ਭਾਰਤੀ ਸਿੰਘ ਦਾ ਹੱਥ ਜੋੜਣਾ ਵੀ ਨਹੀਂ ਆਇਆ ਕੰਮ, ਦਾੜ੍ਹੀ-ਮੁੱਛ ਵਾਲੇ ਮਜ਼ਾਕ ’ਤੇ ਸਿੱਖ ਕੌਮ ਨੇ ਕਰਵਾਈ FIR

05/17/2022 1:18:10 PM

ਮੁੰਬਈ: ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਆਪਣੇ ਇਕ ਪੁਰਾਣੇ ਵੀਡੀਓ ਕਾਰਨ ਕਾਨੂੰਨੀ ਮੁਸੀਬਤ ’ਚ ਫ਼ਸ ਗਈ ਹੈ। ਭਾਰਤੀ ਸਿੰਘ ਨੂੰ ਇਸ ਵਾਰ ਆਪਣੇ ਸ਼ੋਅ 'ਚ ਦਾੜ੍ਹੀ ਅਤੇ ਮੁੱਛਾਂ ਦਾ ਮਜ਼ਾਕ ਬਣਾਉਣਾ ਮਹਿੰਗਾ ਪੈ ਗਿਆ ਹੈ। ਭਾਰਤੀ ਸਿੰਘ ਨੇ ਮਜ਼ਾਕ ਵਿਚ ਆਪਣੇ ਸ਼ੋਅ ’ਚ ਦਾੜ੍ਹੀ ਅਤੇ ਮੁੱਛਾਂ ਬਾਰੇ ਕੁਝ ਅਜਿਹੀਆਂ ਗੱਲਾਂ ਕਹੀਆਂ ਜੋ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਅੰਮ੍ਰਿਤਸਰ 'ਚ ਪ੍ਰਦਰਸ਼ਨ ਹੋਣ ਦੇ ਨਾਲ-ਨਾਲ ਉਸ ਖਿਲਾਫ਼ ਕਾਰਵਾਈ ਕਰਨ ਦੀਆਂ ਗੱਲਾਂ ਵੀ ਹੋਈਆ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਪਹੁੰਚੇ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ, ਧੀ ਆਰਾਧਿਆ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

 

ਵਧਦੇ ਵਿਵਾਦ ਨੂੰ ਦੇਖਦਿਆਂ ਭਾਵੇ ਹੀ ਭਾਰਤੀ ਨੇ ਇਸ ਮਾਮਲੇ ਲਈ ਮੁਆਫ਼ੀ ਮੰਗੀ ਹੈ ਪਰ SGPC ਨੇ ਭਾਰਤੀ ਖ਼ਿਲਾਫ਼ ਆਈ.ਪੀ.ਐੱਸ ਦੀ ਧਾਰਾ 295-A ਦੇ ਤਹਿਤ ਐੱਫ਼.ਆਈ.ਆਰ ਦਰਜ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ: ਪ੍ਰਭਾਸ ਦੇ ਪ੍ਰਸ਼ੰਸਕ ਨੇ ਲਿਖਿਆ ਸੁਸਾਇਡ ਨੋਟ, ਕਿਹਾ ‘ਸਲਾਰ’ ਬਾਰੇ ਕੋਈ ਅੱਪਡੇਟ ਨਹੀਂ ਹੋਈ ਤਾਂ ਖੁਦਕੂਸ਼ੀ ਕਰ ਲਵਾਂਗਾ

ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੀ ਜਮਪਲ ਭਾਰਤੀ ਵਲੋ ਕੀਤੀ ਗਈ ਬਕਵਾਸ ਸੁਣ ਲਵੋ
ਇਸਨੂੰ ਜੁੱਤੀਆਂ ਦੀ ਲੋੜ ਹੈ 😡

ਲਾਹਨਤ ਤੇਰੇ ਤੇ 🤬 @bharti_lalli pic.twitter.com/fZN1lGhqFf

— ਕੌਰ ਪੰਜਾਬਣ (@SikhRaj98) May 14, 2022

 

ਕੀ ਸੀ ਮਾਮਲਾ
ਭਾਰਤੀ ਦੇ ਕਾਮੇਡੀਅਨ ਸ਼ੋਅ ’ਚ ਅਦਾਕਾਰ ਜੈਸਮੀਨ ਭਸੀਨ ਦੇ ਮਹਿਮਾਨ ਵਜੋਂ ਨਜ਼ਰ ਆਈ ਸੀ। ਇਸ ਸ਼ੋਅ ’ਤੇ ਭਾਰਤੀ ਨੇ ਕਿਹਾ ਕਿ ਦਾੜ੍ਹੀ ਅਤੇ ਮੁੱਛਾਂ ਕਿਉਂ ਨਹੀਂ ਹੋਣੀਆਂ ਚਾਹੀਦੀਆਂ। ਉਸ ਨੇ ਕਿਹਾ ਸੀ ਕਿ ਦੁੱਧ ਪੀ ਕੇ ਮੂੰਹ ’ਚ ਦਾੜ੍ਹੀ ਪਾਓ ਤਾਂ ਸੇਵੀਆਂ ਦਾ ਸਵਾਦ ਆਉਂਦਾ ਹੈ। ਮੇਰੇ ਕਈ ਦੋਸਤ ਹਨ ਜਿਨ੍ਹਾਂ ਦਾ ਹਾਲ ਹੀ ’ਚ ਵਿਆਹ ਹੋਇਆ ਹੈ। ਉਹ ਸਾਰਾ ਦਿਨ ਦਾੜ੍ਹੀ-ਮੁੱਛਾਂ ’ਚੋਂ ਜੂੰਆਂ ਕੱਢਣ ’ਚ ਹੀ ਗੁਜ਼ਾਰਦੇ ਹਨ। ਭਾਰਤੀ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਇਕ ਵੀਡੀਓ ਸਾਂਝੀ ਕਰਕੇ ਮੁਆਫ਼ੀ ਮੰਗੀ ਹੈ। ਉਸ ਨੇ ਕਿਹਾ ਕਿ ‘ਮੇਰਾ ਇਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਲੋਕ ਮੈਨੂੰ ਭੇਜ ਕੇ ਪੁੱਛ ਰਹੇ ਹਨ ਕਿ ਤੁਸੀਂ ਦਾੜ੍ਹੀ ਅਤੇ ਮੁੱਛਾਂ ਦਾ ਮਜ਼ਾਕ ਉਡਾਇਆ ਹੈ। ਮੈਂ ਦੋ ਦਿਨਾਂ ਤੋਂ ਉਹ ਵੀਡੀਓ ਵਾਰ-ਵਾਰ ਦੇਖ ਰਹੀ ਹਾਂ ਅਤੇ ਮੈਂ ਤੁਹਾਨੂੰ ਵੀ ਉਹ ਵੀਡੀਓ ਦੇਖਣ ਲਈ ਕਹਾਂਗੀ।

ਇਹ ਵੀ ਪੜ੍ਹੋ: NEWYORK WALA BIRTHDAY: ਕੈਟਰੀਨਾ ਨੇ ਆਪਣੇ ਪਤੀ ਵਿੱਕੀ ਕੌਸ਼ਲ ਨੂੰ ਦਿੱਤੀ ਜਨਮਦਿਨ ਦੀ ਵਧਾਈ

ਉਸ ਨੇ ਅੱਗੇ ਕਿਹਾ ‘ਮੈਂ ਕਦੇ ਵੀ ਕਿਸੇ ਧਰਮ ਜਾਂ ਜਾਤ ਬਾਰੇ ਨਹੀਂ ਕਿਹਾ ਕਿ ਇਸ ਧਰਮ ਦੇ ਲੋਕ ਦਾੜ੍ਹੀ ਰੱਖਦੇ ਹਨ ਅਤੇ ਇਹ ਸਮੱਸਿਆ ਹੁੰਦੀ ਹੈ। ਮੈਂ ਪੰਜਾਬੀਆਂ ਲਈ ਨਹੀਂ ਕਿਹਾ ਕਿ ਉਹ ਦਾੜ੍ਹੀ ਰੱਖਦੇ ਹਨ ਅਤੇ ਉਨ੍ਹਾਂ ਨੂੰ ਸਮੱਸਿਆ ਹੁੰਦੀ ਹੈ। ਮੈਂ ਸਿਰਫ਼ ਆਮ ਗੱਲ ਕਰਕੇ ਕਾਮੇਡੀ ਕਰ ਰਹੀ ਸੀ ਆਪਣੀ ਦੋਸਤ ਨਾਲ। ਦਾੜ੍ਹੀ-ਮੁੱਛ ਤਾਂ ਅੱਜ ਕੱਲ੍ਹ ਹਰ ਕੋਈ ਰੱਖਦਾ ਹੈ। ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਵੀ ਧਰਮ ਦੇ ਲੋਕਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ। ਮੈਂ ਆਪ ਪੰਜਾਬੀ ਹਾਂ। ਮੇਰਾ ਜਨਮ ਅੰਮ੍ਰਿਤਸਰ ’ਚ ਹੋਇਆ ਹੈ। ਮੈਂ ਪੰਜਾਬ ਦਾ ਮਾਣ ਰੱਖਾਂਗੀ ਅਤੇ ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ।

Anuradha

This news is Content Editor Anuradha