ਸੂਰਤ, ਸੀਰਤ ਤੇ ਅਦਾਕਾਰੀ ਦਾ ਸੁਮੇਲ ਹੈ ਅਦਾਕਾਰਾ ਤਾਨੀਆ, ਰੱਖਦੀ ਹੈ ਅਨੋਖੇ ਸ਼ੌਕ

05/06/2021 12:39:16 PM

ਚੰਡੀਗੜ੍ਹ (ਬਿਊਰੋ) - ਪਾਲੀਵੁੱਡ ਜਗਤ 'ਚ ਆਪਣੇ-ਆਪ ਨੂੰ ਫ਼ਿਲਮ 'ਸੁਫਨਾ' ਨਾਲ ਪੱਕੇ ਪੈਰੀ ਖੜ੍ਹੇ ਕਰਨ ਵਾਲੀ ਖ਼ੂਬਸੂਰਤ ਅਦਾਕਾਰਾ ਤਾਨੀਆ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਤਾਨੀਆ ਕਿਸਮਤ ਦੀ ਧਨੀ ਹੈ, ਜਿਸ ਨੂੰ ਥੀਏਟਰ ਕਰਦਿਆਂ ਹੀ ਫਿਲਮਾਂ 'ਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ। ਆਓ ਅੱਜ ਜਾਣਦੇ ਹਾਂ ਜਨਮਦਿਨ ਦੇ ਖ਼ਾਸ ਮੌਕੇ 'ਤੇ ਤਾਨੀਆ ਨਾਲ ਜੁੜੀਆਂ ਖ਼ਾਸ ਗੱਲਾਂ -

ਜਨਮ ਤੇ ਬਚਪਨ
ਦੱਸ ਦਈਏ ਕਿ ਜਮਸ਼ੇਦਪੁਰ 'ਚ ਜਨਮੀ ਅਤੇ ਅੰਮ੍ਰਿਤਸਰ 'ਚ ਪਲੀ ਤਾਨੀਆ ਨੂੰ ਕਲਾ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ ਪਰ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਪਹਿਲਾਂ ਤਾਨੀਆ ਆਪਣੀ ਪੜ੍ਹਾਈ ਪੂਰੀ ਕਰੇ। ਉਨ੍ਹਾਂ ਨੇ ਆਪਣੇ ਮਾਪਿਆਂ ਦੀ ਗੱਲ ਪੂਰੀ ਕਰਦੇ ਹੋਏ ਪੋਸਟ ਗਰੇਜੂਏਸ਼ਨ ਅਤੇ ਬਤੌਰ ਇੰਟੀਰੀਅਰ ਡਿਜ਼ਾਈਨਰ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ 'ਚ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ। 

ਲਗਾਤਾਰ 6 ਵਾਰ ਜਿੱਤਿਆ ਬੈਸਟ ਅਦਾਕਾਰਾ ਦਾ ਐਵਾਰਡ
ਤਾਨੀਆ ਨੇ ਆਪਣੀ ਪੜ੍ਹਾਈ ਪੂਰੀ ਕਰਦਿਆਂ ਹੀ ਆਪਣੇ ਫ਼ਿਲਮੀ ਕਰੀਅਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਕਾਲਜ ਪੜ੍ਹਦਿਆਂ ਰੰਗਮੰਚ 'ਤੇ ਅਨੇਕਾਂ ਨਾਟਕ ਖੇਡੇ ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੈਸਟ ਅਦਾਕਾਰਾ ਦਾ ਐਵਾਰਡ ਲਗਾਤਾਰ 6 ਵਾਰ ਜਿੱਤਿਆ।


ਇਸ ਫ਼ਿਲਮ ਨਾਲ ਕੀਤੀ ਫ਼ਿਲਮੀ ਸਫਰ ਸ਼ੁਰੂਆਤ 
ਕਪਿਲ ਸ਼ਰਮਾ ਅਤੇ ਵਿਕਰਮ ਗਰੋਵਰ ਦੀ ਫ਼ਿਲਮ 'ਸੰਨ ਆਫ ਮਨਜੀਤ ਸਿੰਘ' ਨਾਲ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦਾ ਅਸਲ ਸਫਰ ਸ਼ੁਰੂ ਕੀਤਾ, ਜਿਸ 'ਚ ਉਨ੍ਹਾਂ ਨੇ ਗੁਰਪ੍ਰੀਤ ਘੁੱਗੀ ਦੀ ਬੇਟੀ 'ਸਿਮਰਨ' ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 'ਕਿਸਮਤ' 'ਚ ਐਮੀ ਵਿਰਕ ਦੀ ਮੰਗੇਤਰ 'ਅਮਨ' ਦਾ ਕਿਰਦਾਰ ਮਿਲਿਆ, ਜਿਸ ਨੇ ਦਰਸਕਾਂ ਦਾ ਧਿਆਨ ਖਿੱਚਿਆ। ਫ਼ਿਲਮ 'ਗੁੱਡੀਆ ਪਟੋਲੇ' 'ਚ ਉਨ੍ਹਾਂ ਨੇ ਸੋਨਮ ਬਾਜਵਾ ਦੀ ਭੈਣ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ 'ਚ ਤਾਨੀਆ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ।


'ਕਿਸਮਤ' ਤੇ 'ਸੁਫਨਾ' ਨਾਲ ਖੱਟੀ ਪ੍ਰਸਿੱਧੀ
'ਕਿਸਮਤ', 'ਰੱਬ ਦਾ ਰੇਡੀਓ 2', 'ਸੰਨ ਆਫ ਮਨਜੀਤ ਸਿੰਘ', 'ਗੁੱਡੀਆਂ ਪਟੋਲੇ' ਵਰਗੀ ਫ਼ਿਲਮਾਂ 'ਚ ਸ਼ਾਨਦਾਰ ਅਦਾਕਾਰੀ ਕਰਨ ਵਾਲੀ ਤਾਨੀਆ ਪਿਛਲੇ ਸਾਲ ਬਤੌਰ ਲੀਡ ਰੋਲ ਫ਼ਿਲਮ 'ਸੁਫਨਾ' 'ਚ ਨਜ਼ਰ ਆਈ। ਜਗਦੀਪ ਸਿੱਧੂ ਦੀ 'ਸੁਫਨਾ' ਫ਼ਿਲਮ ਜੋ ਕਿ ਪਿਛਲੇ ਸਾਲ ਫਰਵਰੀ 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਤਾਨੀਆ ਤੇ ਐਮੀ ਵਿਰਕ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ। ਦਰਸ਼ਕਾਂ ਵੱਲੋਂ ਤਾਨੀਆ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ।


ਕੁਝ ਅਜਿਹੇ ਸ਼ੌਕ ਵੀ ਹੈ ਰੱਖਦੀ 
ਤਾਨੀਆ ਨੂੰ ਅਦਾਕਾਰੀ ਦੇ ਨਾਲ-ਨਾਲ ਚੰਗੀਆਂ ਪੁਸਤਕਾਂ ਪੜਨ ਅਤੇ ਡਾਂਸ ਦਾ ਵੀ ਸ਼ੌਕ ਹੈ। ਤਾਨੀਆ ਕਿਸਮਤ ਦੀ ਧਨੀ ਹੈ, ਜਿਸਨੂੰ ਥੀਏਟਰ ਕਰਦਿਆਂ ਹੀ ਫਿਲਮਾਂ 'ਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਬਾਲੀਵੁੱਡ ਫ਼ਿਲਮ 'ਸਰਬਜੀਤ' ਦੀ ਆਫਰ ਹੋਈ ਸੀ, ਜਿਸ 'ਚ ਉਨ੍ਹਾਂ ਨੂੰ ਸਰਬਜੀਤ ਦੀ ਛੋਟੀ ਬੇਟੀ ਦਾ ਕਿਰਦਾਰ ਮਿਲਿਆ ਪਰ ਉਹ ਆਪਣੇ ਗਰੇਜੂਏਸ਼ਨ ਦੇ ਫਾਇਨਲ ਪੇਪਰਾਂ ਕਰਕੇ ਇਹ ਫ਼ਿਲਮ ਨਾ ਕਰ ਸਕੀ।

sunita

This news is Content Editor sunita