ਹਿਨਾ ਖ਼ਾਨ ਨੇ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਨੂੰ ਛੱਡਣ ਦੀ ਦੱਸੀ ਸੱਚਾਈ

05/20/2021 6:20:11 PM

ਮੁੰਬਈ: ਅਦਾਕਾਰਾ ਹਿਨਾ ਖ਼ਾਨ ਦਾ ਹਾਲ ਹੀ ’ਚ ਇਕ ਨਵਾਂ ਗਾਣਾ ਰਿਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਵੱਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਹਿਨਾ ਖ਼ਾਨ ਸਭ ਤੋਂ ਮਸ਼ਹੂਰ ਅਭਿਨੇਤਰੀਆਂ ’ਚੋਂ ਇਕ ਹੈ। ਉਹ ਟੀ.ਵੀ. ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ’ਚ ਅਭਿਨੇ ਕਰਕੇ ਹਰ ਘਰ ’ਚ ਮਸ਼ਹੂਰ ਹੋਈ। ਉਨ੍ਹਾਂ ਨੇ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ ਅਤੇ ਆਪਣੇ ਅਭਿਨੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਹਾਲ ਹੀ ’ਚ ਹਿਨਾ ਖ਼ਾਨ ਨੇ ਇਕ ਇੰਟਰਵਿਊ ਦਿੱਤਾ ਜਿਸ ’ਚ ਟੀ.ਵੀ. ਨਾਲ ਜੁੜੀਆਂ ਕਈ ਗੱਲਾਂ ਦੇ ਬਾਰੇ ’ਚ ਗੱਲ ਕੀਤੀ। 13 ਸਾਲ ਪਹਿਲੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਹਿਨਾ ਖ਼ਾਨ ਇਕ ਵੱਖਰੇ ਟੈਲੇਂਟ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਇਹ ਮੌਕਾ ਮਿਲਣਾ ਚਾਹੀਦਾ।  


ਹਿਨਾ ਨੇ ਅੱਗੇ ਦੱਸਿਆ ਕਿ ਮੈਂ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ। ਮੈਂ ਕਦੇ ਵੀ ਨਵੇਂ ਟੈਲੇਂਟ ਦੇ ਨਾਲ ਕੰਮ ਕਰਨ ਤੋਂ ਨਹੀਂ ਸ਼ਰਮਾਉਂਦੀ। ਮੈਨੂੰ ਅਜਿਹਾ ਲੱਗਦਾ ਹੈ ਕਿ ਇਸ ਇੰਡਸਟਰੀ ’ਚ ਹਰ ਕਿਸੇ ਨੂੰ ਮੌਕਾ ਮਿਲਣਾ ਚਾਹੀਦਾ। ਮੈਂ ਉਨ੍ਹਾਂ ਲੋਕਾਂ ਵਰਗੀ ਨਹੀਂ ਬਣਨਾ ਚਾਹੁੰਦੀ ਜੋ ਸਿਰਫ਼ ਅਨੁਭਵੀ ਲੋਕਾਂ ਦੇ ਨਾਲ ਕੰਮ ਕਰਨਾ ਚਾਹੁੰਦੇ ਹਨ। ਜਦੋਂ ਮੈਂ ਇਸ ਸ਼ੋਅ ਨੂੰ ਛੱਡ ਦਾ ਫ਼ੈਸਲਾ ਲਿਆ ਸੀ ਤਾਂ ਮੈਨੂੰ ਇਸ ਗੱਲ ਦਾ ਬਿਲਕੁੱਲ ਅੰਦਾਜ਼ਾ ਨਹੀਂ ਸੀ ਦੂਜੀ ਦੁਨੀਆ ’ਚ ਮੈਨੂੰ ਇੰਨਾ ਅਤੇ ਸਨਮਾਨ ਮਿਲੇਗਾ। ਮੈਂ ਕਦੇ ਵੀ ਆਪਣੀ ਅਸਲੀ ਪਰਸਨੈਲਿਟੀ ਲੋਕਾਂ ਨੂੰ ਨਹੀਂ ਦਿਖਾਉਣੀ ਚਾਹੁੰਦੀ ਸੀ। 


ਹਿਨਾ ਖ਼ਾਨ ਨੇ ਅੱਗੇ ਕਿਹਾ ਹੈ ਕਿ ਮੈਂ ਇਹ ਗੱਲ ਕਦੇ ਨਹੀਂ ਸੋਚੀ ਸੀ ਕਿ ਸ਼ੋਅ ਛੱਡਣ ’ਚ ਮੇਰਾ ਅਕਸ ਬਦਲ ਜਾਵੇਗਾ। ਮੈਂ ਸੱਚ ਦੱਸਾਂ ਤਾਂ ਮੈਂ ਇਹ ਸ਼ੋਅ ਕਰਕੇ ਥੱਕ ਚੁੱਕੀ ਸੀ। ਇਸ ਲਈ ਮੈਨੂੰ ਇਕ ਬ੍ਰੇਕ ਦੀ ਬਹੁਤ ਲੋੜ ਸੀ ਅਤੇ ਮੈਂ ਲਈ ਵੀ। ਸ਼ਾਇਦ ਇਹ ਕਾਰਨ ਸੀ ਜਦੋਂ ਬਿਗ ਬੌਸ ਤੋਂ ਆਫ਼ਰ ਆਇਆ ਤਾਂ ਮੈਂ ਮਨ੍ਹਾ ਨਹੀਂ ਕਰ ਪਾਈ। 

Aarti dhillon

This news is Content Editor Aarti dhillon