ਵਿਦੇਸ਼ ’ਚ ਵਸਣ ਦਾ ਸੁਪਨਾ ਦੇਖਣ ਵਾਲਿਆਂ ਦੇ ਉਤਾਰ-ਚੜ੍ਹਾਅ ਦੀ ਕਹਾਣੀ ਹੈ ‘ਯੂਨਾਈਟਿਡ ਕੱਚੇ’

04/08/2023 11:49:08 AM

ਚੰਡੀਗੜ੍ਹ (ਬਿਊਰੋ)– ਵਿਦੇਸ਼ਾਂ ’ਚ ਚਕਾਚੌਂਧ ਭਰੀ ਜ਼ਿੰਦਗੀ ਜਿਊਣ ਦੇ ਸੁਪਨੇ ਲੱਖਾਂ ਲੋਕ ਵੇਖਦੇ ਹਨ ਤੇ ਉਥੇ ਜਾਣ ਲਈ ਕਈ ਰਸਤੇ ਅਪਣਾਉਂਦੇ ਹਨ। ਸੁਨੀਲ ਗਰੋਵਰ ਦੀ ਮਜ਼ੇਦਾਰ ਸਿਰੀਜ਼ ‘ਯੂਨਾਈਟਿਡ ਕੱਚੇ’ ਇਸ ਕਹਾਣੀ ’ਤੇ ਆਧਾਰਿਤ ਹੈ, ਜੋ ਓ. ਟੀ. ਟੀ. ਪਲੇਟਫਾਰਮ ਜ਼ੀ5 ’ਤੇ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਵਲੋਂ ਇਸ ਵੈੱਬ ਸੀਰੀਜ਼ ਨੂੰ ਕਾਫ਼ੀ ਪਾਜ਼ੇਟਿਵ ਰਿਸਪਾਂਸ ਮਿਲ ਰਿਹਾ ਹੈ। ਸੀਰੀਜ਼ ’ਚ ਸੁਨੀਲ ਗਰੋਵਰ ਨੇ ‘ਤੇਜਿੰਦਰ ਟੈਂਗੋ ਗਿੱਲ’ ਦਾ ਕਿਰਦਾਰ ਨਿਭਾਇਆ ਹੈ, ਜੋ ਆਪਣੇ ਪੂਰਵਜਾਂ ਦੀ ਜ਼ਮੀਨ ਗਹਿਣੇ ਰੱਖ ਕੇ ਇੰਗਲੈਂਡ ’ਚ ਘਰ ਵਸਾਉਣ ਦਾ ਸੁਪਨਾ ਵੇਖਦਾ ਹੈ। ਸੁਨੀਲ ਤੋਂ ਇਲਾਵਾ ਇਸ ਸੀਰੀਜ਼ ’ਚ ਸਪਨਾ ਪੱਬੀ, ਨਿਖਿਲ ਵਿਜੇ, ਮਨੂੰ ਰਿਸ਼ੀ ਚੱਢਾ, ਨਇਨੀ ਦਿਕਸ਼ਿਤ ਤੇ ਨੀਲੂ ਕੋਹਲੀ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆ ਰਹੇ ਹਨ। ‘ਯੂਨਾਈਟਿਡ ਕੱਚੇ’ ਬਾਰੇ ਸੁਨੀਲ ਗਰੋਵਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।

