ਹੁਣ ਬੇਘਰ ਹੋਏ ਲੋਕਾਂ ਦੀ ਮਦਦ ਦਾ ਸੋਨੂੰ ਸੂਦ ਨੇ ਚੁੱਕਿਆ ਬੀੜਾ

07/21/2020 9:05:53 AM

ਮੁੰਬਈ (ਬਿਊਰੋ) — ਬਾਲੀਵੁੱਡ ਪ੍ਰਸਿੱਧ ਅਦਾਕਾਰ ਸੋਨੂੰ ਸੂਦ ਬੇਸਹਾਰਾ ਲੋਕਾਂ ਦੀ ਮਦਦ ਲਈ ਲਗਾਤਾਰ ਸਭ ਤੋਂ ਅੱਗੇ ਰਹੇ ਹਨ। ਸੋਸ਼ਲ ਮੀਡੀਆ 'ਤੇ ਅਕਸਰ ਲੋਕ ਮਦਦ ਦੀ ਅਪੀਲ ਕਰਦੇ ਦਿਖਾਈ ਦਿੰਦੇ ਹਨ ਅਤੇ ਅਜਿਹੀ ਸਥਿਤੀ 'ਚ ਸੋਨੂੰ ਸੂਦ ਵੀ ਉਨ੍ਹਾਂ ਦੀ ਮਦਦ ਕਰਦੇ ਹਨ। ਹਾਲ ਹੀ 'ਚ ਸੋਨੂੰ ਸੂਦ ਨੇ ਟਵਿੱਟਰ 'ਤੇ ਇੱਕ ਪਰਿਵਾਰ ਦੀ ਮਦਦ ਦੀ ਘੋਸ਼ਣਾ ਕੀਤੀ ਹੈ।

ਸਖ਼ਸ਼ ਨੇ ਕੀਤੀ ਜਨਾਨੀ ਲਈ ਅਪੀਲ
ਇੱਕ ਵਿਅਕਤੀ ਨੇ ਸੋਨੂੰ ਸੂਦ ਨੂੰ ਟਵਿਟਰ 'ਤੇ ਟੈਗ ਕਰਦਿਆਂ ਕਿਹਾ ਕਿ ਇਕ ਜਨਾਨੀ ਹੈ, ਜਿਸ ਦਾ ਪਤੀ ਮਰ ਗਿਆ ਹੈ ਅਤੇ ਉਸ ਦੇ ਸਿਰ 'ਤੇ ਛੱਤ ਨਹੀਂ ਹੈ। ਸਰ, ਇਸ ਜਨਾਨੀ ਦੇ ਪਤੀ ਦੀ ਮੌਤ ਹੋ ਗਈ, ਇਹ ਬਿਹਾਰ ਦੇ ਪਟਨਾ 'ਚ ਰਹਿ ਰਹੀ ਸੀ। ਮਕਾਨ ਮਾਲਕ ਨੇ ਇਨ੍ਹਾਂ ਨੂੰ ਘਰੋਂ ਕੱਢ ਦਿਤਾ ਹੈ। ਇੱਕ ਮਹੀਨੇ ਤੋਂ ਇਹ ਜਨਾਨੀ ਆਪਣੇ 2 ਬੱਚਿਆਂ ਦੇ ਨਾਲ ਸੜਕ ਕਿਨਾਰੇ ਰਹਿ ਰਹੀ ਹੈ। ਉਹ ਭੁੱਖ ਤੋਂ ਪ੍ਰੇਸ਼ਾਨ ਹਨ। ਤੁਸੀਂ ਸਭ ਦੀ ਮਦਦ ਕਰਦੇ ਹੋ ਇਨ੍ਹਾਂ ਦੀ ਵੀ ਮਦਦ ਕਰੋ। ਇਸ ਪਰਿਵਾਰ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ।

ਸੋਨੂੰ ਸੂਦ ਨੇ ਦਿੱਤਾ ਇਹ ਜਵਾਬ
ਇਸ ਦੇ ਜਵਾਬ 'ਚ ਸੋਨੂੰ ਸੂਦ ਨੇ ਕਿਹਾ, 'ਕੱਲ੍ਹ ਇਸ ਪਰਿਵਾਰ ਦੇ ਸਿਰ 'ਤੇ ਛੱਤ ਹੋਵੇਗੀ, ਇਨ੍ਹਾਂ ਛੋਟੇ ਬੱਚਿਆਂ ਨੂੰ ਜ਼ਰੂਰ ਇੱਕ ਛੱਤ ਮਿਲੇਗੀ।' ਇੰਨਾ ਹੀ ਨਹੀਂ ਸੋਨੂੰ ਨੂੰ ਸੋਸ਼ਲ ਮੀਡੀਆ ਜ਼ਰੀਏ ਲਗਾਤਾਰ ਲੋੜਵੰਦਾਂ ਦੀ ਮਦਦ ਕਰਦੇ ਵੇਖਿਆ ਜਾ ਰਿਹਾ ਹੈ।

 

ਇੱਕ ਹੋਰ ਵਿਅਕਤੀ ਦੇ ਟਵੀਟ ਦਾ ਜਵਾਬ ਦਿੰਦਿਆਂ ਸੋਨੂੰ ਨੇ ਕਿਹਾ, 'ਕੱਲ੍ਹ ਸਵੇਰੇ ਤੁਸੀਂ ਆਪਣੇ ਘਰ ਲਈ ਰਵਾਨਾ ਹੋਵੋਗੇ ਅਤੇ ਆਪਣੇ ਪਿਤਾ ਦੇ ਅੰਤਮ ਸੰਸਕਾਰ ਕਰਨ ਦੇ ਯੋਗ ਹੋਵੋਗੇ। ਸਭ ਕੁਝ ਤੈਅ ਕੀਤਾ ਜਾ ਰਿਹਾ ਹੈ। ਤੁਸੀਂ ਹਿੰਮਤ ਨਾ ਹਾਰੋ, ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਮੇਰੀ ਹਮਦਰਦੀ।'

sunita

This news is Content Editor sunita