ਸੁਸ਼ਾਂਤ ਦੀ ਮੌਤ ਤੋਂ 13 ਦਿਨ ਬਾਅਦ ਪਰਿਵਾਰ ਦਾ ਬਿਆਨ, ਕੀਤਾ ਵੱਡਾ ਐਲਾਨ

06/27/2020 4:09:26 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੁਨੀਆ ਤੋਂ ਗਏ ਕਾਫ਼ੀ ਦਿਨ ਹੋ ਗਏ ਹਨ। ਸੁਸ਼ਾਂਤ ਦਾ ਪਰਿਵਾਰ ਤੇ ਉਨ੍ਹਾਂ ਦੇ ਪ੍ਰਸ਼ੰਸਕ ਹੁਣ ਵੀ ਇਸ ਸਦਮੇ ਤੋਂ ਉੱਭਰ ਨਹੀਂ ਪਾ ਰਹੇ। ਇਸੇ ਦੌਰਾਨ ਹੁਣ ਸੁਸ਼ਾਂਤ ਦੇ ਪਰਿਵਾਰ ਨੇ ਇੱਕ ਸਟੇਟਮੈਂਟ ਪ੍ਰਸ਼ੰਸਕਾਂ ਲਈ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਪਿਆਰੇ ਗੁਲਸ਼ਨ ਯਾਨੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਆਖ਼ਰੀ ਵਾਰ ਅਲਵਿਦਾ ਕਹਿੰਦੇ ਹੋਏ ਵੱਡੇ ਐਲਾਨ ਕੀਤੇ ਹਨ। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਘਰ ਦਾ ਨਾਂ ਗੁਲਸ਼ਨ ਸੀ।
ਪਰਿਵਾਰ ਨੇ ਸਟੇਟਮੈਂਟ 'ਚ ਲਿਖਿਆ ਹੈ, ''ਅਲਵਿਦਾ ਸੁਸ਼ਾਂਤ। ਦੁਨੀਆ ਲਈ ਜੋ ਸੁਸ਼ਾਂਤ ਸਿੰਘ ਰਾਜਪੂਤ ਸੀ, ਉਹ ਸਾਡੇ ਲਈ ਸਾਡਾ ਪਿਆਰਾ ਗੁਲਸ਼ਨ ਸੀ। ਉਹ ਆਜ਼ਾਦ ਖ਼ਿਆਲ ਦਾ ਅਤੇ ਬਹੁਤ ਸਮਝਦਾਰ ਲੜਕਾ ਸੀ। ਉਹ ਹਰ ਚੀਜ਼ 'ਚ ਦਿਲਚਸਪੀ ਰੱਖਦਾ ਸੀ। ਉਸ ਦੇ ਸੁਫ਼ਨੇ ਕਦੇ ਕਿਸੇ ਚੀਜ਼ ਨਾਲ ਰੁਕੇ ਨਹੀਂ ਅਤੇ ਉਸ ਨੇ ਸ਼ੇਰ ਦੇ ਦਿਲ ਨਾਲ ਆਪਣੇ ਸੁਫ਼ਨਿਆਂ ਦਾ ਪਿੱਛਾ ਕੀਤਾ। ਉਹ ਦਿਲ ਖੋਲ੍ਹ ਕੇ ਹੱਸਦਾ ਸੀ।''

ਉਹ ਸਾਡੇ ਪਰਿਵਾਰ ਦਾ ਮਾਣ ਤੇ ਪ੍ਰੇਰਣਾ ਸੀ। ਉਸ ਦਾ ਟੈਲੀਸਕੋਪ ਉਸ ਦੀ ਸਭ ਤੋਂ ਪਸੰਦੀਦਾ ਚੀਜ਼ ਸੀ, ਜਿਸ ਨਾਲ ਉਹ ਤਾਰਿਆਂ ਨੂੰ ਵੇਖਿਆ ਕਰਦਾ ਸੀ। ਅਸੀਂ ਹਾਲੇ ਵੀ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ ਕਿ ਹੁਣ ਅਸੀਂ ਕਦੇ ਵੀ ਉਸ ਦਾ ਹਾਸਾ ਨਹੀਂ ਸੁਣ ਸਕਾਂਗੇ। ਉਸ ਦੀਆਂ ਚਮਕਦੀਆਂ ਅੱਖਾਂ ਨਹੀਂ ਦੇਖ ਸਕਾਂਗੇ ਅਤੇ ਸਾਇੰਸ ਬਾਰੇ ਉਸ ਦੀ ਕਦੇ ਖ਼ਤਮ ਨਾ ਹੋਣ ਵਾਲੀਆਂ ਗੱਲਾਂ ਨਹੀਂ ਸੁਣ ਸਕਾਂਗੇ। ਉਸ ਦੇ ਜਾਣ ਨਾਲ ਸਾਡੀ ਜ਼ਿੰਦਗੀ 'ਚ ਖਾਲੀਪਨ ਫੈਲ ਗਿਆ ਹੈ, ਜੋ ਕਦੇ ਖ਼ਤਮ ਨਹੀਂ ਹੋਵੇਗਾ। ਉਹ ਅਸਲ 'ਚ ਆਪਣੇ ਹਰ ਇੱਕ ਪ੍ਰਸ਼ੰਸਕ ਨਾਲ ਪਿਆਰ ਕਰਦਾ ਸੀ।'