ਤੁਹਾਡਾ ਮੁੱਖ ਆਕਰਸ਼ਣ ਕੀ ਰਿਹਾ?
ਸੱਚ ਕਹਾਂ ਤਾਂ ਹੁਣ ਤੱਕ ਮੈਂ ਬਹੁਤ ਮਜ਼ੇ ਕੀਤੇ ਹਨ ਤੇ ਮੇਰੀ ਉਮੀਦ ਵੀ ਇਹੀ ਹੈ ਕਿ ਅੱਗੇ ਵੀ ਮੈਂ ਕਾਫ਼ੀ ਮਜ਼ੇ ਕਰ ਪਰ ਮੈਨੂੰ ਮੇਰਾ ਕੰਮ ਚੰਗੀ ਤਰ੍ਹਾਂ ਕਰਨਾ ਬਹੁਤ ਪਸੰਦ ਹੈ ਤੇ ਕੰਮ ਕਰਨ ਦੌਰਾਨ ਮੈਂ ਉਸ ਨੂੰ ਕਾਫ਼ੀ ਇੰਜੁਆਏ ਵੀ ਕਰਦਾ ਹਾਂ। ਹੁਣ ਤੱਕ ਕੰਮ ਦੌਰਾਨ ਕਾਫ਼ੀ ਲੋਕਾਂ ਨਾਲ ਮੁਲਾਕਾਤ ਹੋਈ, ਇਸ ਦਾ ਐਕਸਪੀਰੀਐਂਸ ਕਾਫ਼ੀ ਚੰਗਾ ਰਿਹਾ। ਵੱਖ-ਵੱਖ ਮੀਡੀਅਮ ’ਚ ਵੱਖ-ਵੱਖ ਤਰੀਕੇ ਦਾ ਕੰਮ ਕਰਨ ਦਾ ਅਨੁਭਵ ਮੇਰੇ ਲਈ ਕਾਫ਼ੀ ਯਾਦਗਾਰ ਰਿਹਾ ਹੈ ਇਸ ਟਾਈਮ ਪੀਰੀਅਡ ’ਚ ਮੈਂ ਕਾਫ਼ੀ ਕੁਝ ਸਿੱਖਿਆ ਹੈ, ਜਿਸ ਨੂੰ ਸ਼ਬਦਾਂ ’ਚ ਬਿਆਨ ਕਰ ਸਕਣਾ ਬੇਹੱਦ ਮੁਸ਼ਕਿਲ ਹੈ।

ਇਸ ਸਿਰੀਜ਼ ’ਚ ਤੁਹਾਡੇ ਲਈ ਸਭ ਤੋਂ ਜ਼ਿਆਦਾ ਚੈਲੇਂਜਿੰਗ ਕੀ ਰਿਹਾ?
ਜੋ ਵੀ ਚੈਲੰਜ ਹੁੰਦਾ ਹੈ ਉਹ ਹਰ ਫੇਜ਼ ਦਾ, ਹਰ ਟਾਈਮ ਦਾ ਵੱਖ-ਵੱਖ ਹੁੰਦਾ ਹੈ। ਮੇਰੇ ਹਿਸਾਬ ਨਾਲ ਜੋ ਵੀ ਚੀਜ਼ ਤੁਸੀਂ ਪਹਿਲੀ ਵਾਰ ਕਰ ਰਹੇ ਹੋ, ਜਿਸ ’ਚ ਨਵਾਂਪਣ ਹੋਵੇ, ਉਹੀ ਤੁਹਾਡੇ ਲਈ ਚੈਲੰਜ ਹੁੰਦਾ ਹੈ। ਮੇਰੇ ਲਈ ਸਭ ਤੋਂ ਵੱਡਾ ਚੈਲੰਜ ਸੀ, ਜਦੋਂ ਮੈਂ ਅੱਠਵੀਂ ਕਲਾਸ ’ਚ ਇਕ ਕੰਪੀਟੀਸ਼ਨ ਲਈ ਮੋਨੋ ਐਕਟਿੰਗ ਦੀ ਪ੍ਰੈਕਟਿਸ ਕਰ ਰਿਹਾ ਸੀ। ਇਸ ਦੌਰਾਨ ਮੈਨੂੰ ਨਹੀਂ ਪਤਾ ਸੀ ਕਿ ਲੋਕ ਇਸ ’ਤੇ ਹੱਸਣਗੇ ਜਾਂ ਕੋਈ ਪ੍ਰਤੀਕਿਰਿਆ ਦੇਣਗੇ ਜਾਂ ਨਹੀਂ। ਉਸ ਟਾਈਮ ਮੈਂ ਬਹੁਤ ਨਰਵਸ ਸੀ, ਜਦੋਂ ਸਟੇਜ ’ਤੇ ਪਹੁੰਚਿਆ ਤਾਂ ਮੈਂ ਪਹਿਲਾ ਜੋਕ ਮਾਰਿਆ, ਉਸ ’ਤੇ ਲੋਕ ਖ਼ੂਬ ਹੱਸੇ। ਉਸ ਤੋਂ ਬਾਅਦ ਇਕ ਜੋਕ ਮੈਂ ਸਟੇਜ ’ਤੇ ਚੜ੍ਹਨ ਦੌਰਾਨ ਬਣਾਇਆ ਸੀ ਕਿ ਨਾਲਾ ਕੱਢਾਂਗਾ ਤੇ ਉਹ ਨਿਕਲਦਾ ਜਾਵੇਗਾ। ਜਦੋਂ ਮੈਂ ਅਜਿਹਾ ਕੀਤਾ ਉਦੋਂ ਵੀ ਲੋਕ ਕਾਫ਼ੀ ਹੱਸੇ। ਉਸ ਸਮੇਂ ਸਾਨੂੰ ਇਕ ਟਾਈਮ ਦਿੱਤਾ ਗਿਆ ਸੀ ਕਿ ਇਸ ਟਾਈਮ ਤੱਕ ਤੁਹਾਨੂੰ ਆਪਣੀ ਪਰਫਾਰਮੈਂਸ ਖ਼ਤਮ ਕਰਨੀ ਹੈ ਪਰ ਮੈਂ ਸਟੇਜ ’ਤੇ ਪਰਫਾਰਮ ਕਰਦਾ ਚਲਿਆ ਗਿਆ। ਘੰਟੀਆਂ ਵੱਜ ਰਹੀਆਂ ਹਨ ਪਰਫਾਰਮੈਂਸ ਖ਼ਤਮ ਕਰਨ ਦੀਆਂ ਪਰ ਮੈਨੂੰ ਸੁਣਾਈ ਹੀ ਨਹੀਂ ਦੇ ਰਹੀਆਂ ਸਨ। ਉਸ ਸਮੇਂ ਮੈਨੂੰ ਸਿਰਫ਼ ਲੋਕਾਂ ਦਾ ਹਾਸਾ ਸੁਣਾਈ ਦੇ ਰਿਹਾ ਸੀ। ਇਸ ਮੁਕਾਬਲੇ ’ਚ ਮੈਂ ਡਿਸਕੁਆਲੀਫ਼ਾਈ ਹੋ ਗਿਆ ਸੀ ਕਿਉਂਕਿ ਮੇਰਾ ਟਾਈਮ ਜ਼ਿਆਦਾ ਹੋ ਗਿਆ ਸੀ ਪਰ ਹਾਰਨ ਤੋਂ ਬਾਅਦ ਵੀ ਮੈਨੂੰ ਕਾਫ਼ੀ ਖੁਸ਼ੀ ਹੋਈ ਕਿਉਂਕਿ ਮੇਰੀ ਪਰਫਾਰਮੈਂਸ ’ਤੇ ਲੋਕ ਕਾਫ਼ੀ ਹੱਸੇ ਸਨ, ਉਨ੍ਹਾਂ ਨੇ ਮੇਰੇ ਲਈ ਬਹੁਤ ਤਾੜੀਆਂ ਵਜਾਈਆਂ ਸੀ। ਮੈਨੂੰ ਉਦੋਂ ਸਮਝ ਆਇਆ ਕਿ ਘਬਰਹਾਟ, ਚਿੰਤਾ ਤੇ ਨਰਵਸਨੈੱਸ ਵੀ ਪਾਜ਼ੇਟਿਵ ਚੀਜ਼ਾਂ ’ਚ ਬਦਲ ਸਕਦੀ ਹੈ।

ਇਸ ਤੋਂ ਪਹਿਲਾਂ ਕੀ ਤੁਸੀਂ ਕਦੇ ‘ਯੂਨਾਈਟਿਡ ਕੱਚੇ’ ਜਾਂ ‘ਕੱਚੇ’ ਸ਼ਬਦ ਸੁਣਿਆ ਸੀ ਤੇ ਤੁਹਾਡੀ ਇਸ ਸੀਰੀਜ਼ ਦੀ ਜਰਨੀ ਕਿਵੇਂ ਦੀ ਰਹੀ?
ਮੈਨੂੰ ਸਿਰਫ਼ ਇਹ ਪਤਾ ਸੀ ਕਿ ਕੁਝ ਲੋਕ ਹੁੰਦੇ ਹਨ, ਜੋ ਗੈਰ-ਕਾਨੂਨੀ ਤਰੀਕੇ ਨਾਲ ਵਿਦੇਸ਼ਾਂ ’ਚ ਜਾਂਦੇ ਹਨ ਤੇ ਉਥੇ ਰਹਿੰਦੇ ਹਨ। ਇਸ ਤਰ੍ਹਾਂ ਦੀਆਂ ਕਹਾਣੀਆਂ ਮੈਂ ਕਾਫ਼ੀ ਸੁਣ ਚੁੱਕਿਆ ਸੀ ਪਰ ਇਨ੍ਹਾਂ ਨੂੰ ‘ਕੱਚੇ’ ਕਿਹਾ ਜਾਂਦਾ ਹੈ ਇਹ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਸੀ। ਜਦੋਂ ਮੈਨੂੰ ਸਿਰੀਜ਼ ਬਾਰੇ ਦੱਸਿਆ ਗਿਆ, ਉਦੋਂ ਮੈਨੂੰ ਇਸ ਬਾਰੇ ਪਤਾ ਲੱਗਾ। ਮੈਨੂੰ ਬਹੁਤ ਚੰਗਾ ਲੱਗਾ ਕਿ ਅਸੀਂ ਲੋਕਾਂ ਨੇ ਇਸ ਨੂੰ ਲੰਡਨ ’ਚ ਸ਼ੂਟ ਕੀਤਾ। ਇਸ ਤੋਂ ਇਲਾਵਾ ਲੰਡਨ ’ਚ ਵੈੱਬ ਸੀਰੀਜ਼ ਨੂੰ ਸ਼ੂਟ ਕਰਨ ਦਾ ਕਾਂਸੈਪਟ ਆਪਣੇ ਆਪ ’ਚ ਹੀ ਬੇਹੱਦ ਖ਼ਾਸ ਸੀ, ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਸ ਦੌਰਾਨ ਅਸੀਂ ਬਹੁਤ ਇੰਜੁਆਏ ਕੀਤਾ।

ਡਾਇਰੈਕਟਰ ਦੇ ਨਾਲ ਤੁਹਾਡਾ ਤਾਲਮੇਲ ਕਿਵੇਂ ਰਿਹਾ?
‘ਯੂਨਾਈਟਿਡ ਕੱਚੇ’ ਦੇ ਡਾਇਰੈਕਟਰ ਮਾਨਵ ਸ਼ਾਹ ਬਹੁਤ ਟੈਲੇਂਟਿਡ ਹਨ, ਉਨ੍ਹਾਂ ਨੂੰ ਇਸ ਬਾਰੇ ਕਾਫ਼ੀ ਕੁਝ ਪਤਾ ਸੀ ਤੇ ਇਹ ਜਾਣ ਕੇ ਕਾਫ਼ੀ ਚੰਗਾ ਲੱਗਦਾ ਹੈ ਕਿ ਤੁਸੀਂ ਜਿਸ ਨਾਲ ਕੰਮ ਕਰ ਰਹੇ ਹੋ, ਉਹ ਪਹਿਲਾਂ ਤੋਂ ਵਿਸ਼ੇ ਨੂੰ ਲੈ ਕੇ ਕਾਫ਼ੀ ਕਲੀਅਰ ਹੈ। ਕਹਾਣੀ ਕਹਿਣ ਦੇ ਤਰੀਕੇ ਨੂੰ ਲੈ ਕੇ ਮਾਨਵ ਪਹਿਲਾਂ ਤੋਂ ਹੀ ਸ਼ਿਓਰ ਸਨ ਤੇ ਜਦੋਂ ਸਾਰੇ ਡਿਸੀਜ਼ਨ ਇਕ ਹੀ ਇਨਸਾਨ ਦੇ ਹੱਥ ’ਚ ਹੋਣ ਤਾਂ ਜ਼ਿਆਦਾ ਚੰਗਾ ਹੈ। ਇਸ ਨਾਲ ਕਨਫਿਊਜ਼ਨ ਦੀ ਹਾਲਤ ਨਹੀਂ ਰਹਿੰਦੀ ਹੈ। ਕਈ ਵਾਰ ਅਜਿਹਾ ਹੁੰਦਾ ਸੀ ਕਿ ਮੈਂ ਸਲਾਹ ਦਿੰਦਾ ਸੀ ਕਿ ਮੇਰੇ ਦਿਮਾਗ ’ਚ ਕੁਝ ਆਇਆ ਹੈ ਜੇਕਰ ਉਨ੍ਹਾਂ ਨੂੰ ਚੰਗਾ ਲੱਗਦਾ ਸੀ ਤਾਂ ਉਹ ਰੱਖ ਲੈਂਦੇ ਸਨ, ਨਹੀਂ ਚੰਗਾ ਲੱਗਦਾ ਸੀ ਤਾਂ ਉਹ ਕਹਿ ਦਿੰਦੇ ਸਨ ਕਿ ਜਾਣ ਦਿਓ।

18 ਸਾਲ ਦੀ ਉਮਰ ’ਚ ਤੁਹਾਡੇ ਨਾਲ ਕਿਹੜਾ ਖ਼ਾਸ ਇੰਸੀਡੈਂਟ ਹੋਇਆ ਸੀ?
ਸੁਨੀਲ ਹੱਸਦਿਆਂ ਕਹਿੰਦੇ ਹਨ ਕਿ ਇਕ ਵਾਰ ਮੈਂ ਕੈਨੇਡਾ ਗਿਆ ਸੀ। ਉਥੇ ਇਕ ਫੈਮਿਲੀ ਸੀ, ਜਿਸ ’ਚ ਉਨ੍ਹਾਂ ਦੀ ਇਕਲੌਤੀ ਲੜਕੀ ਸੀ। ਉਨ੍ਹਾਂ ਨੇ ਕਿਹਾ ਕਿ ਤਿੰਨ-ਚਾਰ ਸਾਲ ਇਥੇ ਰੁਕ ਜਾਓ। ਅਸੀਂ ਤੁਹਾਡੇ ਲਈ ਕੋਈ ਇੰਤਜ਼ਾਮ ਕਰ ਦੇਵਾਂਗੇ। ਉਸ ਤੋਂ ਬਾਅਦ ਲੜਕੀ ਨਾਲ ਵਿਆਹ ਕਰ ਲਓ, ਜਿਸ ਨਾਲ ਤੁਸੀਂ ਵੀ ਇਥੋਂ ਦੇ ਨਾਗਰਿਕ ਬਣ ਜਾਓਗੇ। ਉਸ ਰਾਤ ਮੇਰੇ ਦਿਮਾਗ ’ਚ ਕਾਫ਼ੀ ਚੀਜ਼ਾਂ ਚੱਲਦੀਆਂ ਰਹੀਆਂ ਕਿ ਇਕ ਹੀ ਲੜਕੀ ਹੈ ਵਿਆਹ ਕਰਕੇ ਲਾਈਫ਼ ਸੈਟਲ ਹੋ ਜਾਵੇਗੀ। ਕੋਈ ਕੰਮਕਾਜ ਕਰਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ ਪਰ ਸਵੇਰੇ ਆਉਂਦੇ-ਆਉਂਦੇ ਮੇਰੇ ਦਿਮਾਗ ਤੋਂ ਵਿਆਹ ਦਾ ਫਿਤੂਰ ਉਤਰ ਗਿਆ। ਮੈਂ ਕਿਹਾ ਅਜੇ ਤਾਂ ਮੇਰੀ ਉਮਰ 18 ਸਾਲ ਹੈ, ਮੇਰੇ ਸਾਹਮਣੇ ਪੂਰੀ ਲਾਈਫ਼ ਹੈ।

ਜਦੋਂ ਵੀ ਤੁਹਾਨੂੰ ਕੋਈ ਨਵਾਂ ਰੋਲ ਮਿਲਦਾ ਹੈ ਤਾਂ ਤੁਹਾਨੂੰ ਟੈਂਸ਼ਨ ਹੁੰਦੀ ਹੈ ਜਾਂ ਨਹੀਂ?
ਨਵਾਂ ਰੋਲ ਕਰਨ ਨਾਲ ਪਹਿਲਾਂ ਟੈਂਸ਼ਨ ਹੋਣਾ ਆਮ ਗੱਲ ਹੈ ਪਰ ਮੇਰੇ ਲਈ ਚੰਗੀ ਗੱਲ ਇਹ ਕਿ ਮੈਨੂੰ ਆਪਣਾ ਕੰਮ ਕਰਨ ’ਚ ਮਜ਼ਾ ਆਉਂਦਾ ਹੈ। ਉਸ ’ਚ ਸਿਰਫ਼ ਇਹੀ ਇੱਛਾ ਹੁੰਦੀ ਹੈ ਕਿ ਜੋ ਵੀ ਕੰਮ ਤੁਸੀਂ ਕਰ ਰਹੇ ਹੋ ਉਹ ਲੋਕਾਂ ਨੂੰ ਪਸੰਦ ਆਵੇ। ਉਥੇ ਹੀ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਸੋਚਦੇ ਹੋ ਕਿ ਅੱਗੇ ਹੋਰ ਕੋਸ਼ਿਸ਼ ਕਰਾਂਗੇ, ਸਾਡਾ ਕੰਮ ਲੋਕਾਂ ਨੂੰ ਚੰਗਾ ਲੱਗੇ। ਇਸ ਗੱਲ ’ਤੇ ਮੈਂ ਆਪਣੇ ਆਪ ਨੂੰ ਬੇਹੱਦ ਖ਼ੁਸ਼ਕਿਸਮਤ ਮੰਨਦਾ ਹਾਂ ਕਿ ਲੋਕ ਮੈਨੂੰ ਹਰ ਨਵੇਂ ਕਿਰਦਾਰ ’ਚ ਐਕਸੈਪਟ ਕਰਦੇ ਹਨ ਤੇ ਖ਼ੂਬ ਸਾਰਾ ਪਿਆਰ ਦਿੰਦੇ ਹਨ।

