‘ਸਪਾਈਡਰਮੈਨ’ ਕਾਮਿਕ ਦਾ ਇਕ ਸਫਾ ਲਗਭਗ 25 ਕਰੋੜ ਰੁਪਏ ’ਚ ਵਿਕਿਆ

01/15/2022 11:30:32 AM

ਡਲਾਸ (ਅਮਰੀਕਾ), (ਭਾਸ਼ਾ)– ਸੁਪਰਹੀਰੋ ‘ਸਪਾਈਡਰਮੈਨ’ ਦੀ 1984 ’ਚ ਆਈ ਕਾਮਿਕ ਬੁੱਕ ਦਾ ਇਕ ਸਫਾ ਨਿਲਾਮੀ ’ਚ ਰਿਕਾਰਡ 33.6 ਲੱਖ ਡਾਲਰ ਯਾਨੀ ਲਗਭਗ 25 ਕਰੋੜ ਰੁਪਏ ’ਚ ਵਿਕਿਆ। ਮਾਰਵਲ ਕਾਮਿਕਸ ‘ਸੀਕ੍ਰੇਟ ਵਾਰਸ ਨੰਬਰ 8’ ਦੇ ਸਫੇ 25 ’ਤੇ ਮਾਈਕ ਜੇਕ ਦੀ ਕਲਾਕ੍ਰਿਤੀ ਹੈ, ਜਿਸ ’ਚ ਪਹਿਲੀ ਵਾਰ ‘ਸਪਾਈਡਰਮੈਨ’ ਨੂੰ ਕਾਲੇ ਸੂਟ ’ਚ ਦੇਖਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਹਾਲਾਂਕਿ ਬਾਅਦ ’ਚ ਇਹ ‘ਵੈਨਮ’ ਦੇ ਕਿਰਦਾਰ ’ਚ ਸਾਹਮਣੇ ਆਇਆ ਸੀ। ਡਲਾਸ ’ਚ ‘ਹੈਰੀਟੇਜ ਆਕਸ਼ਨ’ ਦੇ 4 ਦਿਨਾ ਕਾਮਿਕ ਈਵੈਂਟ ਦੇ ਪਹਿਲੇ ਦਿਨ ਇਸ ਸਫੇ ਲਈ 33,000 ਅਮਰੀਕੀ ਡਾਲਰ ਨਾਲ ਬੋਲੀ ਸ਼ੁਰੂ ਹੋਈ ਸੀ, ਜੋ 30 ਲੱਖ ਡਾਲਰ ਦੇ ਪਾਰ ਪਹੁੰਚ ਗਈ।

ਦੱਸ ਦੇਈਏ ਕਿ ‘ਸਪਾਈਡਰਮੈਨ’ ਕਾਮਿਕ ਬੇਹੱਦ ਮਸ਼ਹੂਰ ਕਾਮਿਕਸ ’ਚੋਂ ਇਕ ਹੈ। ਮਾਰਵਲ ਵਾਲੇ ਕਾਮਿਕ ’ਤੇ ਆਧਾਰ ’ਤੇ ਸਮੇਂ-ਸਮੇਂ ’ਤੇ ਫ਼ਿਲਮਾਂ ਵੀ ਲੈ ਕੇ ਆਉਂਦੇ ਰਹਿੰਦੇ ਹਨ। ਇਸ ਦੀ ਉਦਾਹਰਣ ਹਾਲ ਹੀ ’ਚ ਰਿਲੀਜ਼ ਹੋਈ ‘ਸਪਾਈਡਰਮੈਨ : ਨੋ ਵੇ ਹੋਮ’ ਹੈ।

ਇਸ ਫ਼ਿਲਮ ਨੇ ਭਾਰਤ ’ਚ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਉਥੇ ਦੁਨੀਆ ਭਰ ’ਚ ਇਸ ਦੀ ਕਮਾਈ 1 ਬਿਲੀਅਨ ਡਾਲਰ ਯਾਨੀ 74 ਅਰਬ ਰੁਪਏ ਤੋਂ ਪਾਰ ਹੋ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh