VJ ਅਨੁਸ਼ਾ ਨੂੰ ਡੇਟ ਕਰ ਰਿਹੈ ਕਰਨ ਕੁੰਦਰਾ, LIP KISS ਦੀ ਫੋਟੋ ਵਾਇਰਲ

12/17/2015 3:22:39 PM

ਮੁੰਬਈ : ਮਸ਼ਹੂਰ ਟੀ.ਵੀ. ਅਦਾਕਾਰ ਕਰਨ ਕੁੰੁਦਰਾ ਅੱਜਕਲ ਵੀ.ਜੇ. ਅਨੁਸ਼ਾ ਦਾਂਡੇਕਰ ਨੂੰ ਡੇਟ ਕਰ ਰਿਹਾ ਹੈ। ਖ਼ਬਰਾਂ ਦੀ ਮੰਨੀਏ ਤਾਂ ਹੁਣੇ ਜਿਹੇ ਦੋਹਾਂ ਨੂੰ ਦਿੱਲੀ ''ਚ ਦੋਸਤਾਂ ਨਾਲ ਪਾਰਟੀ ਕਰਦਿਆਂ ਦੇਖਿਆ ਗਿਆ। ਖ਼ਬਰਾਂ ''ਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਕਰਨ ਨੇ ਅਨੁਸ਼ਾ ਨੂੰ ਇਕ ਪੱਪੀ ਵੀ ਤੋਹਫੇ ਵਜੋਂ ਦਿੱਤਾ ਹੈ, ਜਿਸ ਦਾ ਨਾਂ ਉਸ ਨੇ ਮੌਂਸਟਰ ਰੱਖਿਆ ਹੈ। 
ਹੁਣੇ ਜਿਹੇ ਕਰਨ ਨੇ ਆਪਣੇ ਟਵਿਟਰ ਅਕਾਊਂਟ ''ਤੇ ਆਪਣੀ ਲੇਡੀ ਲਵ ਨਾਲ ਬੋਲਡ ਤਸਵੀਰਾਂ ਵੀ ਪੋਸਟ ਕੀਤੀਆਂ, ਜੋ ਕੁਝ ਦੇਰ ਬਾਅਦ ਇੰਟਰਨੈੱਟ ''ਤੇ ਵਾਇਰਲ ਹੋ ਗਈਆਂ। ਹਾਲਾਂਕਿ ਦੋਹਾਂ ਨੇ ਆਪਣੇ ਰਿਸ਼ਤੇ ਬਾਰੇ ਅਜੇ ਤੱਕ ਕੁਝ ਨਹੀਂ ਕਿਹਾ ਪਰ ਤਸਵੀਰਾਂ ਨੂੰ ਦੇਖ ਕਿ ਇੰਝ ਲੱਗਦੈ ਕਿ ਗੱਲ ਕਾਫੀ ਅੱਗੇ ਵੱਧ ਚੁੱਕੀ ਹੈ।
ਇਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ ''ਚ ਕਰਨ ਕੁੰਦਰਾ ਨੇ ਕਿਹਾ, ''''ਅਸੀਂ ਸਿਰਫ 20-25 ਦਿਨਾਂ ਪਿੱਛੋਂ ਇਕ-ਦੂਜੇ ਨੂੰ ਮਿਲਦੇ ਹਾਂ। ਅਸੀਂ ਦੋਵੇਂ ਇਕ-ਦੂਜੇ ਨੂੰ ਬਹੁਤ ਪਸੰਦ ਕਰਦੇ ਹਾਂ ਪਰ ਇਹ ਨਹੀਂ ਜਾਣਦੇ ਕਿ ਅੱਗੇ ਕੀ ਹੋਵੇਗਾ?''''
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰਨ ਆਪਣੀ ਸਹਿ-ਕਲਾਕਾਰ ਕ੍ਰਿਤਿਕਾ ਕਾਮਰਾ ਨੂੰ ਡੇਟ ਕਰ ਰਿਹਾ ਸੀ ਪਰ ਦੋਵੇਂ ਵੱਖ ਹੋ ਗਏ ਅਤੇ ਉਸ ਤੋਂ ਬਾਅਦ ਉਸ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੋੜਿਆ ਗਿਆ ਹੈ।