ਬਾਲੀਵੁੱਡ ਫ਼ਿਲਮਾਂ ’ਚ ਕੰਮ ਕਰਨ ਵਾਲੀ ਇਹ ਲੜਕੀ ਹੁਣ ਵੇਚ ਰਹੀ ਹੈ ਮੋਮੋਜ਼

03/27/2021 1:42:48 PM

ਮੁੰਬਈ: ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋਈ ਤਾਲਾਬੰਦੀ ’ਚ ਪਿਛਲੇ ਸਾਲ ਕਈ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ। ਇਸ ਨਾਲ ਟੀ.ਵੀ. ਅਤੇ ਬਾਲੀਵੁੱਡ ਇੰਡਸਟਰੀ ’ਚ ਕੰਮ ਕਰਨ ਵਾਲੇ ਅਦਾਕਾਰ, ਕਰੂ ਮੈਂਬਰ ਅਤੇ ਕੈਮਰਾਪਰਸਨ ’ਤੇ ਵੀ ਇਸ ਦਾ ਕਾਫ਼ੀ ਅਸਰ ਹੋਇਆ। ਤਾਲਾਬੰਦੀ ਦੀ ਵਜ੍ਹਾ ਨਾਲ ਬਾਲੀਵੁੱਡ ’ਚ ਕੈਮਰਾਮੈਨ ਅਸਿਸਟੈਂਟ ਸੁਚਿਸਮਿਤਾ ਰਾਊਤਰੇ ਦੇ ਕੋਲ ਵੀ ਕੰਮ ਨਹੀਂ ਰਿਹਾ ਅਤੇ ਉਹ ਮੁੰਬਈ ’ਚ ਵਾਪਸ ਆਪਣੇ ਪਿੰਡ ਆ ਗਈ। 


ਤਾਲਾਬੰਦੀ ਤੋਂ ਬਾਅਦ ਸੁਚਿਸਮਿਤਾ ਰਾਊਤਰੇ ਦੇ ਕੋਲ ਮੁੰਬਈ ’ਚ ਕਮਾਈ ਦਾ ਕੋਈ ਸਾਧਨ ਨਹੀਂ ਬਚਿਆ ਜਿਸ ਤੋਂ ਬਾਅਦ ਉਹ ਆਪਣੇ ਹੋਮਟਾਊਨ ਓਡੀਸ਼ਾ ਦੇ ਕਟਕ ’ਚ ਵਾਪਸ ਆ ਗਈ ਅਤੇ ਹੁਣ ਉਥੇ ਮੋਮੋਜ਼ ਵੇਚ ਕੇ ਉਹ ਆਪਣਾ ਘਰ ਚਲਾ ਰਹੀ ਹੈ। ਹਾਲਾਂਕਿ ਸਿਨੇਮਾਘਰ ਖੁੱਲ੍ਹ ਚੁੱਕੇ ਹਨ ਪਰ ਕੋਈ ਵੀ ਪ੍ਰਡਿਊਸਰ ਅਤੇ ਫ਼ਿਲਮਮੇਕਰ ਨਵੇਂ ਪ੍ਰਾਜੈਕਟਸ ’ਚ ਹੱਥ ਨਹੀਂ ਪਾ ਰਹੇ। 


ਅਮਿਤਾਭ ਅਤੇ ਸਲਮਾਨ ਖ਼ਾਨ ਨੇ ਕੀਤੀ ਮਦਦ
ਸੁਚਿਸਮਿਤਾ ਰਾਊਤਰੇ ਅਜੇ 22 ਸਾਲ ਦੀ ਹੈ। ਉਨ੍ਹਾਂ ਨੇ ਇੰਡੀਆ ਟੁਡੇ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਉਹ ਪਿਛਲੇ 6 ਸਾਲ ਤੋਂ ਫ਼ਿਲਮ ਇੰਡਸਟਰੀ ’ਚ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਮਿਤਾਭ ਬੱਚਨ ਅਤੇ ਸਲਮਾਨ ਖ਼ਾਨ ਦੀ ਮਦਦ ਨਾਲ ਆਪਣੇ ਘਰ ਵਾਪਸ ਆਈ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਘਰ ਵਾਪਸ ਆਉਣ ਲਈ ਵੀ ਪੈਸੇ ਨਹੀਂ ਸਨ। ਚੰਗੀ ਕਿਸਮਤ ਨਾਲ ਅਮਿਤਾਭ ਬੱਚਨ ਅਤੇ ਸਲਮਾਨ ਖ਼ਾਨ ਨੇ ਸਾਡੀ ਪੂਰੀ ਕਰੂ ਨੂੰ ਫੰਡ ਦਿੱਤਾ ਜਿਸ ਦੀ ਮਦਦ ਨਾਲ ਅਸੀਂ ਆਪਣੇ ਘਰ ਪਹੁੰਚ ਸਕੇ।


ਮੋਮੋਜ਼ ਵੇਚ ਕੇ 300 ਰੁਪਏ ਕਮਾਉਂਦੀ ਹੈ ਹਰ ਰੋਜ਼
ਘਰ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਮੋਮੋਜ਼ ਵੇਚਣੇ ਸ਼ੁਰੂ ਕਰ ਦਿੱਤਾ ਜਿਸ ਦੀ ਰੈਸਿਪੀ ਉਨ੍ਹਾਂ ਨੇ ਮੁੰਬਈ ’ਚ ਰਹਿੰਦੇ ਆਪਣੀ ਦੋਸਤ ਤੋਂ ਸਿੱਖੀ ਸੀ। ਉਹ ਕਟਕ ਦੇ ਝਾਨਜਿਰੀਮੰਗਲਾ ’ਚ ਮੋਮੋਜ਼ ਦਾ ਸਟਾਲ ਲਗਾਉਂਦੀ ਹੈ ਅਤੇ ਇਕ ਦਿਨ ’ਚ 300 ਤੋਂ 400 ਰੁਪਏ ਕਮਾਉਂਦੀ ਹੈ। ਸੁਚਿਸਮਿਤਾ ਰਾਊਤਰੇ ਨੇ ਅੱਗੇ ਕਿਹਾ ਕਿ ਮਹਾਮਾਰੀ ਫੈਲਣ ਤੋਂ ਪਹਿਲੇ ਮੁੰਬਈ ’ਚ ਮੇਰੇ ਕੋਲ ਕਈ ਸਾਰੇ ਪ੍ਰਾਜੈਕਟ ਸਨ ਅਤੇ ਇਥੇ ਤੱਕ ਕਿ ਇਕ ਪ੍ਰਾਜੈਕਟ ’ਤੇ ਕੰਮ ਵੀ ਸ਼ੁਰੂ ਕਰ ਦਿੱਤਾ ਸੀ। 


ਮਹਾਮਾਰੀ ਕਾਰਨ ਹਾਲਾਤ ਹੋਏ ਖਰਾਬ
ਉਨ੍ਹਾਂ ਨੇ ਅੱਗੇ ਲਿਖਿਆ ਕਿ ਬਾਅਦ ’ਚ ਮਹਾਮਾਰੀ ਦੌਰਾਨ ਹਾਲਤ ਹੋਰ ਖਰਾਬ ਹੋ ਗਏ। ਮਹਾਮਾਰੀ ਦੀ ਵਜ੍ਹਾ ਨਾਲ ਕੋਈ ਨਵਾਂ ਪ੍ਰਾਜੈਕਟ ਨਹੀਂ ਮਿਲਿਆ। ਮੈਂ ਫਰਵਰੀ ’ਚ ਆਪਣੇ ਘਰ ਆ ਗਈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon