ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਲਈ ਸੋਨੂੰ ਸੂਦ ਨੇ ਕੀਤਾ ਟਵੀਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

10/05/2021 11:15:03 AM

ਮੁੰਬਈ (ਬਿਊਰੋ) - ਮੁੰਬਈ 'ਚ ਕਰੂਜ਼ 'ਤੇ ਡਰੱਗ ਪਾਰਟੀ ਮਾਮਲੇ 'ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਹੋਰ ਵਧ ਰਹੀਆਂ ਹਨ। ਇਸ ਪੂਰੇ ਮਾਮਲੇ 'ਚ ਅਦਾਲਤ ਨੇ ਆਰੀਅਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਡਰੱਗ ਮਾਮਲੇ 'ਚ ਆਰੀਅਨ ਖ਼ਾਨ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਸ ਬਾਰੇ ਮੀਡੀਆ 'ਚ ਕਾਫ਼ੀ ਖ਼ਬਰਾਂ ਚੱਲ ਰਹੀਆਂ ਹਨ। ਸਟਾਰ ਕਿੱਡਸ ਹੋਣ ਦੇ ਨਾਤੇ ਉਹ ਲਗਾਤਾਰ ਚਰਚਾ 'ਚ ਰਹਿੰਦਾ ਹੈ। ਮੀਡੀਆ 'ਚ ਚੱਲ ਰਹੀਆਂ ਚਰਚਾਵਾਂ 'ਚ ਫ਼ਿਲਮ ਅਦਾਕਾਰ ਸੋਨੂੰ ਸੂਦ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਜਾਰੀ ਕਰਕੇ ਸ਼ਾਹਰੁਖ ਖ਼ਾਨ ਦਾ ਸਮਰਥਨ ਕੀਤਾ ਹੈ। ਮੀਡੀਆ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੋਨੂੰ ਸੂਦ ਨੇ ਲਿਖਿਆ, ''ਬੱਚੇ ਕੀਮਤੀ ਹੁੰਦੇ ਹਨ, ਸੱਚ ਨੂੰ ਸਾਹਮਣੇ ਆਉਣ 'ਚ ਸਮਾਂ ਲੱਗਦਾ ਹੈ। ਖ਼ੁਦ ਭਗਵਾਨ ਨਾ ਬਣੋ, ਸਮੇਂ ਨੂੰ ਸਮਾਂ ਦਿਓ, ਇਹ ਸਮਾਂ ਹੈ ਚਿਹਰੇ ਯਾਦ ਰੱਖਦਾ ਹੈ।

ਦੱਸ ਦੇਈਏ ਕਿ ਸੋਨੂੰ ਸੂਦ ਤੋਂ ਪਹਿਲਾਂ ਕਾਂਗਰਸ ਨੇਤਾ ਸ਼ਸ਼ੀ ਥਰੂਰ, ਅਦਾਕਾਰ ਸੁਨੀਲ ਸ਼ੈੱਟੀ ਵਰਗੇ ਕਈ ਸਿਤਾਰੇ ਮੀਡੀਆ 'ਤੇ ਆਪਣਾ ਗੁੱਸੇ ਕੱਢ ਚੁੱਕੇ ਹਨ ਅਤੇ ਸ਼ਾਹਰੁਖ ਖ਼ਾਨ ਦਾ ਸਮਰਥਨ ਕਰਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਐਂਟਰੀ ਡਰੱਗਜ਼ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਅਚਾਨਕ ਮੁੰਬਈ ਦੇ ਤੱਟ 'ਤੇ ਕਰੂਜ਼ 'ਚ ਹੋ ਰਹੀ ਪਾਰਟੀ 'ਤੇ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਆਰੀਅਨ ਖ਼ਾਨ ਸਣੇ ਸੱਤ ਹੋਰਨਾਂ ਲੋਕਾਂ ਹਿਰਾਸਤ 'ਚ ਲਿਆ ਗਿਆ।

ਦੱਸਣਯੋਗ ਹੈ ਕਿ ਆਰੀਅਨ ਖ਼ਾਨ ਨੂੰ 7 ਅਕਤੂਬਰ ਤਕ ਐੱਨ. ਸੀ. ਬੀ. ਦੀ ਰਿਮਾਂਡ 'ਚ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਰਬਾਜ਼ ਤੇ ਮੁਨਮੁਨ ਦੀ ਵੀ ਰਿਮਾਂਡ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨ ਕੋਰਟ 'ਚ ਲੰਮੀ ਬਹਿਸ ਚੱਲੀ, ਜਿਸ ਤੋਂ ਬਾਅਦ ਐੱਨ. ਸੀ. ਬੀ. ਨੂੰ ਆਰੀਅਨ ਖ਼ਾਨ ਦੀ ਰਿਮਾਂਡ ਮਿਲੀ ਹੈ। ਐੱਨ. ਸੀ. ਬੀ. ਦਾ ਕਹਿਣਾ ਸੀ ਕਿ ਆਰੀਅਨ ਡਰੱਗਸ ਕਿਥੋਂ ਲਿਆਂਦਾ ਹੈ, ਇਹ ਜਾਣਨ ਲਈ ਉਨ੍ਹਾਂ ਨੂੰ ਹੋਰ ਜਾਂਚ ਦੀ ਲੋੜ ਹੈ, ਜਿਸ ਲਈ ਆਰੀਅਨ ਦੀ ਰਿਮਾਂਡ ਜ਼ਰੂਰੀ ਹੈ। ਐੱਨ. ਸੀ. ਬੀ. ਨੇ 11 ਅਕਤੂਬਰ ਤਕ ਆਰੀਅਨ ਖ਼ਾਨ ਦੀ ਰਿਮਾਂਡ ਮੰਗੀ ਸੀ ਪਰ ਕੋਰਟ ਨੇ ਸਿਰਫ਼ 7 ਅਕਤੂਬਰ ਤਕ ਹੀ ਰਿਮਾਂਡ ਮਨਜ਼ੂਰ ਕੀਤੀ ਹੈ। 

sunita

This news is Content Editor sunita