''ਦਿ ਕਪਿਲ ਸ਼ਰਮਾ'' ਦੀ ਜੱਜ ਅਰਚਨਾ ਪੂਰਨ ਸਿੰਘ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਦੱਸੀ ਇਹ ਖ਼ਾਸ ਵਜ੍ਹਾ

05/18/2021 3:19:46 PM

ਮੁੰਬਈ (ਬਿਊਰੋ) - ਬਾਲੀਵੁੱਡ ਤੋਂ ਲੈ ਕੇ ਟੀ. ਵੀ. ਇੰਡਸਟਰੀ ਤੱਕ ਅਰਚਨਾ ਪੂਰਨ ਸਿੰਘ ਦੀ ਆਪਣੀ ਵੱਖਰੀ ਪਛਾਣ ਹੈ। ਉਹ 'ਦਿ ਕਪਿਲ ਸ਼ਰਮਾ ਸ਼ੋਅ' ਦੀ ਅਹਿਮ ਕੜੀ ਹੈ। ਫਿਲਹਾਲ ਸ਼ੋਅ ਹਾਲੇ ਬੰਦ ਹੈ ਅਤੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੰਦ ਹੋਣ ਤੋਂ ਬਾਅਦ ਇਸ ਦੀ ਜੱਜ ਅਰਚਨਾ ਪੂਰਨ ਸਿੰਘ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨੂੰ ਸਮਾਂ ਬਿਤਾ ਰਹੀ ਹੈ। ਅਰਚਨਾ ਪੂਰਨ ਸਿੰਘ ਦਾ ਸੋਸ਼ਲ ਮੀਡੀਆ 'ਤੇ ਕਾਫ਼ੀ ਬੋਲਬਾਲਾ ਰਹਿੰਦਾ ਸੀ। ਉਹ ਅਕਸਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਮਜ਼ਾਕੀਆ ਵੀਡੀਓਜ਼ ਅਤੇ ਆਪਣੀ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ।  ਹਾਲ ਹੀ 'ਚ ਉਸ ਨੇ ਇੱਕ ਖ਼ਾਸ ਕਾਰਨ ਕਰਕੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ। 

ਲੋਕਾਂ ਦੀ ਟਿੱਪਣੀਆਂ ਤੋਂ ਆਈ ਤੰਗ
ਇਕ ਇੰਟਰਵਿਊ ਦੌਰਾਨ ਅਰਚਨਾ ਪੂਰਨ ਸਿੰਘ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਦੂਰੀ ਬਣਾਉਣ 'ਤੇ ਕਹਿੰਦੀ ਹੈ, 'ਪਿਛਲੇ ਸਾਲ 2020 'ਚ ਮੈਂ ਸੋਸ਼ਲ ਮੀਡੀਆ 'ਤੇ ਜਿੰਨੀ ਸਰਗਰਮ ਸੀ, ਇਸ ਸਾਲ ਮੈਂ ਇਸ ਨਾਲ ਉਨੀ ਹੀ ਨਾਰਾਜ਼ ਹਾਂ। ਲੋਕਾਂ ਦੇ ਤਾਅਨੇ ਅਤੇ ਅਜੀਬ ਟਿੱਪਣੀਆਂ ਮੈਨੂੰ ਨਿਰਾਸ਼ ਕਰਦੀਆਂ ਹਨ। ਹੁਣ ਮੈਂ ਸਿਰਫ਼ ਸਮਾਜਿਕ ਸੰਦੇਸ਼ਾਂ ਲਈ ਪੋਸਟ ਕਰਦੀ ਹਾਂ। ਹਾਲਾਂਕਿ ਮੈਂ ਇਸ ਦੇ ਲਈ ਟਰੋਲ ਹੋ ਜਾਂਦੀ ਹਾਂ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ।'


ਲੋਕਾਂ ਨੇ ਬਣਾਇਆ ਖ਼ੂਬ ਮਜ਼ਾਕ
ਪਿਛਲੀ ਤਾਲਾਬੰਦੀ 'ਚ ਅਰਚਨਾ ਪੂਰਨ ਸਿੰਘ ਲੋਕਾਂ ਦੀ ਸਹਾਇਤਾ ਲਈ ਫਰੰਟ ਲਾਈਨ 'ਤੇ ਆਈ ਸੀ। ਉਸ ਨੇ ਅੱਗੇ ਕਿਹਾ ਕਿ ਇਸ ਸਾਲ ਤਾਲਾਬੰਦੀ 'ਚ ਵੀ ਮੇਰਾ ਕੰਮ ਜਾਰੀ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਉਸ ਨਾਲ ਜੁੜੀ ਕੋਈ ਵੀ ਪੋਸਟ ਸਾਂਝੀ ਨਹੀਂ ਕਰ ਰਹੀ। ਮੈਂ ਸਾਰਾ ਪ੍ਰਬੰਧ ਫੋਨ 'ਤੇ ਹੀ ਕਰਦੀ ਹਾਂ। ਪਿਛਲੇ ਸਾਲ ਜਿਸ ਤਰ੍ਹਾਂ ਡੇਲੀ ਵਰਕਰਸ ਲਈ ਅਸੀਂ ਇੰਡਸਟਰੀ ਵਾਲਿਆਂ ਨੇ ਮਿਲ ਕੇ ਮਦਦ ਕੀਤੀ ਸੀ। ਉਸ ਸਮੇਂ ਸੋਸ਼ਲ ਮੀਡੀਆ 'ਤੇ ਵੀ ਸਾਡਾ ਕਾਫ਼ੀ ਮਜ਼ਾਕ ਬਣਾਇਆ ਗਿਆ। ਪ੍ਰਸ਼ੰਸਕਾਂ ਨੇ ਮੈਨੂੰ ਇਹ ਵੀ ਕਿਹਾ ਕਿ ਤੁਸੀਂ ਇਹ ਸਭ ਦਿਖਾਉਣ ਤੇ ਦਿਖਾਵੇ ਲਈ ਦਾਨ ਕਰਦੇ ਹੋ।'

ਨੋਟ- ਅਰਚਨਾ ਪੂਰਨ ਸਿੰਘ ਵਲੋਂ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ 'ਤੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita