ਪਿਆਰ ਤੇ ਰੋਮਾਂਸ ਨਾਲ ਭਰਪੂਰ ਹੈ ਸ਼ਰਲੀ ਸੇਤੀਆ ਤੇ ਗੁਰਨਜ਼ਰ ਦਾ ਗੀਤ ‘Tere Naal Rehniya’ (ਵੀਡੀਓ)

09/27/2021 5:08:26 PM

ਚੰਡੀਗੜ੍ਹ (ਬਿਊਰੋ)– ਗਾਇਕਾ ਸ਼ਰਲੀ ਸੇਤੀਆ ਤੇ ਗਾਇਕ ਗੁਰਨਜ਼ਰ ਦਾ ਹਾਲ ਹੀ ’ਚ ਗੀਤ ‘Tere Naal Rehniya’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸ਼ਰਲੀ ਸੇਤੀਆ ਨੇ ਆਪਣੀ ਮਿੱਠੀ ਆਵਾਜ਼ ਦਿੱਤੀ ਹੈ, ਜਿਸ ਦਾ ਗੁਰਨਜ਼ਰ ਨੇ ਵੀ ਅੱਗੇ ਹੋ ਕੇ ਸਾਥ ਦਿੱਤਾ ਹੈ।

25 ਸਤੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ 9 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਤੇ ਖ਼ਬਰ ਲਿਖੇ ਜਾਣ ਤਕ ਇਹ ਗੀਤ ਯੂਟਿਊਬ ’ਤੇ 42ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ‘ਹੌਸਲਾ ਰੱਖ’ ਦਾ ਟਰੇਲਰ ਰਿਲੀਜ਼, ਸ਼ਹਿਨਾਜ਼ ਨੂੰ ਦੇਖ ਪ੍ਰਸ਼ੰਸਕ ਹੋਏ ਖ਼ੁਸ਼ (ਵੀਡੀਓ)

ਦੱਸ ਦੇਈਏ ਕਿ ਗੀਤ ਨੂੰ ਸ਼ਰਲੀ ਸੇਤੀਆ ਨੇ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਹੈ। ਗੀਤ ’ਚ ਕਾਲਜ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਹੈ। ਨਾਲ ਹੀ ਸ਼ਰਲੀ ਤੇ ਗੁਰਨਜ਼ਰ ਦੀ ਪਿਆਰੀ ਤੇ ਰੋਮਾਂਟਿਕ ਜੋੜੀ ਵੀ ਦੇਖਣ ਨੂੰ ਮਿਲ ਰਹੀ ਹੈ।

ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖ਼ੁਦ ਗੁਰਨਜ਼ਰ ਤੇ ਸ਼ਰਲੀ ਸੇਤੀਆ ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਗੌਰਵ ਦੇਵ ਤੇ ਕਾਰਤਿਕ ਦੇਵ ਨੇ ਦਿੱਤਾ ਹੈ। ‘Tere Naal Rehniya’ ਗੀਤ ਦੀ ਵੀਡੀਓ ਰੋਬੀ ਸਿੰਘ ਨੇ ਬਣਾਈ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh