ਅਦਾਕਾਰ ਟਾਈਗਰ ਸ਼ਰਾਫ ਲਈ ਇਹ ਇਕ ਰੋਮਾਂਚਕ ਸਾਲ ਹੋਵੇਗਾ!

01/14/2022 2:42:46 PM

ਮੁੰਬਈ (ਬਿਊਰੋ) – ਬਾਲੀਵੁੱਡ ਸਟਾਰਸ ਆਪਣੀ ਫ਼ਿਲਮਾਂ ਨੂੰ ਰਿਲੀਜ਼ ਕਰਨ ਲਈ ਫੈਸਟਿਵ ਸੀਜ਼ਨ ਦਾ ਇੰਤਜ਼ਾਰ ਕਰਦੇ ਹਨ ਅਤੇ ਦਰਸ਼ਕ ਵੀ ਇਕ ਪਾਵਰ-ਪੈਕ ਐਂਟਰਟੇਨਮੈਂਟ ਫ਼ਿਲਮ 'ਤੇ ਆਪਣੀ ਨਜ਼ਰਾਂ ਰੱਖਦੇ ਹਨ। ਇਹ ਉਹ ਵਕਤ ਹੁੰਦਾ ਹੈ, ਜਦੋਂ ਪਰਿਵਾਰ ਅਤੇ ਦੋਸਤ ਮਜ਼ਾ ਕਰਨ ਲਈ ਇਕੱਠੇ ਆਉਂਦੇ ਹਨ। ਇਸ ਵਕਤ ਉਹ ਸਕ੍ਰੀਨ 'ਤੇ ਨਵੀਂ ਰਿਲੀਜ਼ ਲਈ ਬੇਕਰਾਰ ਰਹਿੰਦੇ ਹਨ।

ਫੈਸਟਿਵ ਸੀਜ਼ਨ ਜ਼ਿਆਦਾਤਰ ਵੱਡੇ ਸਟਾਰਜ਼ ਦੁਆਰਾ ਬੁੱਕ ਕੀਤੇ ਜਾਂਦੇ ਹਨ ਅਤੇ ਇਸ ਵਾਰ ਟਾਈਗਰ ਸ਼ਰਾਫ ਨੇ ਵੀ ਆਪਣੇ ਨਾਂ 'ਤੇ ਫੈਸਟਿਵ ਸੀਜ਼ਨ ਬੁੱਕ ਕਰ ਲਿਆ ਹੈ ਕਿਉਂਕਿ ਉਨ੍ਹਾਂ ਦੀ ਫ਼ਿਲਮਾਂ 'ਹੀਰੋਪੰਤੀ 2' ਅਤੇ 'ਗਣਪਤ' ਇਸ ਸਾਲ ਫਲੋਰ 'ਤੇ ਜਾਣ ਲਈ ਤਿਆਰ ਹੈ।

ਟਾਈਗਰ ਕਹਿੰਦੇ ਹਨ, ''2022 ਮੇਰੇ ਲਈ ਇਕ ਬਹੁਤ ਹੀ ਮਹੱਤਵਪੂਰਣ ਅਤੇ ਵਿਸ਼ੇਸ਼ ਸਾਲ ਹੈ ਕਿਉਂਕਿ ਮੇਰੀਆਂ ਦੋਵੇਂ ਫ਼ਿਲਮਾਂ 'ਹੀਰੋਪੰਤੀ 2' ਅਤੇ 'ਗਣਪਤ' ਈਦ ਅਤੇ ਕ੍ਰਿਸਮਸ 'ਤੇ ਰਿਲੀਜ਼ ਹੋਣਗੀਆਂ। ਰਿਲੀਜ਼ ਲਈ ਤਿਉਹਾਰ ਦੀਆਂ ਤਾਰੀਖਾਂ ਨੂੰ ਬਲਾਕ ਕਰਨਾ ਇਕ ਵੱਡੀ ਗੱਲ ਹੈ। ਮੈਂ ਆਪਣੇ ਨਿਰਮਾਤਾਵਾਂ ਦਾ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਦਿਖਾਇਆ।''

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita