ਕ੍ਰਿਸ਼ਣਾ ਅਭਿਸ਼ੇਕ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ 'ਦਿ ਕਪਿਲ ਸ਼ਰਮਾ' ਸ਼ੋਅ ਦਾ ਫਰਸਰਟ ਪ੍ਰੋਮੋ, ਹੋਇਆ ਵਾਇਰਲ

07/20/2021 1:07:14 PM

ਮੁੰਬਈ : 'ਦਿ ਕਪਿਲ ਸ਼ਰਮਾ' ਸ਼ੋਅ ਦੇ ਕਮਬੈਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਕਪਿਲ ਸ਼ਰਮਾ ਜਲਦ ਹੀ ਆਪਣੀ ਟੀਮ ਨਾਲ ਵਾਪਸੀ ਕਰਨ ਵਾਲੇ ਹਨ। ਸ਼ੋਅ ਦੇ ਸੈੱਟ ਤੋਂ ਤਸਵੀਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਜਿਸ 'ਚ ਸਾਰੇ ਸਿਤਾਰੇ ਸ਼ੂਟਿੰਗ ਕਰਦੇ ਦਿਖ ਰਹੇ ਹਨ। ਇਸ ਦੌਰਾਨ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੇ ਸ਼ੋਅ ਦਾ ਪ੍ਰੋਮੋ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਦਿੱਤਾ ਹੈ ਜਿਸ 'ਚ ਸਾਰੇ ਲੋਕ ਬਹੁਤ ਟਸ਼ਨ ਨਾਲ ਚੱਲ ਕੇ ਆ ਰਹੇ ਹਨ ਤੇ ਕੈਮਰੇ ਸਾਹਮਣੇ ਖ਼ੁਸ਼ੀ ਮਨ੍ਹਾ ਰਹੇ ਹਨ। ਇਸ ਪ੍ਰੋਮੋ 'ਚ ਕਪਿਲ ਸ਼ਰਮਾ, ਕੀਕੂ ਸ਼ਾਰਦਾ, ਭਾਰਤੀ ਸਿੰਘ, ਕ੍ਰਿਸ਼ਣਾ ਅਭਿਸ਼ੇਕ, ਚੰਦਨ ਪ੍ਰਭਾਕਰ, ਸੁਦੇਸ਼ ਲਹਿਰੀ ਅਤੇ ਅਰਚਨਾ ਪੂਰਨ ਸਿੰਘ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਰਿਆਂ ਨੇ ਕਾਲੇ ਰੰਗ ਦੇ ਆਊਟਫਿਟ ਕੈਰੀ ਕੀਤੇ ਹੋਏ ਹਨ।

 
 
 
 
View this post on Instagram
 
 
 
 
 
 
 
 
 
 
 

A post shared by Krushna Abhishek (@krushna30)


ਸੁਮੋਨਾ ਨੂੰ ਯਾਦ ਕਰ ਰਹੇ ਹਨ ਲੋਕ
ਕ੍ਰਿਸ਼ਣਾ ਨੇ ਆਪਣੇ ਇੰਸਟਾਗ੍ਰਾਮ 'ਤੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ 'ਚ ਲੋਕ ਸੁਮੋਨਾ ਚੱਕਰਵਰਤੀ ਨੂੰ ਬਹੁਤ ਯਾਦ ਕਰ ਰਹੇ ਹਨ। ਲੋਕ ਕੁਮੈਂਟ ਕਰ ਕੇ ਉਨ੍ਹਾਂ ਬਾਰੇ ਸਵਾਲ ਕਰ ਰਹੇ ਹਨ ਕਿ ਉਹ ਵੀਡੀਓ 'ਚ ਕਿਉਂ ਨਜ਼ਰ ਨਹੀਂ ਆ ਰਹੀ ਹੈ। ਜ਼ਿਕਰਯੋਗ ਹੈ ਕਿ ਸੁਮੋਨਾ ਕਪਿਲ ਨਾਲ ਉਨ੍ਹਾਂ ਦੇ ਦੋਵੇਂ ਸ਼ੋਅ 'ਚ ਨਜ਼ਰ ਆਈ ਸੀ। 'ਕਾਮੇਡੀ ਨਾਈਟਸ ਵਿਦ ਕਪਿਲ' 'ਚ ਸੁਮੋਨਾ ਕਪਿਲ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਸੀ।

Aarti dhillon

This news is Content Editor Aarti dhillon