ਵਿਆਹ ਦੇ ਬੰਧਨ ’ਚ ਬੱਝਿਆ ਪਰਮੀਸ਼ ਵਰਮਾ ਦਾ ਭਰਾ ਸੁਖਨ, ਪਤਨੀ ਤਰਨ ਨਾਲ ਤਸਵੀਰਾਂ ਆਈਆਂ ਸਾਹਮਣੇ

12/03/2023 12:20:59 PM

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਛੋਟਾ ਭਰਾ ਸੁਖਨ ਵਰਮਾ ਵਿਆਹ ਦੇ ਬੰਧਨ ’ਚ ਬੱਝ ਚੁੱਕਾ ਹੈ। ਬੀਤੇ ਦਿਨੀਂ ਸੁਖਨ ਵਰਮਾ ਤੇ ਤਰਨ ਕੌਰ ਦਾ ਵਿਆਹ ਹੋਇਆ।

ਸੁਖਨ ਤੇ ਤਰਨ ਦੇ ਲਾਵਾਂ ਦੀ ਵੀਡੀਓ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸੀ। ਇਸ ਵੀਡੀਓ ਨਾਲ ਪਰਮੀਸ਼ ਨੇ ਕੈਪਸ਼ਨ ’ਚ ਲਿਖਿਆ, ‘‘ਮੇਰਾ ਦਿਲ ਪਿਆਰ ਨਾਲ ਭਰ ਗਿਆ ਹੈ। ਬਹੁਤ-ਬਹੁਤ ਮੁਬਾਰਕਾਂ ਸੁਖਨ ਤੇ ਤਰਨ।’’

ਦੱਸ ਦੇਈਏ ਕਿ 28 ਨਵੰਬਰ ਨੂੰ ਪਰਮੀਸ਼ ਵਰਮਾ ਨੇ ਸੁਖਨ ਦੀ ਹਲਦੀ ਮੌਕੇ ਦੀ ਵੀਡੀਓ ਸਾਂਝੀ ਕਰਕੇ ਆਪਣੇ ਛੋਟੇ ਭਰਾ ਦੇ ਵਿਆਹ ਦੀ ਜਾਣਕਾਰੀ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਸੀ। ਪਰਮੀਸ਼ ਨੇ ਇਸ ਵੀਡੀਓ ਨਾਲ ਕੈਪਸ਼ਨ ’ਚ ਲਿਖਿਆ ਸੀ, ‘‘ਵਾਹਿਗੁਰੂ ਮਿਹਰ ਕਰੇ। ਬਹੁਤ ਸਾਰਾ ਪਿਆਰ ਤੇ ਮੁਬਾਰਕਾਂ ਸੁਖਨ। ਘਰ ’ਚ ਸੁਆਗਤ ਹੈ ਤਰਨ।’’

ਇਸ ਤੋਂ ਇਲਾਵਾ ਪਰਮੀਸ਼ ਨੇ ਆਪਣੀ ਪਤਨੀ ਤੇ ਧੀ ਨਾਲ ਬੇਹੱਦ ਪਿਆਰੀ ਵੀਡੀਓ ਸਾਂਝੀ ਕੀਤੀ ਹੈ, ਜਿਸ ’ਤੇ ਉਸ ਦੇ ਪ੍ਰਸ਼ੰਸਕਾਂ ਵਲੋਂ ਰੱਜ ਕੇ ਪਿਆਰ ਦਿਖਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh