ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੰਸਕਾਰੀ ਨੂੰਹ ਰੁਬੀਨਾ ਦਾ ਬਿਕਨੀ ਅੰਦਾਜ਼
08/04/2020 10:53:15 AM
ਮੁੰਬਈ (ਬਿਊਰੋ) — ਪ੍ਰਸਿੱਧ ਅਦਾਕਾਰਾ ਰੁਬੀਨਾ ਦਿਲਾਇਕ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ 'ਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। ਇਸ ਦੌਰਾਨ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝੀਆਂ ਕਰ ਰਹੀ ਹੈ। ਹਾਲ ਹੀ 'ਚ ਰੁਬੀਨਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਸ ਦਾ ਬਿਕਨੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਉਸ ਦੀਆਂ ਇਹ ਤਸਵੀਰਾਂ ਕੁਝ ਸਮਾਂ ਪਹਿਲਾਂ ਦੀਆਂ ਹਨ। ਇਸ ਤੋਂ ਇਲਾਵਾ ਰੁਬੀਨਾ ਦਿਲਾਇਕ ਨੇ ਆਪਣੀ ਇੱਕ ਥਰੌਬੈਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ 'ਚ ਉਹ ਸਮੁੰਦਰ 'ਚ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ। ਰੁਬੀਨਾ ਦਿਲਾਇਕ ਦੀ ਤਸਵੀਰ 'ਤੇ ਪ੍ਰਸ਼ੰਸਕ ਕਾਫ਼ੀ ਕੁਮੈਂਟਸ ਕਰ ਰਹੇ ਹਨ।
ਸਿਨੇਮਾ 'ਚ ਆਪਣੇ ਕਿਰਦਾਰ ਨੂੰ ਨਿਭਾਉਣ ਲਈ ਕਲਾਕਾਰ ਨੂੰ ਆਪਣੀ ਲੁੱਕ, ਲਾਈਫ ਸਟਾਇਲ 'ਚ ਕਾਫ਼ੀ ਬਦਲਾਅ ਕਰਨਾ ਪੈਂਦਾ ਹੈ। ਕਈ ਵਾਰ ਉਨ੍ਹਾਂ ਦੀ ਰੀਅਲ ਲਾਈਫ, ਸਿਨੇਮਾ ਪਰਦੇ 'ਤੇ ਦਿੱਸਣ ਵਾਲੀ ਲਾਈਫ਼ ਤੋਂ ਕਾਫ਼ੀ ਵੱਖ ਹੋ ਜਾਂਦੀ ਹੈ।
ਰੁਬੀਨਾ ਪਰਦੇ 'ਤੇ ਇੱਕ ਕਿੰਨਰ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਹਮੇਸ਼ਾ ਇੱਕ ਰਵਾਇਤੀ ਨੂੰਹ ਦੀ ਤਰ੍ਹਾਂ ਸਾੜ੍ਹੀ 'ਚ ਵਿਖਾਈ ਦਿੰਦੀ ਪਰ ਕੀ ਤੁਸੀਂ ਜਾਣਦੇ ਹਨ ਰੀਅਲ ਲਾਈਫ 'ਚ ਉਨ੍ਹਾਂ ਦਾ ਲਾਈਫ਼ ਸਟਾਇਲ ਰੀਲ ਲਾਈਫ ਤੋਂ ਬਿਲਕੁੱਲ ਵੱਖ ਹੁੰਦੇ ਹਨ।
ਰੁਬੀਨਾ ਦੀਆਂ ਵਾਇਰਲ ਤਸਵੀਰਾਂ ਤੋਂ ਲੱਗਦਾ ਹੈ ਕਿ ਰੁਬੀਨਾ ਟਰੈਵਲਿੰਗ (ਸਫ਼ਰ ਕਰਨ) ਦੀ ਸ਼ੌਕੀਨ ਹੈ ਅਤੇ ਹਮੇਸ਼ਾ ਟਰੈਵਲ (ਸਫ਼ਰ) ਕਰਦੀ ਰਹਿੰਦੀ ਹੈ। ਰੁਬੀਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਰੁਬੀਨਾ ਅਸਲ ਜ਼ਿੰਦਗੀ 'ਚ ਕਾਫ਼ੀ ਮਸਤੀ ਕਰਦੀ ਹੈ ਅਤੇ ਕਾਫ਼ੀ ਗਲੈਮਰਸ ਤੇ ਲਗਜ਼ਰੀ ਲਾਈਫ਼ ਸਟਾਈਲ ਨੂੰ ਫਾਲੋ ਕਰਦੀ ਹੈ।
ਦੱਸਣਯੋਗ ਹੈ ਕਿ ਰੁਬੀਨਾ 'ਛੋਟੀ ਬਹੂ' ਟੀ. ਵੀ. ਸੀਰੀਅਲ ਨਾਲ ਘਰ-ਘਰ 'ਚ ਆਪਣੀ ਖ਼ਾਸ ਪਛਾਣ ਬਣਾ ਚੁੱਕੀ ਹੈ। ਇਸ ਤੋਂ ਬਾਅਦ ਉਹ ਟੀ. ਵੀ. ਸ਼ੋਅ 'ਅਸਤੀਤਵ ਕੇ ਅਹਿਸਾਸ', 'ਪੁਨਰ ਵਿਆਹ-ਇੱਕ ਨਵੀਂ ਉਮੀਦ', 'ਦੇਵਾ ਕੇ ਦੇਵ...ਮਹਾਦੇਵ' ਅਤੇ 'ਜਿਨੀ ਅਤੇ ਜੀਜੂ' 'ਚ ਵੀ ਨਜ਼ਰ ਆ ਚੁੱਕੀ ਹੈ।