ਸੰਨੀ ਲਿਓਨ ਦੇ ਰੈੱਡ ਬਿਕਨੀ ਪੋਸਟਰ ਨੇ ਬਚਾਈ ਗ਼ਰੀਬ ਕਿਸਾਨ ਦੀ ਫ਼ਸਲ, ਪੜ੍ਹੋ ਪੂਰਾ ਕਿੱਸਾ

05/05/2021 1:35:58 PM

ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਇਕ ਪਿੰਡ 'ਚ ਚੈਂਚੂ ਰੈੱਡੀ ਨਾਂ ਦਾ ਇਕ ਕਿਸਾਨ ਰਹਿੰਦਾ ਹੈ। ਚੈਂਚੂ ਰੈੱਡੀ ਕੋਲ 10 ਏਕੜ ਜ਼ਮੀਨ ਹੈ। ਇੱਕ ਦੋਸਤ ਨੇ ਉਸ ਨੂੰ ਸਲਾਹ ਦਿੱਤੀ ਕਿ ਤੁਹਾਡੇ ਕੋਲ ਕਾਫ਼ੀ ਜ਼ਮੀਨ ਹੈ, ਇਸ 'ਚ ਝੋਨੇ ਅਤੇ ਕਣਕ ਦੀਆਂ ਫ਼ਸਲਾਂ ਉਗਾਉਣ ਨਾਲੋਂ ਚੰਗੀਆਂ ਸਬਜ਼ੀਆਂ ਪੈਦਾ ਕਰੋ ਅਤੇ ਜ਼ਿਆਦਾ ਮੁਨਾਫਾ ਕਮਾਓ। ਚੈਂਚੂ ਰੈੱਡੀ ਨੇ ਸਰਕਾਰੀ ਕਰਜ਼ਾ ਲੈ ਕੇ 10 ਏਕੜ ਰਕਬੇ 'ਚ ਸਬਜ਼ੀਆਂ ਉਗਾ ਦਿੱਤੀਆਂ ਪਰ ਉਨ੍ਹਾਂ ਨੂੰ ਕੀੜਾ ਪੈ ਗਿਆ, ਜਿਸ ਕਾਰਨ ਚੈਂਚੂ ਦੀ ਫ਼ਸਲ ਬਰਬਾਦ ਹੋ ਗਈ। ਇਨ੍ਹਾਂ ਸਬਜ਼ੀਆਂ ਤੋਂ ਕਿਸੇ ਤਰਾਂ ਚੈਂਚੂ ਨੇ ਕਰਜ਼ੇ ਦੀ ਰਕਮ ਕੱਢੀ। ਹਾਲਾਂਕਿ, ਚੈਂਚੂ ਨੇ ਹਿੰਮਤ ਨਹੀਂ ਹਾਰੀ ਕਿਉਂਕਿ ਉਹ ਸਮਝ ਗਿਆ ਸੀ ਕਿ ਸਬਜ਼ੀਆਂ ਦੀ ਫ਼ਸਲ 'ਚ ਬਹੁਤ ਜ਼ਿਆਦਾ ਮੁਨਾਫ਼ਾ (ਲਾਭ) ਹੈ।

ਅਗਲੇ ਸਾਲ, ਚੈਂਚੂ ਰੈਡੀ ਨੇ ਫਿਰ ਸਬਜ਼ੀਆਂ ਉਗਾਈਆਂ ਪਰ ਇਸ ਵਾਰ ਵੀ ਕੀੜੇ-ਮਕੌੜਿਆਂ ਨੇ ਪਿੱਛਾ ਨਹੀਂ ਛੱਡਿਆ। ਇੰਨਾ ਹੀ ਨਹੀਂ ਜਦੋਂ ਚੈਂਚੂ ਇੱਕ ਸਿਆਣੇ ਕੋਲ ਗਿਆ ਤਾਂ ਉਸ ਨੇ ਚੈਂਚੂ ਨੂੰ ਕਿਹਾ ਕਿ ਉਸ ਦੀ ਫ਼ਸਲ ਨੂੰ ਲੋਹੇ ਦੀ ਨਜ਼ਰ ਲੱਗ ਗਈ ਹੈ। ਫ਼ਸਲ ਨੂੰ ਭੈੜੀਆਂ ਨਜ਼ਰਾਂ ਤੋਂ ਬਚਾਉਣ ਲਈ ਚੈਂਚੂ ਨੇ ਖੇਤ 'ਚ ਕਾਕ ਭਗੌੜੇ ਵੀ ਲਗਾਏ ਪਰ ਕੋਈ ਫ਼ਾਇਦਾ ਨਹੀਂ ਹੋਇਆ। ਫਿਰ ਇਕ ਦਿਨ ਚੈਂਚੂ ਨੇ ਆਪਣੇ ਦੋਸਤ ਨੂੰ ਇਸ ਪਰੇਸ਼ਨੀ ਬਾਰੇ ਦੱਸਿਆ ਅਤੇ ਉਸ ਦੇ ਦੋਸਤ ਨੇ ਕਿਹਾ ਕਿ ਸਿਰਫ਼ ਇਕ ਵਿਅਕਤੀ ਹੀ ਉਸ ਦੀ ਫ਼ਸਲ ਨੂੰ ਭੈੜੀਆਂ ਨਜ਼ਰਾਂ ਤੋਂ ਬਚਾ ਸਕਦਾ ਹੈ ਅਤੇ ਉਹ ਹੈ ਸੰਨੀ ਲਿਓਨ।

ਚੈਂਚੂ ਨੂੰ ਇਹ ਨਹੀਂ ਪਤਾ ਸੀ ਕਿ ਸੰਨੀ ਲਿਓਨ ਕੌਣ ਹੈ। ਦੋਸਤ ਨੇ ਮੋਬਾਈਲ 'ਤੇ ਸੰਨੀ ਲਿਓਨ ਦੀ ਤਸਵੀਰ ਦਿਖਾਈ। ਅਗਲੇ ਦਿਨ ਚੈਂਚੂ ਅਤੇ ਉਸ ਦੇ ਦੋਸਤ ਹੈਦਰਾਬਾਦ ਗਏ ਅਤੇ ਲਾਲ ਬਿਕਨੀ 'ਚ ਸੰਨੀ ਲਿਓਨੀ ਦਾ ਇੱਕ ਵੱਡਾ ਫਲੈਕਸ ਪੋਸਟਰ ਬਣਾਇਆ, ਜਿਸ 'ਚ ਤੇਲਗੂ ਭਾਸ਼ਾ 'ਚ ਲਿਖਿਆ ਹੋਇਆ ਸੀ- 'ਜੇ ਮੇਰੇ ਤੋਂ ਸੜ੍ਹ ਰਹੇ ਹੋ ਤਾਂ ਰੋਵੋ ਨਾ' ਅਤੇ ਆਪਣੇ ਖੇਤ ਦੇ ਬਾਹਰ ਰੱਖ ਦਿੱਤਾ। ਜਿਹੜਾ ਵੀ ਉੱਥੋਂ ਲੰਘਦਾ ਉਹ ਖੇਤਾਂ ਵੱਲ ਨਹੀਂ ਵੇਖਦਾ ਪਰ ਸੰਨੀ ਦੇ ਪੋਸਟਰ ਨੂੰ ਹੀ ਵੇਖਦਾ ਰਹਿੰਦਾ। ਇਸ ਤਰ੍ਹਾਂ ਚੈਂਚੂ ਦੀ ਫ਼ਸਲ ਨਜ਼ਰ ਲੱਗਣ ਤੋਂ ਬਚ ਗਈ।

sunita

This news is Content Editor sunita