ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ ਸੰਨੀ ਲਿਓਨ ਦੀ ਇਹ ਵੀਡੀਓ

01/16/2021 12:43:46 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਨਜ਼ਰ ਆ ਰਹੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡਿਓ ਸਾਂਝਾ ਕਰਕੇ ਅਕਸਰ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਸੰਨੀ ਲਿਓਨ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹਨ। ਹਾਲ ਹੀ 'ਚ ਉਸ ਨੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ, ਜਿਸ 'ਚ ਉਹ ਗੋਲਗੱਪੇ ਖਾਂਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਸੰਨੀ ਲਿਓਨ ਆਪਣੀ ਵੈਨਿਟੀ ਵੈਨ 'ਚ ਆਪਣੀ ਟੀਮ ਦੇ ਮੈਂਬਰਾਂ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸੰਨੀ ਲਿਓਨ ਖ਼ੁਦ ਲੋਕਾਂ ਨੂੰ ਗੋਲਗੱਪੇ ਖੁਆਉਂਦੀ ਨਜ਼ਰ ਆ ਰਹੀ ਹੈ ਅਤੇ ਨਾਲ-ਨਾਲ ਆਖਦੀ ਹੈ ਕਿ ਮੈਂ ਨਹੀਂ ਖਾਧਾ। ਸੰਨੀ ਲਿਓਨ ਦੀ ਇਸ ਵੀਡੀਓ ਨੂੰ ਹੁਣ ਤੱਕ 6 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ। 

 
 
 
 
 
View this post on Instagram
 
 
 
 
 
 
 
 
 
 
 

A post shared by Sunny Leone (@sunnyleone)

ਦੱਸ ਦਈਏ ਕਿ ਇਸ ਵੀਡੀਓ 'ਚ ਸੰਨੀ ਲਿਓਨੀ ਪਾਣੀ ਪੁਰੀ ਤਿਆਰ ਕਰ ਰਹੀ ਹੈ। ਜਦੋਂ ਹੇਅਰ ਸਟਾਈਲਿਸਟ ਕਹਿੰਦਾ ਹੈ ਕਿ ਸੰਨੀ ਨੇ ਸਿਰਫ਼ 12 ਪਾਣੀ ਪੁਰੀਆਂ ਖਾਧੀਆਂ ਹਨ, ਜ਼ਿਆਦਾ ਨਹੀਂ। ਇਸ ਨੂੰ ਲੈ ਕੇ ਸੰਨੀ ਲਿਓਨ ਨੇ ਕਿਹਾ, 'ਇਸ ਤਰ੍ਹਾਂ ਝੂਠ ਬੋਲਣਾ ਚੰਗਾ ਨਹੀਂ ਹੈ। ਮੈਂ ਸਿਰਫ਼ ਦੋ ਖਾਧੇ, ਇਹ ਤੀਸਰਾ ਹੈ, ਮੈਨੂੰ ਛੱਡ ਦਿਓ। ਇਹ ਮੇਰਾ ਨਹੀਂ ਹੈ।' 

 
 
 
 
 
View this post on Instagram
 
 
 
 
 
 
 
 
 
 
 

A post shared by Sunny Leone (@sunnyleone)

ਦੱਸਣਯੋਗ ਹੈ ਕਿ ਸੰਨੀ ਲਿਓਨ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਉਣ ਵਾਲੀਆਂ ਡਰਾਉਣੀ ਕਾਮੇਡੀ ਫਿਲਮਾਂ 'ਕੋਕਾ ਕੋਲਾ', 'ਰੰਗੀਲਾ' ਅਤੇ 'ਵੀਰਮਾਦੇਵੀ' 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਸੰਨੀ ਲਿਓਨ ਜਲਦ ਹੀ 'ਐਮਐਕਸ ਪਲੇਅਰ' 'ਤੇ ਰਿਲੀਜ਼ ਹੋਣ ਵਾਲੀ ਐਕਸ਼ਨ ਸੀਰੀਜ਼ ਅਨਾਮਿਕਾ 'ਚ ਨਜ਼ਰ ਆਵੇਗੀ।

 
 
 
 
 
View this post on Instagram
 
 
 
 
 
 
 
 
 
 
 

A post shared by Sunny Leone (@sunnyleone)

sunita

This news is Content Editor sunita