ਤੇਜਸਵੀ ਨੇ ਬਲੈਕ ਡੀਪਨੈੱਕ ਡਰੈੱਸ ''ਚ ਲੁੱਟੀ ਮਹਿਫਿਲ, ਤਸਵੀਰਾਂ ਦੇਖ ਪ੍ਰਸ਼ੰਸਕ ਹੋਏ ਦੀਵਾਨੇ

04/07/2022 3:23:13 PM

ਮੁੰਬਈ- 'ਬਿਗ ਬੌਸ 15' ਦੀ ਜੇਤੂ ਅਤੇ ਅਦਾਕਾਰਾ ਤੇਜਸਵੀ ਪ੍ਰਕਾਸ਼ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਅਦਾਕਾਰਾ ਆਪਣੀ ਵੱਖਰੀ-ਵੱਖਰੀ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖ਼ੂਬ ਚਰਚਾ 'ਚ ਹਨ।


ਲੁੱਕ ਦੀ ਗੱਲ ਕਰੀਏ ਤਾਂ ਤੇਜਸਵੀ ਪ੍ਰਕਾਸ਼ ਬਲੈਕ ਡੀਪਨੈੱਕ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹੀਲ ਪਾਈ ਹੋਈ ਹੈ। ਨਿਊਡ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਕਾਫੀ ਹੌਟ ਲੱਗ ਰਹੀ ਹੈ। ਤੇਜਸਵੀ ਦੀ ਕਾਤਿਲਾਨਾ ਅਦਾ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਕਹਿਰ ਢਾਹ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਮਰ ਮਿਟੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।


ਦੱਸ ਦੇਈਏ ਕਿ ਹਾਲ ਹੀ 'ਚ ਤੇਜਸਵੀ ਨੇ ਨਵੀਂ ਆਡੀ ਕਾਰ ਖਰੀਦੀ ਹੈ। ਇਸ ਦੌਰਾਨ ਅਦਾਕਾਰਾ ਦੇ ਪ੍ਰੇਮੀ ਰਾਜ ਕੁੰਦਰਾ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ਹਨ।


ਤੁਹਾਨੂੰ ਦੱਸ ਦੇਈਏ ਕਿ ਤੇਜਸਵੀ ਨੇ ਜੋ ਕਾਰ ਖਰੀਦੀ ਹੈ ਉਸ ਦੀ ਕੀਮਤ 90 ਲੱਖ ਹੈ। ਕੰਮ ਦੀ ਗੱਲ ਕਰੀਏ ਤਾਂ ਤੇਜਸਵੀ ਇਨ੍ਹੀਂ ਦਿਨੀਂ 'ਨਾਗਿਨ 6' 'ਚ ਨਜ਼ਰ ਆ ਰਹੀ ਹੈ।


ਸ਼ੋਅ 'ਚ ਅਦਾਕਾਰਾ ਲੀਡ ਰੋਲ 'ਚ ਹੈ। ਲੋਕਾਂ ਵਲੋਂ ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

Aarti dhillon

This news is Content Editor Aarti dhillon