ਐੱਸ. ਐੱਸ. ਰਾਜਾਮੌਲੀ ਨੇ ਪ੍ਰਭਾਸ ਦੀ ਫ਼ਿਲਮ ਦੇ ਟੀਜ਼ਰ ਦੀ ਕੀਤੀ ਤਾਰੀਫ਼, ਪੁੱਛਿਆ ਇਹ ਸਵਾਲ

07/22/2023 3:33:51 PM

ਮੁੰਬਈ (ਬਿਊਰੋ)– ਸਭ ਤੋਂ ਵੱਧ ਉਡੀਕੀ ਜਾਣ ਵਾਲੀ ਤੇ ਵੱਡੇ ਬਜਟ ਵਾਲੀ ਫ਼ਿਲਮ ‘ਪ੍ਰੋਜੈਕਟ ਕੇ’ (ਵਰਕਿੰਗ ਟਾਈਟਲ) ਨੂੰ ਹੁਣ ਨਵਾਂ ਨਾਂ ਮਿਲ ਗਿਆ ਹੈ। ਪ੍ਰਭਾਸ ਤੇ ਦੀਪਿਕਾ ਪਾਦੁਕੋਣ ਸਟਾਰਰ ਫ਼ਿਲਮ ਨੂੰ ਅਧਿਕਾਰਤ ਟਾਈਟਲ ‘ਕਲਕੀ 2898 ਏ. ਡੀ.’ ਦਿੱਤਾ ਗਿਆ ਹੈ। ਇਸ ਦਾ ਐਲਾਨ ਇਕ ਟੀਜ਼ਰ ਨਾਲ ਕੀਤਾ ਗਿਆ ਹੈ। ਇਸ ਟੀਜ਼ਰ ਨੇ ਹਰ ਪ੍ਰਸ਼ੰਸਕ ਦਾ ਦਿਲ ਜਿੱਤ ਲਿਆ ਹੈ, ਉਥੇ ਹੀ ਹੁਣ ਪ੍ਰਭਾਸ ਨੂੰ ‘ਬਾਹੂਬਲੀ’ ਬਣਾਉਣ ਵਾਲੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਵੀ ਫ਼ਿਲਮ ਦੇ ਟੀਜ਼ਰ ਦੀ ਤਾਰੀਫ਼ ਕੀਤੀ ਹੈ ਪਰ ਉਨ੍ਹਾਂ ਨੇ ਤਾਰੀਫ਼ ਦੇ ਨਾਲ-ਨਾਲ ਫ਼ਿਲਮ ਬਾਰੇ ਸਵਾਲ ਵੀ ਪੁੱਛਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ

ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਨਾਗ ਅਸ਼ਵਿਨ ਵਲੋਂ ਨਿਰਦੇਸ਼ਿਤ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਯੂਟਿਊਬ ’ਤੇ ਨੰਬਰ 1 ’ਤੇ ਟਰੈਂਡ ਕਰ ਰਿਹਾ ਹੈ। ਫ਼ਿਲਮ ਦੇ ਟੀਜ਼ਰ ਨੇ ਬਾਲੀਵੁੱਡ ਤੋਂ ਲੈ ਕੇ ਦੱਖਣ ਤੱਕ ਹਰ ਜਗ੍ਹਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਅਜਿਹੇ ’ਚ ਟੀਜ਼ਰ ਨੂੰ ਦੇਖਣ ਤੋਂ ਬਾਅਦ ਐੱਸ. ਐੱਸ. ਰਾਜਾਮੌਲੀ ਨੇ ਵੀ ਟਵੀਟ ਕੀਤਾ ਹੈ। ਇਸ ਟਵੀਟ ’ਚ ਉਨ੍ਹਾਂ ਨੇ ਲਿਖਿਆ, ‘‘ਨਾਗੀ ਤੇ ਵੈਜਯੰਤੀ ਫ਼ਿਲਮਜ਼ ਨੇ ਬਹੁਤ ਵਧੀਆ ਕੰਮ ਕੀਤਾ ਹੈ। ਭਵਿੱਖ ’ਤੇ ਆਧਾਰਿਤ ਪ੍ਰਮਾਣਿਕ ਫ਼ਿਲਮਾਂ ਬਣਾਉਣਾ ਬਹੁਤ ਮੁਸ਼ਕਿਲ ਕੰਮ ਹੈ ਤੇ ਤੁਸੀਂ ਲੋਕਾਂ ਨੇ ਇਹ ਕਰ ਲਿਆ ਹੈ। ਡਾਰਲਿੰਗ ਬਹੁਤ ਮਜ਼ਬੂਤ ਦਿਖਾਈ ਦੇ ਰਹੀ ਹੈ। ਸਿਰਫ਼ ਇਕ ਸਵਾਲ ਹੈ। ਰਿਲੀਜ਼ ਡੇਟ?’’

ਇਸ ਸਵਾਲ ਦੇ ਸਾਹਮਣੇ ਆਉਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਜਿਵੇਂ ਰਾਜਾਮੌਲੀ ਨੇ ਉਹ ਸਵਾਲ ਪੁੱਛਿਆ ਹੈ, ਜੋ ਹਰ ਪ੍ਰਸ਼ੰਸਕ ਦੇ ਦਿਲ ’ਚ ਸੀ। ਇਸ ਲਈ ਜਿਵੇਂ ਹੀ ਇਹ ਟਵੀਟ ਸਾਹਮਣੇ ਆਇਆ, ਲੋਕਾਂ ਨੇ ਇਸ ਨੂੰ ਰੀ-ਟਵੀਟ ਕਰਨਾ ਸ਼ੁਰੂ ਕਰ ਦਿੱਤਾ। ਹਰ ਕਿਸੇ ਦਾ ਸਵਾਲ ਹੈ ਕਿ ਇਹ ਫ਼ਿਲਮ ਕਦੋਂ ਸਿਨੇਮਾਘਰਾਂ ’ਚ ਆਵੇਗੀ। ਲੋਕ ਇਸ ਦਾ ਜਵਾਬ ਜਾਣਨ ਲਈ ਉਤਾਵਲੇ ਹਨ।

ਫ਼ਿਲਮ ਦੇ ਟਾਈਟਲ ਨੂੰ ਦੇਖਦਿਆਂ ਤੇ ਫ਼ਿਲਮ ਬਾਰੇ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ, ਉਹ ਇਹ ਹੈ ਕਿ ਇਹ ਫ਼ਿਲਮ ਭਗਵਾਨ ਵਿਸ਼ਨੂੰ ਦੇ ਕਲਯੁੱਗ ਕਲਕੀ ਅੰਦਾਜ਼ ਬਾਰੇ ਇਕ ਕਾਲਪਨਿਕ ਕਹਾਣੀ ਹੈ। ‘ਕਲਕੀ 2898 ਏ. ਡੀ.’ ’ਚ ਪ੍ਰਭਾਸ ਸੁਪਰਹੀਰੋ ਦੇ ਰੂਪ ’ਚ ਨਜ਼ਰ ਆਉਣਗੇ, ਜਿਸ ਨਾਲ ਇਸ ਫ਼ਿਲਮ ਨੂੰ ਹਿੰਦੂ ਮਿਥਿਹਾਸ ਦੀਆਂ ਕਹਾਣੀਆਂ ਨਾਲ ਜੋੜਿਆ ਜਾਵੇਗਾ। ਫਿਲਹਾਲ ਫ਼ਿਲਮ ਦੀ ਰਿਲੀਜ਼ ਡੇਟ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ 2024 ’ਚ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh