ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਛਿਛੋਰੇ' ਚੀਨੀ ਬਾਕਸ ਆਫਿਸ 'ਤੇ ਮਚਾਏਗੀ ਹੰਗਾਮਾ

12/16/2021 11:09:34 AM

ਮੁੰਬਈ- ਸਾਲ 2019 ਦੀ ਇਮੋਸ਼ਨਲ, ਕਾਮੇਡੀ ਡਰਾਮਾ 'ਛਿਛੋਰੇ' ਫ਼ਿਲਮ 7 ਜਨਵਰੀ, 2022 ਨੂੰ ਚੀਨ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਨੈਸ਼ਨਲ ਐਵਾਰਡ ਜੇਤੂ ਨਿਤੇਸ਼ ਤਿਵਾਰੀ ਦੁਆਰਾ ਨਿਰਦੇਸ਼ਤ, ਇਹ ਫ਼ਿਲਮ ਹੁਣ ਚੀਨ ਵਿਚ ਰਿਲੀਜ਼ ਹੋਵੇਗੀ, ਜੋ ਸਭ ਤੋਂ ਵੱਡੇ ਫ਼ਿਲਮ ਬਾਜ਼ਾਰਾਂ ਵਿਚੋਂ ਇਕ ਹੈ। ਨਿਤੇਸ਼ ਦੀ ਆਖ਼ਰੀ ਫ਼ਿਲਮ 'ਦੰਗਲ' ਜਿਸ ਵਿਚ ਆਮਿਰ ਖ਼ਾਨ ਅਭਿਨੀਤ ਸੀ, 2017 ਵਿਚ ਚੀਨ ਵਿਚ ਹਿੱਟ ਸਾਬਿਤ ਹੋਈ ਸੀ। 'ਛਿਛੋਰੇ' ਫ਼ਿਲਮ ਜੋ ਕਿ ਚੀਨ ਦੇ 100 ਤੋਂ ਵੱਧ ਸ਼ਹਿਰਾਂ 'ਚ 11 ਹਜ਼ਾਰ ਸਕ੍ਰੀਨਜ਼ 'ਤੇ ਰਿਲੀਜ਼ ਹੋਵੇਗੀ।


ਫ਼ਿਲਮ ਦਾ ਵਿਸ਼ਾ ਇਕ ਵਿਸ਼ਾਲ ਦਰਸ਼ਕਾਂ ਨੂੰ ਆਕਰਸ਼ਿਤ ਕਰਨਾ ਹੈ ਕਿਉਂਕਿ ਇਹ ਇਕ ਦੁਖਦਾਈ ਘਟਨਾ ਬਾਰੇ ਹੈ ਜੋ ਮੱਧ-ਉਮਰ ਦੇ ਅਨਿਰੁਧ (ਸੁਸ਼ਾਂਤ ਸਿੰਘ ਰਾਜਪੂਤ) ਦੇ ਕਾਲਜ ਵਾਲੇ ਦਿਨਾਂ ਨੂੰ ਵਾਪਸ ਲਿਆਉਂਦੀ ਹੈ ਅਤੇ ਉਸ ਦੇ ਕਾਲਜ ਦੇ ਦਿਨਾਂ ਸਮੇਤ ਉਸ ਦੇ ਦੋਸਤਾਂ ਨੂੰ ਯਾਦ ਕਰਦੀ ਹੈ, ਜੋ ਹਾਰਨ ਵਾਲੇ ਵਜੋਂ ਜਾਣੇ ਜਾਂਦੇ ਹਨ। ਸੁਸ਼ਾਂਤ ਸਿੰਘ ਰਾਜਪੂਤ ਤੋਂ ਇਲਾਵਾ, 'ਛਿਛੋਰੇ' ਵਿਚ ਸ਼ਰਧਾ ਕਪੂਰ, ਵਰੁਣ ਸ਼ਰਮਾ, ਤਾਹਿਰ ਰਾਜ ਭਸੀਨ, ਪ੍ਰਤੀਕ ਬੱਬਰ, ਤੁਸ਼ਾਰ ਪਾਂਡੇ, ਨਵੀਨ ਪੋਲਿਸ਼ਟੀ ਅਤੇ ਸਹਿਰਸ਼ ਕੁਮਾਰ ਸ਼ੁਕਲਾ ਨੇ ਵੀ ਅਭਿਨੈ ਕੀਤਾ। ਨਾਡਿਆਡਵਾਲਾ ਗ੍ਰੈਂਡਸਨ ਦੀਆਂ ਫਿਲਮਾਂ ਨੇ ਹਮੇਸ਼ਾ ਹੀ ਵਿਦੇਸ਼ਾਂ ਚ ਚੰਗਾ ਕਾਰੋਬਾਰ ਕੀਤਾ ਹੈ।
ਦੱਸ ਦਈਏ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਛਿਛੋਰੇ’ ਨੂੰ ਇਸੇ ਸਾਲ ਨੈਸ਼ਨਲ ਐਵਾਰਡ ਮਿਲਿਆ ਸੀ। ਸੁਸ਼ਾਂਤ ਦੀ ਇਹ ਆਖਰੀ ਫਿਲਮ ਸੀ, ਜੋ ਸਿਨੇਮਾ ਹਾਲਾਂ ਵਿਚ ਰਿਲੀਜ਼ ਹੋਈ ਸੀ। ਸੁਸ਼ਾਂਤ ਦੀ 14 ਜੂਨ 2020 ਨੂੰ ਮੁੰਬਈ ਵਿਚ ਮੌਤ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਉਸ ਦੇ ਘਰ ਦੇ ਪੱਖੇ ਨਾਲ ਲਟਕਦੀ ਮਿਲੀ ਸੀ। ਇਹ ਮੌਤ ਅਜੇ ਤੱਕ ਇਕ ਮਿਸਟਰੀ ਬਣੀ ਹੋਈ ਹੈ।

Aarti dhillon

This news is Content Editor Aarti dhillon