‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਾ ਕੇ ਸੁੱਖ ਖਰੌੜ ਨੇ ਕੀਤਾ ਆਪਣਾ ਵਿਆਹ ਸ਼ੁਰੂ, ਵੀਡੀਓ ਆਈ ਸਾਹਮਣੇ

03/15/2021 12:03:56 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਸੁੱਖ ਖਰੌੜ ਹਾਲ ਹੀ ’ਚ ਵਿਆਹ ਦੇ ਬੰਧਨ ’ਚ ਬੱਝੇ ਹਨ। ਸੁੱਖ ਖਰੌੜ ਨੇ 28 ਫਰਵਰੀ ਨੂੰ ਪਤਨੀ ਨਾਲ ਸੋਸ਼ਲ ਮੀਡੀਆ ’ਤੇ ਵਿਆਹ ਦੀ ਤਸਵੀਰ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਸੁੱਖ ਵਿਆਹ ਦੀਆਂ ਖਾਸ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਇੰਸਟਾਗ੍ਰਾਮ ’ਤੇ ਸਾਂਝੀਆਂ ਕਰ ਰਹੇ ਹਨ।

ਹਾਲ ਹੀ ’ਚ ਸੁੱਖ ਖਰੌੜ ਨੇ ਵਿਆਹ ਦੀ ਸ਼ੁਰੂਆਤ ਸਮੇਂ ਦੀ ਇਕ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ’ਚ ਸੁੱਖ ਆਪਣੇ ਦੋਸਤਾਂ ਨਾਲ ਮਿਲ ਕੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Sukh Kharoud (@sukh_kharoud)

ਵੀਡੀਓ ਸਾਂਝੀ ਕਰਦਿਆਂ ਸੁੱਖ ਖਰੌੜ ਨੇ ਕੈਪਸ਼ਨ ’ਚ ਲਿਖਿਆ, ‘ਵਿਆਹ ਐਦਾ ਸ਼ੁਰੂ ਕੀਤਾ ਸੀ ਮੈਂ।’ ਸੁੱਖ ਦੀ ਇਸ ਵੀਡੀਓ ਨੂੰ ਇੰਸਟਾਗ੍ਰਾਮ ਰੀਲਜ਼ ’ਤੇ ਹੁਣ ਤਕ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ ਸੁੱਖ ਨੇ ਵਿਆਹ ਦੀ ਪਹਿਲੀ ਤਸਵੀਰ ਸਾਂਝੀ ਕਰਦਿਆਂ ਵੀ ਇਕ ਮਜ਼ੇਦਾਰ ਕੈਪਸ਼ਨ ਲਿਖੀ ਸੀ। ਸੁੱਖ ਨੇ ਲਿਖਿਆ ਸੀ, ‘ਲੱਭ ਗਈ ਹਾਣ ਦੀ ਮੇਰੀ। ਚਲੋ ਜੀ ਦਿਓ ਵਧਾਈਆਂ ਮੁੰਡਾ ਟੰਗਿਆ ਗਿਆ। ਰੱਬ ਸੁੱਖ ਰੱਖੇ।’

 
 
 
 
 
View this post on Instagram
 
 
 
 
 
 
 
 
 
 
 

A post shared by Sukh Kharoud (@sukh_kharoud)

ਨੋਟ– ਸੁੱਖ ਖਰੌੜ ਦੀ ਇਸ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।

Rahul Singh

This news is Content Editor Rahul Singh