ਅਦਾਕਾਰਾ ਸਵਰਾ ਭਾਸਕਰ ਨੇ ਖੋਲ੍ਹਿਆ ''ਬਾਈਕਾਟ'' ਟਰੈਂਡ ਦਾ ਰਾਜ਼, ਆਖੀਆਂ ਇਹ ਗੱਲਾਂ

09/04/2022 3:14:52 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੂੰ ਹਮੇਸ਼ਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੇਮਿਸਾਲ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਹ ਅਕਸਰ ਕਿਸੇ ਨਾ ਕਿਸੇ ਮੁੱਦੇ 'ਤੇ ਅਜਿਹੇ ਬਿਆਨ ਦਿੰਦੀ ਰਹਿੰਦੀ ਹੈ, ਜਿਸ ਕਾਰਨ ਉਹ ਚਰਚਾ 'ਚ ਆ ਜਾਂਦੀ ਹੈ। ਇਸ ਵਾਰ ਵੀ ਉਹ ਇੱਕ ਅਜਿਹੇ ਬਿਆਨ ਕਾਰਨ ਕਰਕੇ ਸੁਰਖੀਆਂ 'ਚ ਹਨ, ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਅਦਾਕਾਰਾ ਦਾ ਇਹ ਬਿਆਨ ਸੁਣ ਕੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਾਈਕਾਟ ਦੇ ਟਰੈਂਡ ਦਾ ਰਾਜ਼ ਖੋਲ੍ਹ ਦਿੱਤਾ ਹੈ। 

ਦੱਸ ਦੇਈਏ ਕਿ ਸਵਰਾ ਭਾਸਕਰ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ, "ਮੈਨੂੰ ਨਹੀਂ ਪਤਾ ਕਿ ਬਾਈਕਾਟ ਦੇ ਟਰੈਂਡ ਬਿਜਨੈਸ ਨੂੰ ਕਿੰਨਾ ਪ੍ਰਭਾਵਿਤ ਕਰਦੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਆਲੀਆ ਭੱਟ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਨੈਗੇਟਿਵ ਅਟੈਨਸ਼ਨ ਮਿਲਿਆ, ਜੋ ਕਿ ਬੇਸ਼ੱਕ ਪੂਰੀ ਤਰ੍ਹਾਂ ਗਲਤ ਸੀ, ਜਿਸ ਤਰ੍ਹਾਂ ਦੇ ਦੋਸ਼ਾਂ ਬਾਰੇ ਬਾਲੀਵੁੱਡ ਏ-ਲਿਸਟਰਜ਼ ਬਾਰੇ ਲਗਾਏ ਜਾ ਰਹੇ ਸਨ। ਉਸ ਸਮੇਂ 'ਸੜਕ-2' ਰਿਲੀਜ਼ ਹੋਈ ਸੀ, ਇਸ ਨੂੰ ਬਹੁਤ ਜ਼ਿਆਦਾ ਬਾਈਕਾਟ ਕਾਲ ਨੈਗੇਟਿਵ ਪਬਲੀਸਿਟੀ ਮਿਲੀ ਸੀ।"

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਲੋਕ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਅਜਿਹੀਆਂ ਗੱਲਾਂ ਕਰ ਰਹੇ ਹਨ। ਸਵਰਾ ਨੇ ਕਿਹਾ, "ਜਦੋਂ ਗੰਗੂਬਾਈ ਕਾਠਿਆਵਾੜੀ ਆਈ ਤਾਂ ਉਸੇ ਤਰ੍ਹਾਂ ਦੀ ਗੱਲਬਾਤ ਸ਼ੁਰੂ ਹੋਈ - ਨੇਪੋਟਿਜ਼ਮ (ਭਾਈ-ਭਤੀਜਾਵਾਦ), ਸੁਸ਼ਾਂਤ, ਬਾਈਕਾਟ ਟਰੈਂਡ ਬਾਰੇ ਪਰ ਲੋਕ ਸਿਨੇਮਾ ਘਰਾਂ 'ਚ ਗਏ ਅਤੇ ਇਸ ਫ਼ਿਲਮ ਨੂੰ ਪਿਆਰ ਦਿੱਤਾ।"

ਇਸ ਤੋਂ ਇਲਾਵਾ ਸਵਰਾ ਨੇ ਅੱਗੇ ਕਿਹਾ, "ਬਾਈਕਾਟ ਬਿਜਨੈਸ ਨੂੰ ਅੱਗੇ ਵਧਾਇਆ ਗਿਆ ਹੈ, ਇਹ ਲੋਕਾਂ ਦਾ ਇੱਕ ਛੋਟਾ ਜਿਹਾ ਗਰੁੱਪ ਹੈ, ਜੋ ਇੱਕ ਖ਼ਾਸ ਏਜੰਡੇ ਤੋਂ ਪ੍ਰੇਰਿਤ ਹੈ। ਉਹ ਬਾਲੀਵੁੱਡ ਨੂੰ ਨਫ਼ਰਤ ਕਰਦੇ ਹਨ, ਉਹ ਬਾਲੀਵੁੱਡ ਨੂੰ ਖਤਮ ਕਰਨਾ ਚਾਹੁੰਦੇ ਹਨ। ਬਾਲੀਵੁੱਡ ਬਾਰੇ ਬਕਵਾਸ ਫੈਲਾ ਰਹੇ ਹਨ... ਮੈਨੂੰ ਲੱਗਦਾ ਹੈ ਕਿ ਉਹ ਇਸ ਤੋਂ ਕਮਾਈ ਕਰ ਰਹੇ ਹਨ... ਸਾਡੇ ਕੋਲ ਇਹ ਸਾਬਤ ਕਰਨ ਲਈ ਕਾਫੀ ਸਬੂਤ ਹਨ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਪੇਡ ਟਰੈਂਡ ਹਨ। ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਸੁਸ਼ਾਂਤ ਦੀ ਮੌਤ ਦੀ ਵਰਤੋਂ ਆਪਣੇ ਏਜੰਡੇ ਲਈ ਕੀਤੀ।"

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita