''ਕਾਮੇਡੀ ਨਾਈਟਸ ...'' ਵਿਚ ਕਪਿਲ ਦੀ ਆਨਸਕ੍ਰੀਨ ਪਤਨੀ ਮੰਜੂ ਸ਼ਰਮਾ ਦਾ ਉੱਡਿਆ ਕਈ ਵਾਰ ਮਜ਼ਾਕ

01/17/2016 4:19:26 PM

ਮੁੰਬਈ : ਟੀ.ਵੀ. ਦਾ ਮਸ਼ਹੂਰ ਸ਼ੋਅ ''ਕਾਮੇਡੀ ਨਾਈਟਸ ਵਿਦ ਕਪਿਲ'' ਦੀ ਅੱਜ ਆਖਰੀ ਕਿਸ਼ਤ ਪ੍ਰਸਾਰਿਤ ਹੋਵੇਗੀ। ਸ਼ੋਅ ਦੀ ਸ਼ੂਟਿੰਗ ਪਹਿਲਾਂ ਹੀ ਹੋ ਚੁੱਕੀ ਹੈ। ਇਸ ਸ਼ੋਅ ''ਚ ਉਂਝ ਤਾਂ ਹੋਰ ਵੀ ਕਈ ਕਿਰਦਾਰਾਂ ਨੂੰ ਕਪਿਲ ਦੀਆਂ ਝਿੜਕਾਂ ਦਾ ਸ਼ਿਕਾਰ ਹੋਣ ਪਿਆ ਪਰ ਸਭ ਤੋਂ ਵਧੇਰੇ ਮਜ਼ਾਕ ਉਡਾਇਆ ਜਾਂਦਾ ਹੈ ਕਪਿਲ ਦੀ ਆਨਸਕ੍ਰੀਨ ਪਤਨੀ ਮੰਜੂ ਸ਼ਰਮਾ (ਸੁਮੋਨਾ ਚਕਰਵਰਤੀ) ਦਾ। ਕਪਿਲ ਅਕਸਰ ਉਸ ਨੂੰ ਵੱਡੇ ਬੁੱਲ੍ਹਾਂ ਵਾਲੀ ਕਹਿ ਕੇ ਪਰੇਸ਼ਾਨ ਕਰਦੇ ਹਨ। ਇਸ ਤੋਂ ਬਾਅਦ ਸੁਮੋਨਾ ਵੀ ਇਸੇ ਨਾਂ ਨਾਲ ਮਸ਼ਹੂਰ ਹੋ ਗਈ।
ਦੱਸ ਦੇਈਏ ਕਿ ਸੁਮੋਨਾ ਕਾਮੇਡੀ ਸ਼ੋਅ ''ਕਾਮੇਡੀ ਨਾਈਟਸ ਵਿਦ ਕਪਿਲ'' ਨਾਲ ਕਾਫੀ ਲੰਬੇ ਸਮੇਂ ਤੋਂ ਜੁੜੀ ਹੋਈ ਹੈ। ਇਸ ਤੋਂ ਇਲਾਵਾ ਉਹ ਡੇਲੀ ਸੋਪ ''ਬੜੇ ਅੱਛੇ ਲਗਤੇ ਹੈਂ'' ਅਤੇ ''ਜਮਾਈ ਰਾਜਾ'' ਵਿਚ ਵੀ ਕੰਮ ਕਰ ਚੁੱਕੀ ਹੈ। ਸੁਮੋਨਾ ਤੇ ਕਪਿਲ ਦੇ ਤਾਲ-ਮੇਲ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਸ਼ੋਅ ਦੌਰਾਨ ਹਮੇਸ਼ਾ ਕਪਿਲ ਨਾਲ ਲੜਦੀ ਰਹਿਣ ਵਾਲੀ  ਸੁਮੋਨਾ ਅਸਲ ਜ਼ਿੰਦਗੀ ''ਚ ਕਾਫੀ ਬਿੰਦਾਸ ਹੈ। ਆਪਣੇ ਰੁਝੇਵਿਆਂ ਦੇ ਬਾਵਜੂਦ ਉਹ ਛੁੱਟੀਆਂ ਦਾ ਆਨੰਦ ਮਾਣਨਾ ਨਹੀਂ ਭੁੱਲਦੀ। ਆਪ ਹੀ ਦੇਖ ਲਓ ''ਵੱਡੇ ਬੁੱਲ੍ਹਾਂ ਵਾਲੀ'' ਸੁਮੋਨਾ ਦੀਆਂ ਖੂਬਸੂਰਤ ਤਸਵੀਰਾਂ।