ਯੰਗ ਟੈਲੇਂਟ ਦੀ ਮਦਦ ਲਈ ਖੁੱਲ੍ਹੇਗਾ ਐੱਸ. ਐੱਸ. ਆਰ. ਫਾਊਂਡੇਸ਼ਨ
ਸਟੇਟਮੈਂਟ 'ਚ ਅੱਗੇ ਦੱਸਿਆ ਗਿਆ ਹੈ ਕਿ ਉਸ ਦੀਆਂ ਯਾਦਾਂ ਨੂੰ ਤਾਜਾ ਰੱਖਣ ਲਈ ਇੱਕ ਫਾਊਂਡੇਸ਼ਨ ਬਣਾਈ ਜਾ ਰਹੀ ਹੈ। ਅੱਗੇ ਲਿਖਿਆ ਗਿਆ ਹੈ, ''ਸਾਡੇ ਗੁਲਸ਼ਨ ਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ। ਉਸ ਦੀਆਂ ਯਾਦਾਂ ਨੂੰ ਸਨਮਾਨ ਦੇਣ ਲਈ ਪਰਿਵਾਰ ਨੇ ਸੁਸ਼ਾਂਤ ਸਿੰਘ ਰਾਜਪੂਤ ਫਾਊਂਡੇਸ਼ਨ ਦਾ ਨਿਰਮਾਣ ਕਰ ਰਿਹਾ ਹੈ। ਇਸ ਨਾਲ ਸੁਸ਼ਾਂਤ ਦੀ ਪਸੰਦ ਦੇ ਏਰੀਆ ਯਾਨੀਕਿ ਸਾਇੰਸ, ਸਿਨੇਮਾ ਅਤੇ ਸਪੋਰਟਸ 'ਚ ਆਉਣ ਨਾਲੇ ਨੌਜਵਾਨ ਦੇ ਟੈਲੇਂਟ ਨੂੰ ਸਪੋਰਟ ਕੀਤਾ ਜਾਵੇਗਾ। ਨਾਲ ਹੀ ਪਟਨਾ ਦੇ ਰਾਜੀਵ ਨਗਰ ਸਥਿਤ ਉਸ ਦੇ ਘਰ ਨੂੰ ਮੇਮੋਰੀਅਲ 'ਚ ਤਬਦੀਲ ਕੀਤਾ ਜਾਵੇਗਾ। ਅਸੀਂ ਇੱਥੇ ਉਸ ਦੀਆਂ ਪਰਸਨਲ ਚੀਜ਼ਾਂ ਰੱਖਾਂਗੇ, ਜਿਸ ਨਾਲ ਉਸ ਦੀਆਂ ਹਜ਼ਾਰਾਂ ਕਿਤਾਬਾਂ, ਟੈਲੀਸਕੋਪ, ਫਲਾਈਟ ਸਿਮੂਲੇਟਰ ਨਾਲ ਕਈ ਹੋਰ ਚੀਜ਼ਾਂ ਵੀ ਹੋਣਗੀਆਂ। ਇਸ ਨਾਲ ਪ੍ਰਸ਼ੰਸਕ ਤੇ ਚਾਹੁਣ ਵਾਲੇ ਲੋਕ ਉਸ ਨਾਲ ਜੁੜੇ ਰਹਿਣਗੇ।

ਸਟੇਟਮੈਂਟ ਦੇ ਅੰਤ 'ਚ ਦੱਸਿਆ ਗਿਆ ਹੈ ਕਿ ਸੁਸ਼ਾਂਤ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਨੂੰ ਹੁਣ ਉਸ ਦਾ ਪਰਿਵਾਰ ਸੰਭਾਲੇਗਾ। ਇਸ ਨਾਲ ਉਸ ਦੀਆਂ ਯਾਦਾਂ ਤੇ ਲਿਗੇਸੀ ਨੂੰ ਤਾਜਾ ਰੱਖਿਆ ਜਾਵੇਗਾ।

sunita

This news is Content Editor sunita