ਵਿਆਹ ਕਰਵਾਉਣ ਲਈ ਪ੍ਰਸ਼ੰਸਕ ਨੇ ਸੋਨੂੰ ਸੂਦ ਕੋਲੋਂ ਮੰਗੀ ਮਦਦ, ਜਵਾਬ ਪੜ੍ਹ ਤੁਸੀਂ ਵੀ ਹੱਸ ਪਓਗੇ

03/17/2021 5:54:30 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਤੋਂ ਬਾਅਦ ਲਗਾਤਾਰ ਸੁਰਖ਼ੀਆਂ ’ਚ ਬਣੇ ਹੋਏ ਹਨ। ਸੋਨੂੰ ਨੇ ਤਾਲਾਬੰਦੀ ਦੌਰਾਨ ਨਾ ਸਿਰਫ ਪ੍ਰਵਾਸੀ ਮਜ਼ਦੂਰਾਂ ਦੇ ਖਾਣ-ਪੀਣ ਦਾ, ਸਗੋਂ ਉਨ੍ਹਾਂ ਦੇ ਘਰ ਪਹੁੰਚਣ ਦਾ ਵੀ ਇੰਤਜ਼ਾਮ ਕੀਤਾ ਸੀ। ਤਾਲਾਬੰਦੀ ਤੋਂ ਬਾਅਦ ਵੀ ਸੋਨੂੰ ਲਗਾਤਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਕੋਲ ਸੋਸ਼ਲ ਮੀਡੀਆ ’ਤੇ ਮਦਦ ਦੀ ਗੁਹਾਰ ਵੀ ਲਗਾ ਰਹੇ ਹਨ। ਹਾਲਾਂਕਿ ਇਨ੍ਹਾਂ ’ਚੋਂ ਬਹੁਤ ਸਾਰੀਆਂ ਮਦਦ ਦੀਆਂ ਮੰਗਾਂ ਕਾਫੀ ਅਜੀਬ ਹੁੰਦੀਆਂ ਹਨ ਤੇ ਸੋਨੂੰ ਸੂਦ ਵੀ ਇਨ੍ਹਾਂ ਦਾ ਮਜ਼ੇਦਾਰ ਜਵਾਬ ਦਿੰਦੇ ਹਨ।

ਹਾਲ ਹੀ ’ਚ ਸੋਨੂੰ ਸੂਦ ਦੇ ਟਵਿਟਰ ਅਕਾਊਂਟ ’ਤੇ ਇਕ ਪ੍ਰਸ਼ੰਸਕ ਨੇ ਆਪਣੇ ਵਿਆਹ ਕਰਵਾਉਣ ਦੀ ਮੰਗ ਕਰ ਦਿੱਤੀ। ਪ੍ਰਸ਼ੰਸਕ ਨੇ ਲਿਖਿਆ, ‘ਤੁਸੀਂ ਵਿਆਹ ਕਰਵਾ ਦਿਓਗੇ ਕੀ ਸਰ?’

ਸੋਨੂੰ ਨੇ ਇਸ ਦਾ ਜਵਾਬ ਵੀ ਬਹੁਤ ਮਜ਼ੇਦਾਰ ਅੰਦਾਜ਼ ’ਚ ਦਿੱਤਾ। ਸੋਨੂੰ ਨੇ ਲਿਖਿਆ, ‘ਕਿਉਂ ਨਹੀਂ... ਵਿਆਹ ਲਈ ਮੰਤਰ ਵੀ ਪੜ੍ਹ ਦਿਆਂਗਾ। ਸਿਰਫ ਲੜਕੀ ਲੱਭਣ ਦੀ ਖੇਚਲ ਤੁਸੀਂ ਕਰ ਲਓ।’

ਉਂਝ ਸੋਨੂੰ ਸੂਦ ਨੇ ਇੰਨੇ ਲੋਕਾਂ ਦੀ ਮਦਦ ਕੀਤੀ ਹੈ ਕਿ ਇਕ ਸਮੇਂ ਲੋਕਾਂ ਨੇ ਉਨ੍ਹਾਂ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਵੀ ਕਰ ਦਿੱਤੀ ਸੀ। ਸੋਨੂੰ ਸੂਦ ਦੀ ਮਦਦ ਹਾਸਲ ਕਰ ਚੁੱਕੇ ਕੁਝ ਲੋਕਾਂ ਨੇ ਉਨ੍ਹਾਂ ਦਾ ਇਕ ਮੰਦਰ ਵੀ ਬਣਾ ਦਿੱਤਾ ਹੈ। ਕੰਮਕਾਜ ਦੀ ਗੱਲ ਕਰੀਏ ਤਾਂ ਸੋਨੂੰ ਹੁਣ ਅਕਸ਼ੇ ਕੁਮਾਰ ਤੇ ਮਾਨੁਸ਼ੀ ਛਿੱਲਰ ਦੀ ਫ਼ਿਲਮ ‘ਪ੍ਰਿਥਵੀਰਾਜ’ ’ਚ ਨਜ਼ਰ ਆਉਣਗੇ।

ਨੋਟ– ਸੋਨੂੰ ਸੂਦ ਦੇ ਇਸ ਟਵੀਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh