ਸੁਸ਼ਾਂਤ ਮਾਮਲਾ : CBI ਦੇ ਸੰਮਨ ਤੋਂ ਬਾਅਦ ਲਾਪਤਾ ਹੋਈ ਸਪਨਾ ਪੱਬੀ ਪਹੁੰਚੀ ਲੰਡਨ, ਟਵੀਟ ਕਰਕੇ ਆਖੀ ਇਹ ਗੱਲ

10/23/2020 2:13:31 PM

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖ਼ੁਦਕੁਸ਼ੀ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਐੱਨ. ਸੀ. ਬੀ ਨੂੰ ਇਕ ਵਾਰ ਫ਼ਿਰ ਮੂੰਹ ਦੀ ਖਾਣੀ ਪਈ। ਵੀਰਵਾਰ ਨੂੰ ਜਿਸ ਅਦਾਕਾਰਾ ਨੂੰ ਐੱਨ. ਸੀ. ਬੀ. ਨੇ ਮੁੰਬਈ ਤੋਂ ਲਾਪਤਾ ਦੱਸਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਸੰਮਨ ਘਰ ਪਹੁੰਚਣ ਤੋਂ ਬਾਅਦ ਇਹ ਅਦਾਕਾਰਾ ਗਾਇਬ (ਗੁੰਮ) ਹੈ, ਉਸ ਨੇ ਲੰਡਨ 'ਚ ਜਾ ਕੇ ਟਵੀਟ ਕੀਤਾ ਹੈ ਕਿ ਇਸ ਦੀ ਜਾਣਕਾਰੀ ਐੱਨ. ਸੀ. ਬੀ. ਨੂੰ ਦੇ ਕੇ ਆਪਣੇ ਘਰ ਆਈ ਹੈ। ਰਾਜਪੂਤ ਮਾਮਲੇ ਦੀ ਜਾਂਚ ਦੌਰਾਨ ਹੀ ਸ਼ੁਰੂ ਹੋਏ ਡਰੱਗ ਕੇਸ 'ਚ ਐੱਨ. ਸੀ. ਬੀ. ਫ਼ਿਲਮੀ ਕਲਾਕਾਰਾਂ ਦੇ ਪਿੱਛੇ ਲੱਗਾ ਹੋਇਆ ਹੈ। ਐੱਨ. ਸੀ. ਬੀ. ਹੁਣ ਤੱਕ ਅਦਾਕਾਰਾ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ, ਸਾਰਾ ਅਲੀ ਖਾਨ, ਰਕੁਲਪ੍ਰੀਤ ਸਿੰਘ ਆਦਿ ਨੂੰ ਆਪਣੇ ਦਫ਼ਤਰ ਤਲਬ ਕਰ ਚੁੱਕਾ ਹੈ। ਆਪਣੇ ਘਰ ਤੋਂ ਐੱਨ. ਸੀ. ਬੀ. ਦੇ ਦਫ਼ਤਰ ਆਉਣ ਜਾਣ ਦੌਰਾਨ ਇਨ੍ਹਾਂ ਅਦਾਕਾਰਾਂ ਦਾ ਖ਼ੂਬ ਮੀਡੀਆ ਟ੍ਰਾਈਲ ਵੀ ਹੋਇਆ। ਇਸੇ ਦੌਰਾਨ ਕਈ ਵੱਡੇ ਕਲਾਕਾਰਾਂ ਦੇ ਨਾਂ ਦੇ ਲੀਕ ਹੋਏ ਸਨ।

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰਦੇ-ਕਰਦੇ ਡਰੱਗ ਦਾ ਮਾਮਲਾ ਸ਼ੁਰੂ ਹੋਣ ਤੋਂ ਬਾਅਦ ਐੱਨ. ਸੀ. ਬੀ. ਕੁਝ ਅਜਿਹੇ ਸਬੂਤਾਂ ਨੂੰ ਤਲਾਸ਼ ਰਿਹਾ ਹੈ, ਜਿਹੜੇ ਕੇਸ ਦੀ ਤਹਿ ਤੱਕ ਲੈ ਜਾਣ, ਜਿਥੋ ਨਸ਼ਾ ਲੋਕਾਂ 'ਚ ਸਪਲਾਈ ਕੀਤਾ ਜਾਂਦਾ ਹੈ। ਐੱਨ. ਸੀ. ਬੀ. ਨੇ ਮੰਗਲਵਾਰ ਸਪਨਾ ਪੱਬੀ ਦੇ ਮੁੰਬਈ ਸਥਿਤ ਘਰ 'ਤੇ ਸੰਮਨ ਭੇਜਿਆ ਪਰ ਉਨ੍ਹਾਂ ਵਲੋਂ ਇਸ ਦਾ ਕੋਈ ਜਵਾਬ ਨਹੀਂ ਆਇਆ। ਏਜੰਸੀ ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਨੋਟਿਸ ਭੇਜਣ ਤੋਂ ਬਾਅਦ ਤੋਂ ਹੀ ਸਪਨਾ ਪੱਬੀ ਘਰ ਤੋਂ ਗਾਇਬ ਹੈ ਪਰ ਅਦਾਕਾਰਾ ਨੇ ਭਾਰਤੀ ਸਮੇਂ ਅਨੁਸਾਰ ਵੀਰਵਾਰ ਰਾਤ 9 ਵਜੇ ਦੇ ਕਰੀਬ ਟਵੀਟ ਕਰਕੇ ਦੱਸਿਆ ਕਿ ਉਹ ਤਾਂ ਲੰਡਨ 'ਚ ਹੈ ਅਤੇ ਇਸ ਬਾਰੇ ਆਪਣੇ ਵਕੀਲਾਂ ਦੇ ਜਰੀਏ ਸਰਕਾਰੀ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਵੀ ਦੇ ਚੁੱਕੀ ਹੈ। ਸਪਨਾ ਨੇ ਹੈਰਾਨੀ ਜਤਾਈ ਹੈ ਕਿ ਮੇਰੇ ਬਾਰੇ ਜਾਣਕਾਰੀ ਹੁੰਦੇ ਹੋਏ ਵੀ ਐੱਨ. ਸੀ. ਬੀ. ਮੇਰੇ ਲਾਪਤਾ ਹੋਣ ਦੀ ਖ਼ਬਰ ਕਿਉਂ ਫੈਲਾ ਰਹੀ ਹੈ।

ਇਹ ਖ਼ਹਰ ਪੜ੍ਹੋ : ਕਵਿਤਾ ਕੌਸ਼ਿਕ ਹੋਈ ਗੰਦੀ ਹਰਕਤ ਦਾ ਸ਼ਿਕਾਰ, ਸਾਈਬਰ ਕ੍ਰਾਈਮ ਕੋਲ ਪੁੱਜਾ ਮਾਮਲਾ

ਦੱਸਣਯੋਗ ਹੈ ਕਿ ਸੁਸ਼ਾਂਤ ਦੇ ਸਹਾਇਕ ਦੀਪੇਸ਼ ਸਾਵੰਤ ਨੇ ਵੀ ਐੱਨ. ਸੀ. ਬੀ. ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ, ਜਿਸ ਦੀ ਸੁਣਵਾਈ ਅਗਲੇ ਮਹੀਨੇ ਹੋਣ ਵਾਲੀ ਹੈ।
 

ਇਹ ਖ਼ਹਰ ਪੜ੍ਹੋ : ਲੋਕਾਂ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਹੋਈ ਗਾਇਕਾ ਬਾਨੀ ਸੰਧੂ 

sunita

This news is Content Editor sunita