ਬ੍ਰੇਨ ਟਿਊਮਰ ਨਾਲ ਜੂਝ ਰਹੀ ਬੱਚੀ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਆਖੀ ਵੱਡੀ ਗੱਲ

12/23/2020 4:16:04 PM

ਮੁੰਬਈ: ਕੋਰੋਨਾ ਕਾਲ ਅਤੇ ਤਾਲਾਬੰਦੀ ’ਚ ਲੋਕਾਂ ਲਈ ਮਸੀਹਾ ਬਣ ਕੇ ਉਭਰੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਨੇਕੀ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਅਦਾਕਾਰ ਦਾ ਗਰੀਬਾਂ ਦੀ ਮਦਦ ਦਾ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਹਾਲ ਹੀ ’ਚ ਉਨ੍ਹਾਂ ਨੇ 17 ਸਾਲ ਦੀ ਬ੍ਰੇਨ ਟਿਊਮਰ ਨਾਲ ਜੂਝ ਰਹੀ ਬੱਚੀ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ। ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ।
ਦਰਅਸਲ ਇਕ ਟਵਿਟਰ ਯੂਜਰ ਨੇ ਕਰਨਾਲ ਦੀ ਇਸ ਬੱਚੀ ਦੀ ਰਿਪੋਰਟ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਅਤੇ ਸੋਨੂੰ ਸੂਦ ਨੂੰ ਮਦਦ ਦੀ ਗੁਹਾਰ ਲਗਾਈ। ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ ਇਸ ਬੱਚੀ ਦਾ ਤੁਰੰਤ ਇਲਾਜ ਨਾ ਕੀਤਾ ਤਾਂ ਗਿਆ ਬਹੁਤ ਦੇਰ ਹੋ ਜਾਵੇਗੀ। 

देर कैसे हो जाएगी।
आज इनकी सर्जरी हो जाएगी। @IlaajIndia https://t.co/150bO8HHtk

— sonu sood (@SonuSood) December 23, 2020
ਸੋਨੂੰ ਸੂਦ ਦੀ ਨਜ਼ਰ ਜਿਵੇਂ ਹੀ ਇਸ ਟਵੀਟ ’ਤੇ ਪਈ ਤਾਂ ਉਨ੍ਹਾਂ ਨੇ ਜਵਾਬ ’ਚ ਲਿਖਿਆ ਦੇਰ ਕਿੰਝ ਹੋ ਜਾਵੇਗੀ, ਅੱਜ ਹੀ ਇਸ ਦੀ ਸਰਜਰੀ ਹੋ ਜਾਵੇਗੀ’। ਸੋਨੂੰ ਸੂਦ ਨੇ ਆਪਣੇ ਇਸ ਟਵੀਟ ਦੇ ਨਾਲ ਆਪਣੀ ਸਮਾਜਸੇਵੀ ਸੰਸਥਾ ‘ਇਲਾਜ ਇੰਡੀਆ’ ਦੇ ਟਵੀਟ ਅਕਾਊਂਟ ਨੂੰ ਵੀ ਟੈਗ ਕੀਤਾ ਹੈ। 


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੋਨੂੰ ਸੂਦ ਦੇਸ਼ ਦੇ ਕਈ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰ ਚੁੱਕੇ ਹਨ ਜਿਸ ਨਾਲ ਉਨ੍ਹਾਂ ਦੀ ਪ੍ਰਸਿੱਧੀ ’ਚ ਕਾਫ਼ੀ ਵਾਧਾ ਹੋਇਆ ਹੈ। ਪ੍ਰਸ਼ੰਸਕਾਂ ’ਚ ਸੋਨੂੰ ਦੇ ਪ੍ਰਤੀ ਇਸ ਤਰ੍ਹਾਂ ਦੀਵਾਨਗੀ ਵਧੀ ਹੋਈ ਹੈ ਕਿ ਲੋਕ ਉਨ੍ਹਾਂ ਨੂੰ ਭਗਵਾਨ ਦੀ ਤਰ੍ਹਾਂ ਪੁੱਜਣ ਲੱਗੇ ਹਨ। ਤੇਲੰਗਾਨਾ ਦੇ ਸਿਦੀਪੇਟ ਜ਼ਿਲ੍ਹੇ ਦੇ ਡੁੱਬਾ ਟਾਂਡਾ ਪਿੰਡ ਦੇ ਲੋਕਾਂ ਨੇ ਅਧਿਕਾਰੀਆਂ ਦੀ ਮਦਦ ਨਾਲ ਸੋਨੂੰ ਸੂਦ ਦੇ ਸਨਮਾਨ ’ਚ ਇਕ ਮੰਦਰ ਬਣਾ ਦਿੱਤਾ ਹੈ। ਇਸ ਮੰਦਰ ’ਚ ਸੋਨੂੰ ਸੂਦ ਦੀ ਇਕ ਮੂਰਤੀ ਵੀ ਲਗਾਈ ਗਈ ਹੈ। ਮੰਦਰ ਨੂੰ ਐਤਵਾਰ 20 ਦਸੰਬਰ ਨੂੰ ਖੋਲਿ੍ਹਆ ਗਿਆ ਹੈ। 

Aarti dhillon

This news is Content Editor Aarti dhillon