੀ ਨੇ ਰੇਨੂੰ ਟੰਡਨ ਦੀ ਡਿਜ਼ਾਇਨ ਕੀਤੀ ਡਰੈੱਸ ਪਾਈ ਹੋਈ ਸੀ। ਉਰਵਸ਼ੀ ਦੀ ਡਰੈੱਸ ਲੱਖਾਂ ਦੀ ਲੱਗ ਰਹੀ ਸੀ। ਉਰਵਸ਼ੀ ਦੇ ਲਹਿੰਗੇ ਤੇ ਗਹਿਣਿਆਂ ਦੀ ਕੀਮਤ ਕੁਲ 55 ਲੱਖ ਰੁਪਏ ਸੀ।

 
 
 
 
 
View this post on Instagram
 
 
 
 
 
 
 
 
 

So honoured to play Cleopatra Egyptian Queen in the film ‘Divine Indwelling’ the story of equality, diversity and unity by @amatoofficial @furneamato 🎞🎥 . . . . . . . . . . . . . . . . . . . . #love #UrvashiRautela #Cleopatra #EqyptianQueen #Warrior #Princess

A post shared by URVASHI RAUTELA 🇮🇳Actor🇮🇳 (@urvashirautela) on Oct 27, 2020 at 4:20am PDT

ਹੁਣ ਇਕ ਵਾਰ ਫਿਰ ਉਰਵਸ਼ੀ ਖਬਰਾਂ ਵਿਚ ਹੈ। ਉਰਵਸ਼ੀ ਰੌਤੇਲਾ ਆਪਣੇ ਫੈਸ਼ਨ ਤੇ ਸਟਾਈਲ ਨੂੰ ਦਿਖਾਉਣ 'ਚ ਕਦੇ ਪਿੱਛੇ ਨਹੀਂ ਰਹੀ। ਇਸ ਤੋਂ ਇਲਾਵਾ ਉਸ ਨੂੰ ਅਰਬਨ ਦੀ ਬੈਸਟ ਵੂਮੈਨ ਆਫ ਦਿ ਈਅਰ ਵੀ ਚੁਣਿਆ ਗਿਆ ਹੈ।

ਹੁਣ ਉਸ ਨੂੰ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਤੇ ਸੈਕਸੀ ਸਟਾਰ ਕਲਿਓਪੇਟ੍ਰਾ ਚੁਣਿਆ ਗਿਆ। ਉਸ ਨੇ 37 ਕਰੋੜ ਰੁਪਏ ਦੀ ਡਰੈੱਸ ਪਹਿਨੀ ਹੈ।


 

sunita

This news is Content Editor sunita