ਨਵੇਂ ਪੋਸਟਰ ਨਾਲ ਕੀਤਾ ਫਿਲਮ ‘ਝਪਾਟਲੇਲਾ-3’ ਦਾ ਐਲਾਨ

04/20/2024 5:05:35 PM

ਮੁੰਬਈ (ਬਿਊਰੋ) - ਮਰਾਠੀ ਹਾਰਰ-ਕਾਮੇਡੀ ਫਿਲਮ ‘ਝਪਾਟਲੇਲਾ-3’ ’ਤੇ ਅਧਿਕਾਰਤ ਤੌਰ ’ਤੇ ਕੰਮ ਚੱਲ ਰਿਹਾ ਹੈ। ਨਿਰਮਾਤਾਵਾਂ ਨੇ ਇਕ ਹੋਰ ਦਿਲਚਸਪ ਪੋਸਟਰ ਦੇ ਨਾਲ ਫਿਲਮ ਦਾ ਅਧਿਕਾਰਤ ਐਲਾਨ ਕੀਤਾ ਹੈ। ਇਕ ਵਾਰ ਫਿਰ ਤੋਂ ਅਭਿਨੇਤਾ ਆਦਿਨਾਥ ਕੋਠਾਰੇ ਫਿਲਮ ’ਚ ਅਹਿਮ ਭੂਮਿਕਾ ’ਚ ਨਜ਼ਰ ਆਉਣਗੇ ਤੇ ਇਕ ਵਾਰ ਫਿਰ ਉਹ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਲਈ ਤਿਆਰ ਹੈ। ਉਸ ਨਾਲ ਫਿਲਮ ’ਚ ਸ਼ਰਾਰਤੀ ਪਰ ਪਿਆਰੇ ‘ਤਾਤਿਆ ਵਿੰਚ’ ਵੀ ਸ਼ਾਮਿਲ ਹੋਣਗੇ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਦੇ ਘਰ ਪਹੁੰਚੇ ਗਿੱਪੀ ਗਰੇਵਾਲ, ਧੀ ਨੂੰ ਗੋਦੀ ਚੁੱਕ ਕਿਹਾ- ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਦੀਆਂ ਡਲੀਆਂ

ਫਿਲਮ ਦੇ ਨਿਰਦੇਸ਼ਕ ਮਹੇਸ਼ ਕੋਠਾਰੇ ਨੇ ਕਿਹਾ ਕਿ ਦੋ ਸਫਲ ਫ੍ਰੈਂਚਾਇਜ਼ੀ ਤੋਂ ਬਾਅਦ, ਅਸੀਂ ਆਪਣੇ ਪ੍ਰਸ਼ੰਸਕਾਂ ਲਈ ਇਕ ਮਜ਼ੇਦਾਰ ਕਹਾਣੀ ਪੇਸ਼ ਕਰਨ ਲਈ ਤਿਆਰ ਹਾਂ। ਇਕ ਸ਼ਾਨਦਾਰ ਕਹਾਣੀ ਦੇ ਨਾਲ ‘ਝਪਾਟਲੇਲਾ-3’ ਦਰਸ਼ਕਾਂ ਨੂੰ ਇਕ ਰੋਮਾਂਚਕ ਸਫ਼ਰ ’ਤੇ ਲਿਜਾਣ ਲਈ ਤਿਆਰ ਹੈ। ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita