ਟਿਕ-ਟਾਕ ਸਟਾਰ ਨੂਰ ਦਾ ਪਰਿਵਾਰ ਲੱਗਾ ਗੁਰੂ ਦੇ ਲੜ, ਸ੍ਰੀ ਦਰਬਾਰ ਸਾਹਿਬ ਜਾ ਕੇ ਛਕਿਆ ਅੰਮ੍ਰਿਤ (ਵੀਡੀਓ)

06/22/2020 5:13:30 PM

ਜਲੰਧਰ (ਬਿਊਰੋ) — ਇੱਕ ਛੋਟੀ ਬੱਚੀ ਆਪਣੇ ਕਿਊਟ ਅਤੇ ਬੇਬਾਕ ਅੰਦਾਜ਼ ਨਾਲ ਅਜਿਹੀਆਂ ਹਾਸੇ ਵਾਲੀਆਂ ਗੱਲਾਂ ਕਰਦੀ ਹੈ ਜੋ ਸਭ ਦੇ ਚਿਹਰਿਆਂ 'ਤੇ ਮੁਸਕਾਨ ਬਿਖੇਰ ਦਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਟਿਕ ਟਾਕ ਸਟਾਰ ਨੂਰ ਦੀ, ਜਿਸ ਨੇ ਆਪਣੇ ਭੋਲੇਪਣ ਵਾਲੇ ਅੰਦਾਜ਼ ਵਾਲੀਆਂ ਗੱਲਾਂ ਨਾਲ ਸਾਰੇ ਹੀ ਪੰਜਾਬੀਆਂ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਨੂਰ ਯਾਨੀਕਿ ਨੂਰਪ੍ਰੀਤ ਕੌਰ ਦਾ ਪਰਿਵਾਰ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦਾ ਰਹਿਣ ਵਾਲਾ ਹੈ। ਗਰੀਬ ਪਰਿਵਾਰ ਨਾਲ ਸਬੰਧਿਤ ਇਸ ਬੱਚੀ ਦਾ ਪਿਤਾ ਭੱਠੇ ਤੇ ਮਜ਼ਦੂਰੀ ਕਰਦਾ ਹੈ, ਜਿਸ ਕਰਕੇ ਉਨ੍ਹਾਂ ਦੇ ਘਰ ਦੇ ਹਲਾਤ ਬਹੁਤ ਹੀ ਖਸਤਾ ਹਨ। ਇਨ੍ਹਾਂ ਹਲਾਤਾਂ ਨੂੰ ਦੇਖਦੇ ਹੋਏ ਕੁਝ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੂਰ ਦੇ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਸਭ ਦੇ ਚਲਦੇ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੂਰ ਦੇ ਪਰਿਵਾਰ ਨੂੰ ਘਰ ਬਣਾ ਕੇ ਦੇ ਰਹੇ ਹਨ।

ਦੱਸ ਦਈਏ ਕਿ ਨੂਰ ਦੇ ਪਰਿਵਾਰ ਵਾਲੇ ਗੁਰੂ ਦੇ ਲੜ ਲੱਗ ਗਏ ਹਨ। ਉਨ੍ਹਾਂ ਦੇ ਮਾਤਾ ਪਿਤਾ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਅੰਮ੍ਰਿਤ ਛਕ ਲਿਆ ਹੈ। ਟਿਕ ਟਾਕ ਨੂਰ ਦੀ ਜ਼ਿਆਦਤਰ ਵੀਡੀਓ ਆਪਣੇ ਟੀਮ ਦੇ ਮੈਂਬਰ ਵਰਨ ਭਿੰਡਰਾਂ ਤੇ ਸੰਦੀਪ ਤੂਰ ਦੇ ਨਾਲ ਹੀ ਹੁੰਦੀਆਂ ਹਨ। ਉਨ੍ਹਾਂ ਦੀ ਟੀਮ ਹਾਸੇ ਦੇ ਨਾਲ-ਨਾਲ ਲੋਕਾਂ ਨੂੰ ਸਮਾਜਿਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

sunita

This news is Content Editor sunita