ਸੁਸ਼ਾਂਤ ਦੇ ਗਲੇ ''ਤੇ ਬਣਿਆ ''ਵੀ ਆਕਾਰ'' ਦਾ ਨਿਸ਼ਾਨ, ਕੀ ਖੋਲ੍ਹੇਗਾ ਮੌਤ ਦੇ ਸਾਰੇ ਰਾਜ਼

08/26/2020 4:17:57 PM

ਮੁੰਬਈ (ਵੈੱਬ ਡੈਸਕ) — ਸੁਤੰਤਰ ਫੋਰੈਂਸਿਕ ਜਾਂਚ ਦੁਆਰਾ ਪੋਸਟਮਾਰਟਮ ਨਾਲ ਜੁੜੇ ਸਬੂਤਾਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਦਨ 'ਤੇ ਲਟਕਣ ਦੇ ਸਾਫ਼ ਨਿਸ਼ਾਨ ਸਨ ਪਰ ਅੰਦਰੂਨੀ ਟਿਸ਼ੂ ਅਤੇ ਹੱਡੀਆਂ 'ਤੇ ਫਾਹੇ ਕਾਰਨ ਆਉਣ ਵਾਲੀਆਂ ਅੰਦਰੂਨੀ ਸੱਟਾਂ ਦਾ ਕੋਈ ਸੰਕੇਤ ਨਹੀਂ ਮਿਲੇ। 34 ਸਾਲਾ ਅਦਾਕਾਰ ਦੀ ਮੌਤ ਖ਼ੁਦਕੁਸ਼ੀ ਸੀ ਜਾਂ ਕਤਲ, ਇਹ ਸੀ. ਬੀ. ਆਈ. ਦੀ ਜਾਂਚ ਦਾ ਵਿਸ਼ਾ ਹੈ।

ਲਟਕਣ ਦੇ ਬੁਨਿਆਦੀ ਸੰਕੇਤ
ਇੰਡੀਆ ਟੂਡੇ ਦੁਆਰਾ ਕੀਤੀ ਗਈ ਇੱਕ ਸੁਤੰਤਰ ਫੋਰੈਂਸਿਕ ਜਾਂਚ 'ਚ ਰਾਜਪੂਤ ਦੀ ਗਰਦਨ ਦੇ ਪੋਸਟਮਾਰਟਮ ਦੀਆਂ ਤਸਵੀਰਾਂ 'ਚ 'ਵੀ ਆਕਾਰ' ਦਾ ਨਿਸ਼ਾਨ ਦੇਖਿਆ ਗਿਆ। ਇਹ ਇੱਕ ਬੁਨਿਆਦੀ ਸੰਕੇਤ ਹੈ ਕਿ ਫੰਦਾ (ਫਾਹਾ) ਬਣਾਉਣ ਲਈ, ਜਿਹੜੀ ਚੀਜ ਦਾ ਇਸਤੇਮਾਲ ਕੀਤਾ ਗਿਆ, ਉਸ ਨਾਲ ਸਰੀਰ 'ਤੇ ਸਥਿਤ ਇੱਕ ਪੁਆਇੰਟ ਤੋਂ ਲਟਕ ਰਿਹਾ।

ਫੋਰੈਂਸਿਕ ਮਾਹਰ ਨਿਸ਼ਾ ਮੇਨਨ ਨੇ ਕੀਤਾ ਦਾਅਵਾ
ਨਵੀਂ ਮੁੰਬਈ ਦੀ ਸਕੁਐਰ ਐਡਵਾਈਜ਼ਰਜ਼ ਪ੍ਰਾਈਵੇਟ ਫੋਰੈਂਸਿਕ ਲੈਬ ਦੀ ਟੈਕਨੀਕਲ ਡਾਇਰੈਕਟਰ ਨਿਸ਼ਾ ਮੇਨਨ ਨੇ ਰਾਜਪੂਤ ਦੀ ਸ਼ੁਰੂਆਤੀ ਪੋਸਟ ਮਾਰਟਮ ਰਿਪੋਰਟ ਅਤੇ ਜਨਤਕ ਖ਼ੇਤਰ 'ਚ ਉਪਲਬਧ ਹੋਰ ਪ੍ਰਦਰਸ਼ਨੀ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ। ਮੇਨਨ ਨੇ ਇਹ ਸਿੱਟਾ ਕੱਢਿਆ ਕਿ ਸੁਸ਼ਾਂਤ ਦੇ ਗਰਦਨ 'ਤੇ ਇੱਕ ਉਲਟੇ 'ਵੀ-ਸ਼ਕਲ' ਵਾਲੀ ਨਲੀ ਸੀ। ਇਹ ਉਭਰੀ ਹੋਈ ਭੂਰੇ ਰੰਗ ਦੀ ਬਨਾਵਟ ਸੀ।

ਗਲਾ ਘੁੱਟਣ ਦੀ ਸਥਿਤੀ 'ਚ, ਨਿਸ਼ਾਨ ਗਰਦਨ ਦੇ ਦੁਆਲੇ ਇੱਕ ਲੇਟਵੀ ਸ਼ਕਲ ਲੈਂਦਾ ਹੈ। ਮੇਨਨ ਨੇ ਜ਼ੋਰ ਦੇ ਕੇ ਕਿਹਾ ਕਿ ਫਾਹਾ ਖ਼ੁਦਕੁਸ਼ੀ ਹੈ ਜਾਂ ਕਤਲ, ਇਹ ਅੱਗੇ ਦੀ ਜਾਂਚ ਦਾ ਵਿਸ਼ਾ ਹੈ। ਉਸ ਨੇ ਕਿਹਾ ਪਰ ਉਪਲਬਧ ਪ੍ਰਦਰਸ਼ਨੀਆਂ, ਗਰਦਨ ਦੀਆਂ ਤਸਵੀਰਾਂ ਅਤੇ ਆਰਜ਼ੀ ਪੋਸਟਮਾਰਟਮ ਦੀ ਰਿਪੋਰਟ ਨਾਲ ਇਹੀ ਸਾਬਤ ਹੁੰਦਾ ਹੈ ਕਿ ਫਾਹਾ ਲਾਇਆ ਗਿਆ, ਜਿਵੇਂ ਕਿ 'ਵੀ ਆਕਾਰ' ਦੇ ਨਿਸ਼ਾਨ ਤੋਂ ਵੀ ਇਹੀ ਸੰਕੇਤ ਮਿਲਦਾ ਹੈ। ਇਸ ਨਿਸ਼ਾਨ ਦਾ ਘੇਰਾ 49.5 ਸੈਂਟੀਮੀਟਰ ਦੀ ਗਰਦਨ 'ਤੇ 33 ਸੈਂਟੀਮੀਟਰ ਹੈ।

ਸ਼ੁਰੂਆਤੀ ਪੋਸਟਮਾਰਟਮ ਦੀ ਰਿਪੋਰਟ 'ਚ ਇਹ ਹੋਈ ਗਲਤੀ
ਫੋਰੈਂਸਿਕ ਮਾਹਰ ਮੇਨਨ ਮੁਤਾਬਕ, ਉਸ ਨੂੰ ਸੁਸ਼ਾਂਤ ਦੀ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ 'ਚ ਡਾਕਟਰੀ ਨਿਗਰਾਨੀ 'ਚ ਕੁਝ ਕਮੀ ਮਿਲੀ। ਮੁੰਬਈ ਦੇ ਕੂਪਰ ਹਸਪਤਾਲ 'ਚ ਪੋਸਟਮਾਰਟਮ 14 ਜੂਨ ਦੀ ਰਾਤ ਨੂੰ ਕੀਤਾ ਗਿਆ ਸੀ। ਰਾਜਪੂਤ ਨੂੰ ਉਸੇ ਦਿਨ ਦੁਪਹਿਰ ਨੂੰ ਬਾਂਦਰਾ 'ਚ ਆਪਣੇ ਮਾਉਂਟ ਬਲੈਂਕ ਅਪਾਰਟਮੈਂਟ 'ਚ ਮ੍ਰਿਤਕ ਪਾਇਆ ਗਿਆ ਸੀ।


ਮੈਨਨ ਮੁਤਾਬਕ, ਪੋਸਟਮਾਰਟਮ ਰਿਪੋਰਟ ਦੀ ਪੜਤਾਲ ਕੀਤੀ ਜੋ ਸਰਵਜਨਕ ਡੋਮੇਨ 'ਚ ਹੈ। ਹਸਪਤਾਲ ਦੇ ਅਧਿਕਾਰੀਆਂ ਨੇ 14 ਜੂਨ ਦੀ ਪੋਸਟਮਾਰਟਮ ਦੇ ਆਧਾਰ ਆਪਣੀ ਫਾਈਨਲ ਰਿਪੋਰਟ 5 ਜੂਨ ਨੂੰ ਮੁੰਬਈ ਪੁਲਸ ਨੂੰ ਸੌਂਪੀ ਗਈ ਸੀ। ਬਾਅਦ 'ਚ ਸੀ. ਬੀ. ਆਈ. ਤੇ ਟ੍ਰਾਈਲ ਕੋਰਟ ਨੂੰ ਵੀ ਸੌਂਪੀ। ਇਹ ਰਿਪੋਰਟ ਮੀਡੀਆ ਨੂੰ ਨਹੀਂ ਜਾਰੀ ਕੀਤੀ ਗਈ।

 

sunita

This news is Content Editor sunita