ਤੁਸੀਂ ਆਪਣਾ ਮਨੋਰੰਜਨ ਕਿਵੇਂ ਕਰਦੇ ਹੋ?
ਮੈਨੂੰ ਟਾਈਮ ਕਿੱਲ ਕਰਨਾ ਪਸੰਦ ਹੈ ਤੇ ਇਹੀ ਮੇਰਾ ਮਨੋਰੰਜਨ ਵੀ ਹੈ।

ਵਿਦੇਸ਼ ’ਚ ਤੁਸੀਂ ਭਾਰਤ ਦੀ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਯਾਦ ਕੀਤੀ?
ਉਥੇ ਹਰ ਤਰ੍ਹਾਂ ਦਾ ਭਾਰਤੀ ਸਾਮਾਨ ਮੌਜੂਦ ਹੈ। ਜੋ ਚੀਜ਼ ਸ਼ਾਇਦ ਇਥੇ ਨਾ ਮਿਲੇ, ਉਹ ਵੀ ਉਥੇ ਮਿਲ ਜਾਵੇਗੀ। ਸਾਡੇ ਲੋਕ ਉਥੇ ਸਭ ਕੁਝ ਲੈ ਗਏ ਹਨ। ਇਸ ਲਈ ਉਥੇ ਸਭ ਕੁਝ ਉਪਲੱਬਧ ਹੈ। ਦੀਵਾਲੀ ਦੇ ਦਿਨ ਸਨ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਆਲੇ-ਦੁਆਲੇ ਦੀਵੇ ਆਦਿ ਜਗ ਰਹੇ ਹੋਣ। ਉਥੇ ਦੁਕਾਨ ਸੀ, ਜਿਸ ਦੇ ਅੰਦਰ ਫੁੱਲ ਤੋਂ ਲੈ ਕੇ ਦੀਵੇ ਤੇ ਪੂਜਾ ਸਮੱਗਰੀ ਤਕ ਸਭ ਕੁਝ ਮੌਜੂਦ ਸੀ। ਤੁਸੀਂ ਬੱਸ ਬੋਲੋ, ਉਥੇ ਸਭ ਕੁਝ ਹਾਜ਼ਰ ਸੀ।

ਤੁਹਾਡੇ ਕਿਰਦਾਰ ਦੇ ਨਾਲ ਤੁਹਾਡੀ ਕੋਈ ਇਕ ਸਿਮੀਲੈਰਿਟੀ ਕੀ ਸੀ?
ਇਸ ਸਵਾਲ ਦੇ ਜਵਾਬ ’ਚ ਸੁਨੀਲ ਮੁਸਕੁਰਾਉਂਦੇ ਹੋਏ ਕਹਿੰਦੇ ਹਨ ਕਿ ਮੂੰਹ ਚੁੱਕ ਕੇ ਕੰਮ ਸ਼ੁਰੂ ਕਰ ਦੇਵੋ, ਬਾਅਦ ’ਚ ਜੋ ਹੋਵੇਗਾ ਵੇਖਿਆ ਜਾਵੇਗਾ। ਇਹੀ ਗੱਲ ਮੇਰੇ ’ਚ ਤੇ ਮੇਰੇ ਕਿਰਦਾਰ ’ਚ ਸਿਮੀਲਰ ਰਹੀ ਹੈ।

Rahul Singh

This news is Content Editor Rahul Singh