ਅਦਾਕਾਰਾ ਦਲਜੀਤ ਕੌਰ ਨੇ ਪ੍ਰੇਮੀ ਨਿਖਿਲ ਪਟੇਲ ਨਾਲ ਕਰਵਾਇਆ ਵਿਆਹ, ਲਾਲ ਜੋੜੇ ''ਚ ਵੇਖੋ ਤਸਵੀਰਾਂ

03/18/2023 7:00:44 PM

ਮੁੰਬਈ (ਬਿਊਰੋ) : ਟੀ. ਵੀ. ਦੇ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 16' ਦੇ ਪ੍ਰਤੀਯੋਗੀ ਸ਼ਾਲੀਨ ਭਨੋਟ ਦੀ ਸਾਬਕਾ ਪਤਨੀ ਦਲਜੀਤ ਕੌਰ ਨੇ ਦੂਜਾ ਵਿਆਹ ਕਰਵਾ ਲਿਆ ਹੈ। ਇਸ ਦੀਆਂ ਖ਼ੂਬਸੂਰਤ ਤਸਵੀਰਾਂ ਦਲਜੀਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। 

ਦੱਸ ਦਈਏ ਕਿ ਦਲਜੀਤ ਕੌਰ ਨੇ ਪ੍ਰੇਮੀ ਨਿਖਿਲ ਪਟੇਲ ਨਾਲ ਦੂਜਾ ਵਿਆਹ ਕਰਵਾਇਆ ਹੈ। ਇਹ ਵਿਆਹ ਦਲਜੀਤ ਕੌਰ ਨੇ ਰਿਵਾਇਤੀ ਤਰੀਕੇ ਨਾਲ ਕਰਵਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ 'ਚ ਜੋੜੇ ਦੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨੇ ਹੀ ਸ਼ਿਰਕਤ ਕੀਤੀ।

ਲਾਲ ਰੰਗ ਦੇ ਜੋੜੇ 'ਚ ਦਲਜੀਤ ਕੌਰ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।

ਉਸ ਨੇ ਲਾਲ ਤੇ ਚਿੱਟੇ ਰੰਗ ਦਾ ਲਹਿੰਗਾ ਪਾਇਆ ਸੀ ਅਤੇ ਨਾਲ ਹੈਵੀ ਲਾਲ ਰੰਗ ਦੀ ਚੁੰਨ੍ਹੀ ਲਈ ਸੀ।

ਇਸ ਦੌਰਾਨ ਉਸ ਦੇ ਹੱਥਾਂ 'ਚ ਲਾਲ ਤੇ ਚਿੱਟੇ ਰੰਗ ਦਾ ਚੂੜ੍ਹਾ ਨਜ਼ਰ ਆਇਆ।

ਲੋਕਾਂ ਵਲੋਂ ਦਲਜੀਤ ਕੌਰ ਦਾ ਇਹ ਲੁੱਕ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।


 

sunita

This news is Content Editor sunita