ਰਿਆ ਚੱਕਰਵਰਤੀ ਦੀ ਕਾਲ ਡਿਟੇਲਸ ''ਚ ਹੋਇਆ ਹੈਰਾਨੀਜਨਕ ਖ਼ੁਲਾਸਾ

08/07/2020 4:11:48 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਹਰ ਦਿਨ ਕੋਈ ਨਾ ਕੋਈ ਨਵੀਂ ਜਾਣਕਾਰੀ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਬਿਹਾਰ ਪੁਲਸ ਨੇ ਸੁਪਰੀਮ ਕੋਰਟ 'ਚ ਦਿੱਤੇ ਹਲਫ਼ਨਾਮੇ 'ਚ ਦੱਸਿਆ ਹੈ ਕਿ ਅਦਾਕਾਰਾ ਰਿਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਸੁਸ਼ਾਂਤ ਸਿੰਘ ਰਾਜਪੂਤ ਦੇ ਸੰਪਰਕ 'ਚ ਆਉਣ ਦਾ ਇੱਕਮਾਤਰ ਮਕਸਦ ਸੁਸ਼ਾਂਤ ਦੇ ਪੈਸੇ ਹੱੜਪਣਾ ਸੀ। ਉਥੇ ਹੀ ਹੁਣ ਇਸ ਮਾਮਲੇ 'ਚ ਖ਼ੁਲਾਸਾ ਹੋਇਆ ਹੈ ਕਿ ਰਿਆ ਚੱਕਰਵਰਤੀ ਵਲੋਂ ਪਿਛਲੇ ਇੱਕ ਸਾਲ ਦੌਰਾਨ ਕੀਤੇ ਗਏ ਕਾਲ ਡਿਟੇਲ ਦੀ ਐਨਾਲਿਸਿਸ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ।

ਇਹ ਖ਼ਬਰ ਪੜ੍ਹੋ : ਯੌਨ ਸ਼ੋਸ਼ਣ ਮਾਮਲੇ 'ਚ ਉਰਵਸ਼ੀ ਰੌਤੇਲਾ ਅਤੇ ਮਹੇਸ਼ ਭੱਟ ਖ਼ਿਲਾਫ਼ ਨੋਟਿਸ ਜਾਰੀ 

ਪਿਛਲੇ ਇੱਕ ਸਾਲ 'ਚ ਰਿਆ ਨੇ ਕਿਹੜੇ-ਕਿਹੜੇ ਲੋਕਾਂ ਨਾਲ ਗੱਲ ਦੀ ਇਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪਿਛਲੇ ਇੱਕ ਸਾਲ ਦੌਰਾਨ ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਿਰਫ਼ 142 ਵਾਰ ਕਾਲ ਕੀਤਾ ਸੀ। ਜਦੋਂ ਕਿ ਉਨ੍ਹਾਂ ਦੇ ਸਟਾਫ਼ ਨੂੰ 502 ਵਾਰ ਫੋਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਭਰਾ ਨਾਲ 800 ਵਾਰ ਫੋਨ 'ਤੇ ਗੱਲ ਕੀਤੀ ਅਤੇ ਆਪਣੀ ਮਾਂ ਨੂੰ 890 ਫੋਨ ਕੀਤਾ। ਇੰਨ੍ਹਾਂ ਹੀ ਨਹੀਂ ਸੁਸ਼ਾਂਤ ਦੇ ਸੈਕੇਟਰੀ ਨਾਲ ਵੀ ਰਿਆ ਗੱਲ ਕਰਦੀ ਰਹਿੰਦੀ ਸੀ। ਸੂਤਰਾਂ ਮੁਤਾਬਕ ਰਿਆ ਚੱਕਰਵਰਤੀ ਨੇ ਪਿਛਲੇ ਇੱਕ ਸਾਲ 'ਚ ਸੁਸ਼ਾਂਤ ਦੀ ਸੈਕੇਟਰੀ ਨੇ 148 ਵਾਰ ਗੱਲ ਕੀਤੀ ਸੀ।

ਇਹ ਖ਼ਬਰ ਪੜ੍ਹੋ : ਹੁਣ ਇਸ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਇਕ ਦਿਨ ਪਹਿਲਾਂ ਲਾਈਵ ਹੋ ਕੇ ਕਿਹਾ ਕੁਝ ਅਜਿਹਾ 

ਸੁਪਰੀਮ ਕੋਰਟ 'ਚ ਬਿਹਾਰ ਪੁਲਸ ਨੇ ਦਾਖ਼ਲ ਕੀਤਾ ਹਲਫ਼ਨਾਮਾ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਲਗਾਤਾਰ ਹੋ ਰਹੇ ਨਵੇਂ ਖ਼ੁਲਾਸਿਆਂ 'ਚ ਹੁਣ ਬਿਹਾਰ ਪੁਲਸ ਨੇ ਸੁਪਰੀਮ ਕੋਰਟ 'ਚ ਕੇਸ ਸੀ. ਬੀ. ਆਈ. ਨੂੰ ਟਰਾਂਸਫਰ ਕੀਤੇ ਜਾਣ ਦੇ ਕਾਰਨਾਂ 'ਤੇ ਹਲਫ਼ਨਾਮਾ ਦਾਖ਼ਲ ਕੀਤਾ ਹੈ। ਇਸ 'ਚ ਕਈ ਅਹਿਮ ਗੱਲਾਂ ਸਾਹਮਣੇ ਰੱਖੀਆ ਹਨ। ਕੋਰਟ 'ਚ ਦਾਖ਼ਲ ਆਪਣੇ ਐਫੀਡੇਵਿਟ 'ਚ ਦੱਸਿਆ ਗਿਆ ਹੈ ਕਿ ਸੁਸ਼ਾਂਤ ਦਾ ਪੈਸਾ ਹੱੜਪਣ ਲਈ ਹੀ ਰਿਆ ਚੱਕਰਵਰਤੀ ਉਨ੍ਹਾਂ ਦੇ ਕਰੀਬ ਆਈ। ਬਿਹਾਰ ਪੁਲਸ ਨੇ ਇਸ 'ਚ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਸੁਸ਼ਾਂਤ ਦੀ ਮਾਨਸਿਕ ਰੋਗ ਦੀ ਝੂਠੀ ਤਸਵੀਰ ਤਿਆਰ ਕਰ ਕੀਤੀ ਸੀ। ਉੱਧਰ ਪੁਲਸ ਪ੍ਰਧਾਨ ਉਪੇਂਦਰ ਸ਼ਰਮਾ ਦੁਆਰਾ ਸੁਪਰੀਮ ਕੋਰਟ 'ਚ ਦਰਜ ਹਲਫ਼ਨਾਮੇ 'ਚ ਕਿਹਾ ਗਿਆ ਹੈ ਕਿ ਰਿਆ ਚੱਕਰਵਰਤੀ ਸੁਸ਼ਾਂਤ ਰਾਜਪੂਤ ਨੂੰ ਆਪਣੇ ਘਰ ਲੈ ਗਈ ਅਤੇ ਉਨ੍ਹਾਂ ਨੂੰ ਦਵਾਈ ਦੀ ਮਾਤਰਾ ਨੂੰ ਓਵਰਡੋਜ 'ਚ ਦੇਣਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ

sunita

This news is Content Editor sunita