ਰਣਬੀਰ-ਸ਼ਰਧਾ ਦੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਨੇ ਕੀਤੀ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ

03/13/2023 2:28:22 PM

ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਸ਼ਰਧਾ ਕਪੂਰ ਸਟਾਰਰ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਸਿਨੇਮਾਘਰਾਂ ’ਚ ਧੁੰਮਾਂ ਪਾ ਰਹੀ ਹੈ। ਇਸ ਫ਼ਿਲਮ ਨੇ 5 ਦਿਨਾਂ ’ਚ ਆਪਣੇ ਬਜਟ ਨਾਲੋਂ ਵੱਧ ਕਮਾਈ ਕਰ ਲਈ ਹੈ।

ਇਸ ਫ਼ਿਲਮ ਦਾ ਬਜਟ 70 ਕਰੋੜ ਰੁਪਏ ਦੱਸਿਆ ਜਾ ਰਿਹਾ ਸੀ, ਜਿਸ ਦੀ ਹੁਣ ਤਕ ਦੀ ਕਮਾਈ 70.24 ਕਰੋੜ ਰੁਪਏ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਪਹਿਲੀ ਬਰਸੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਲਿਖਿਆ ਭਾਵੁਕ ਸੁਨੇਹਾ

ਪਹਿਲੇ ਦਿਨ ਫ਼ਿਲਮ ਨੇ 15.73 ਕਰੋੜ, ਦੂਜੇ ਦਿਨ 10.34 ਕਰੋੜ, ਤੀਜੇ ਦਿਨ 10.52 ਕਰੋੜ, ਚੌਥੇ ਦਿਨ 16.57 ਕਰੋੜ ਤੇ ਪੰਜਵੇਂ ਦਿਨ 17.08 ਕਰੋੜ ਰੁਪਏ ਦੀ ਕਮਾਈ ਕੀਤੀ।

ਇਸ ਫ਼ਿਲਮ ਨੂੰ ਲਵ ਰੰਜਨ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ’ਚ ਰਣਬੀਰ ਤੇ ਸ਼ਰਧਾ ਨੇ ਪਹਿਲੀ ਵਾਰ ਇਕੱਠਿਆਂ ਕੰਮ ਕੀਤਾ ਹੈ। ਦੋਵਾਂ ਦੀ ਜੋੜੀ ਪਰਦੇ ’ਤੇ ਕਾਫੀ ਤਾਜ਼ਾ ਮਹਿਸੂਸ ਕਰਵਾਉਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh