ਅੰਮ੍ਰਿਤਸਰ ਅਟਾਰੀ ਬਾਰਡਰ ਪਹੁੰਚੇ ਸੁਨੀਲ ਸ਼ੈੱਟੀ ਨੇ BSF ਹੀਰੋ ਮੈਰਾਥਨ ਜੇਤੂਆਂ ਨੂੰ ਕੀਤਾ ਸਨਮਾਨਿਤ

10/29/2022 2:36:59 PM

ਬਾਲੀਵੁੱਡ ਡੈਸਕ- ਹਾਲ ਹੀ ’ਚ ਸੁਨੀਲ ਸ਼ੈੱਟੀ ਪਤਨੀ ਨਾਲ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਨਤਮਸਕ ਹੋਏ ਸੀ। ਜਿੱਥੇ ਉਨ੍ਹਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ। ਇਸ ਦੇ ਨਾਲ ਅੱਜ ਅੰਮ੍ਰਿਤਸਰ ’ਚ ਬੀ.ਐੱਸ.ਐੱਫ਼ ਹੀਰੋ ਮੈਰਾਥਨ 2022 ਦਾ ਆਯੋਜਨ ਕੀਤਾ ਗਿਆ। ਅੰਮ੍ਰਿਤ ਮਹੋਤਸਵ ’ਚ ਹਿੱਸਾ ਲੈਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਬੱਚੇ, ਨੌਜਵਾਨ, ਔਰਤਾਂ ਪਹੁੰਚੇ ਹਨ।

ਇਨ੍ਹਾਂ ਹੀ ਨਹੀਂ ਨੌਜਵਾਨਾ ਦਾ ਹੌਂਸਲਾਂ ਵਧਾਉਣ ਲਈ ਸੁਨੀਲ ਸ਼ੈੱਟੀ ਵੀ ਮੈਰਾਥਨ ਨੂੰ ਦੇਖਣ ਲਈ ਪਹੁੰਚੇ। ਬੀ.ਐੱਸ.ਐਫ਼ ਵੱਲੋਂ ਕਰਵਾਈ ਗਈ ਇਸ ਮੈਰਾਥਨ ’ਚ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਨੇ ਜੇਤੂਆਂ ਨੂੰ ਨਕਦ ਇਨਾਮ ਦਿੱਤੇ।

ਇਹ ਵੀ ਪੜ੍ਹੋ : ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਨੀਲ ਸ਼ੈੱਟੀ, ਕਿਹਾ- ਇੱਥੇ ਵੱਖਰੀ ਕਿਸਮ ਦੀ ਸੰਤੁਸ਼ਟੀ ਅਤੇ ਖੁਸ਼ੀ ਹੈ

42 ਕਿਲੋਮੀਟਰ ਦੀ ਦੌੜ ਦਾ ਹਿੱਸਾ ਬਣਨ ਲਈ ਨੌਜਵਾਨ ਗੋਲਡਨ ਗੇਟ ਵਿਖੇ ਇਕੱਠੇ ਹੋਏ। ਜਿੱਥੇ ਬੀ.ਐੱਸ.ਐਫ਼ ਦੇ ਏਡੀਜੀ ਪੱਛਮੀ ਕਮਾਂਡ ਪੀਵੀ ਰਮਾ ਸ਼ਾਸਤਰੀ ਮੁੱਖ ਤੌਰ ’ਤੇ ਪਹੁੰਚੇ। ਇਹ ਦੌੜ ਅੰਮ੍ਰਿਤਸਰ ਬਾਈਪਾਸ, ਖ਼ਾਸਾ ਤੋਂ ਹੁੰਦੀ ਹੋਈ ਸਿੱਧੀ ਅਟਾਰੀ ਸਰਹੱਦ ’ਤੇ ਜਾ ਕੇ ਸਮਾਪਤ ਹੋਈ। ਇਸ ਦੇ ਨਾਲ ਹੀ ਵਾਰ ਮੈਮੋਰੀਅਲ ਇੰਡੀਆ ਗੇਟ ਤੋਂ 21 ਕਿਲੋਮੀਟਰ ਦੀ ਦੌੜ ਸ਼ੁਰੂ ਕੀਤੀ ਗਈ ਅਤੇ 10 ਕਿਲੋਮੀਟਰ ਦੌੜ ਖ਼ਾਸਾ ਤੋਂ ਰਵਾਨਾ ਕੀਤਾ ਗਈ।

ਵਿਜੇਤਾ ਨੂੰ ਨਕਦੀ ਇਨਾਮ

42 ਕਿਲੋਮੀਟਰ ਦੌੜ ਦੇ ਜੇਤੂ ਨੂੰ 1 ਲੱਖ ਰੁਪਏ, ਦੂਜੇ ਸਥਾਨ ਦੇ ਜੇਤੂ ਨੂੰ 50 ਹਜ਼ਾਰ ਅਤੇ ਤੀਜੇ ਸਥਾਨ ਦੇ ਜੇਤੂ ਨੂੰ 30 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ 21 ਕਿਲੋਮੀਟਰ ਦੌੜ ਦੇ ਜੇਤੂ ਨੂੰ 50 ਹਜ਼ਾਰ ਰੁਪਏ, ਦੂਜੇ ਸਥਾਨ ’ਤੇ ਆਉਣ ਵਾਲੇ ਨੂੰ 30 ਹਜ਼ਾਰ ਰੁਪਏ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਨੂੰ 20 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ।

ਇਹ ਵੀ ਪੜ੍ਹੋ : ਕੰਗਨਾ ਰਣੌਤ ਨੇ ਐਲਨ ਮਸਕ ਦੀ ਕੀਤੀ ਤਾਰੀਫ਼, ਯੂਜ਼ਰਸ ਨੇ ਕਿਹਾ- ‘ਮੈਡਮ ਦਾ ਟਵਿਟਰ ਰੀਸਟੋਰ ਕੀਤਾ ਜਾਵੇ’

ਇਸ ਤੋਂ ਇਲਾਵਾ 10 ਕਿਲੋਮੀਟਰ ਦੌੜ ਦੇ ਜੇਤੂ ਨੂੰ 25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਦੇ ਨਾਲ ਹੀ ਦੂਜੇ ਸਥਾਨ ’ਤੇ ਰਹਿਣ ਵਾਲੇ ਨੂੰ 15 ਹਜ਼ਾਰ ਰੁਪਏ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਨੂੰ 10 ਹਜ਼ਾਰ ਰੁਪਏ ਦਿੱਤੇ ਗਏ।


 

Shivani Bassan

This news is Content Editor Shivani Bassan