ਤਾਪਸੀ ਪਨੂੰ ਨੇ ਬਾਲੀਵੁੱਡ ''ਚ ਮਨਵਾਇਆ ਆਪਣੀ ਐਕਟਿੰਗ ਦਾ ਲੋਹਾ, ਜਾਣੋ ਕਿਵੇਂ ਹੋਈ ਫ਼ਿਲਮਾਂ ''ਚ ਐਂਟਰੀ

08/01/2020 1:37:16 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਅਦਾਕਾਰਾ ਤਾਪਸੀ ਪੰਨੂ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਤਾਪਸੀ ਪਨੂੰ ਦਾ ਜਨਮ 1 ਅਗਸਤ 1987 ਨੂੰ ਦਿੱਲੀ ਦੇ ਇੱਕ ਸਿੱਖ ਪਰਿਵਾਰ 'ਚ ਹੋਇਆ ਸੀ। ਤਾਪਸੀ ਦੇ ਪਿਤਾ ਦਿਲਮੋਹਨ ਸਿੰਘ ਇੱਕ ਕਾਰੋਬਾਰੀ ਹਨ, ਜਦੋਂ ਕਿ ਮਾਂ ਨਿਰਮਲਜੀਤ ਹਾਊਸ-ਵਾਈਫ ਹੈ।

ਘਰ 'ਚ ਤਾਪਸੀ ਨੂੰ ਸਾਰੇ ਪਿਆਰ ਨਾਲ ਮੈਗੀ ਕਹਿੰਦੇ ਹਨ। 8 ਸਾਲ ਦੀ ਉਮਰ 'ਚ ਉਸ ਨੇ ਕੱਥਕ ਤੇ ਭਾਰਤ ਨਾਟਿਅਮ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਤਾਪਸੀ ਨੇ ਪੜ੍ਹਾਈ ਦਿੱਲੀ ਦੇ ਮਾਤਾ ਜੈ ਕੌਰ ਪਬਲਿਕ ਸਕੂਲ ਤੋਂ ਕੀਤੀ ਹੈ ਜਦੋਂਕਿ ਕੰਪਿਊਟਰ ਸਾਇੰਸ 'ਚ ਇੰਜੀਨਅਰਿੰਗ ਗੁਰੂ ਤੇਗ ਬਹਾਦਰ ਇੰਸੀਟਿਊਸ਼ਨ ਆਫ਼ ਟੈਕਨਾਲਜੀ ਤੋਂ ਕੀਤੀ ਹੈ। ਤਾਪਸੀ ਨੇ ਇੱਕ ਟੈਲੇਂਟ ਹੰਟ ਸ਼ੋਅ 'ਚ ਆਡੀਸ਼ਨ ਦਿੱਤਾ ਸੀ, ਜਿਸ ਤੋਂ ਬਾਅਦ ਉਹ ਮਾਡਲਿੰਗ ਦੀ ਦੁਨੀਆਂ 'ਚ ਕਰੀਅਰ ਬਣਾਉਣ ਲਈ ਅੱਗੇ ਵੱਧ ਗਈ।

ਤਾਪਸੀ ਪਨੂੰ ਨੇ ਫੈਮਿਨਾ ਮਿਸ ਇੰਡੀਆ ਕੰਟੈਸਟ, ਪੈਂਟਲੂਨਜ਼ ਮਿਸ ਫੇਮਿਨਾ ਫਰੈਂਚ ਫੇਸ, ਸਾਫੀ ਫੇਮਿਨਾ ਮਿਸ ਬਿਊਟੀਫੁੱਲ ਸਕਿਨ 'ਚ ਵੀ ਹਿੱਸਾ ਲਿਆ। ਤਾਪਸੀ ਪਨੂੰ ਆਪਣੀ ਅਦਾਕਾਰੀ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ। ਉਹ ਆਪਣੇ ਬੋਲਡ ਤੇ ਬੇਬਾਕ ਬਿਆਨਾਂ ਕਰਕੇ ਵੀ ਸੁਰਖੀਆਂ 'ਚ ਰਹਿੰਦੀ ਹੈ।

ਇਸ ਦੌਰਾਨ ਤਾਪਸੀ ਪਨੂੰ ਨੇ ਕਈ ਵੱਡੀਆਂ ਕੰਪਨੀਆਂ ਦੇ ਵਿਗਿਆਪਨ ਕੀਤੇ। ਸਾਲ 2010 'ਚ ਉਸ ਨੇ ਤੇਲਗੂ ਫ਼ਿਲਮ ਰਾਹੀਂ ਡੈਬਿਊ ਕੀਤਾ। ਤਾਪਸੀ ਨੇ ਸਾਲ 2013 'ਚ ਫ਼ਿਲਮ 'ਚਸ਼ਮੇਬਦੂਰ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ।

ਤਾਪਸੀ ਨੇ ਹਾਲ ਹੀ 'ਚ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਖ਼ੁਲਾਸਾ ਕੀਤਾ ਸੀ। ਤਾਪਸੀ ਨੇ ਦੱਸਿਆ ਸੀ ਕਿ ਉਹ ਬੈਡਮਿੰਟਨ ਪਲੇਅਰ ਮੇਥਿਅਸ ਬੋ ਨੂੰ ਡੇਟ ਕਰ ਰਹੀ ਹੈ।

sunita

This news is Content Editor sunita