ਸੜਕ ਕੰਢੇ ਮੂੰਗਫਲੀ ਵੇਚ ਰਹੇ ਸੁਨੀਲ ਗਰੋਵਰ! ਵੀਡੀਓ ਦੇਖ ਪ੍ਰਸ਼ੰਸਕ ਵੀ ਹੋਏ ਹੈਰਾਨ

11/15/2022 2:28:57 PM

ਮੁੰਬਈ (ਬਿਊਰੋ)– ਕਾਮੇਡੀਅਨ ਸੁਨੀਲ ਗਰੋਵਰ ਦਾ ਵੀ ਜਵਾਬ ਨਹੀਂ। ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਉਹ ਕੋਈ ਮੌਕਾ ਨਹੀਂ ਛੱਡਦੇ ਹਨ ਪਰ ਹੁਣ ਸੁਨੀਲ ਗਰੋਵਰ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਹੈਰਾਨ ਰਹਿ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਪਿਛਲੇ ਢਾਈ ਹਫ਼ਤਿਆਂ ਤੋਂ ਬੀਮਾਰੀਆਂ ਨਾਲ ਜੂਝ ਰਹੇ ਸਨ ਹਰਭਜਨ ਮਾਨ, ਪੋਸਟ ਸਾਂਝੀ ਕਰ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ

ਗੱਲ ਹੀ ਕੁਝ ਅਜਿਹੀ ਹੈ, ਫਿਰ ਹੈਰਾਨ ਹੋਣਾ ਤਾਂ ਲਾਜ਼ਮੀ ਹੈ। ਇੰਸਟਾਗ੍ਰਾਮ ’ਤੇ ਸੁਨੀਲ ਨੇ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਸੜਕ ਕੰਢੇ ਮੂੰਗਫਲੀ ਵੇਚ ਰਹੇ ਹਨ।

ਇੰਨਾ ਵੱਡਾ ਸਟਾਰ ਤੇ ਸੜਕ ਕੰਢੇ ਮੂੰਗਫਲੀ ਵੇਚ ਰਿਹਾ ਹੈ? ਇਸ ਗੱਲ ਨੂੰ ਸੁਣਦਿਆਂ ਹੀ ਤੁਸੀਂ ਵੀ ਹੈਰਾਨ ਰਹਿ ਗਏ ਹੋਵੋਗੇ ਪਰ ਪ੍ਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ। ਕਾਮੇਡੀਅਨ ਦੇ ਦਿਨ ਚੰਗੇ ਹੀ ਚੱਲ ਰਹੇ ਹਨ।

ਇਹ ਸਭ ਤਾਂ ਸੁਨੀਲ ਗਰੋਵਰ ਦਾ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਤਰੀਕਾ ਹੈ, ਜਿਸ ਕਰਕੇ ਉਹ ਮੂੰਗਫਲੀ ਵੇਚਣ ਵਾਲਾ ਵੀ ਬਣ ਗਏ। ਸੁਨੀਲ ਗਰੋਵਰ ਨੇ ਮੂੰਗਫਲੀ ਵੇਚਦਿਆਂ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਖਾਓ, ਖਾਓ, ਖਾਓ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh