ਪ੍ਰੈਗਨੈਂਸੀ ਦੀ ਅਨਾਊਂਸਮੈਂਟ ਤੋਂ ਬਾਅਦ ਪਤੀ ਨਾਲ ਇਕ ਇਵੈਂਟ ''ਚ ਪਹੁੰਚੀ ਸੋਨਮ ਕਪੂਰ, ਦੇਖੋ ਖੂਬਸੂਰਤ ਤਸਵੀਰਾਂ

03/24/2022 11:50:07 AM

ਮੁੰਬਈ- ਅਦਾਕਾਰ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਬਹੁਤ ਜਲਦ ਮਾਂ ਬਣਨ ਵਾਲੀ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਸੋਨਮ 4 ਮਹੀਨੇ ਦੀ ਗਰਭਵਤੀ ਹੈ। ਪ੍ਰੈਗਨੈਂਸੀ ਦੀ ਅਨਾਊਂਸਮੈਂਟ ਤੋਂ ਬਾਅਦ ਪਹਿਲੀ ਵਾਰ ਸੋਨਮ ਨੂੰ ਪਤੀ ਆਨੰਦ ਆਹੂਜਾ ਦੇ ਨਾਲ ਇਕ ਸਟੋਰ ਦੇ ਲਾਂਚ 'ਤੇ ਦੇਖਿਆ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਤਸਵੀਰਾਂ 'ਚ ਸੋਨਮ ਬਲਿਊ ਪੈਂਟ ਸੂਟ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।


ਅਦਾਕਾਰਾ ਬੇਬੀ ਬੰਪ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। ਉਧਰ ਆਨੰਦ ਆਫ ਵ੍ਹਾਈਟ ਸ਼ਰਟ ਅਤੇ ਗ੍ਰੀਨ ਪੈਂਟ 'ਚ ਨਜ਼ਰ ਆ ਰਹੇ ਹਨ। 


ਆਨੰਦ ਸੋਨਮ 'ਤੇ ਖੂਬ ਪਿਆਰ ਲੁਟਾਉਂਦੇ ਹੋਏ ਦਿਖਾਈ ਦੇ ਰਹੇ ਹਨ। ਧੀ ਅਤੇ ਜਵਾਈ ਦੇ ਨਾਲ ਅਨਿਲ ਕਪੂਰ ਵੀ ਨਜ਼ਰ ਆ ਰਹੇ ਹਨ।


ਤਿੰਨੇ ਮੀਡੀਆ ਦੇ ਸਾਹਮਣੇ ਪੋਜ਼ ਦੇ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ। 


ਦੱਸ ਦੇਈਏ ਕਿ ਸੋਨਮ ਨੇ ਸਾਲ 2018 'ਚ ਆਨੰਦ ਨਾਲ ਵਿਆਹ ਕੀਤਾ ਸੀ। ਅਦਾਕਾਰਾ ਇਨ੍ਹੀਂ ਦਿਨੀਂ ਮੁੰਬਈ 'ਚ ਹੈ। ਕੰਮ ਦੀ ਗੱਲ ਕਰੀਏ ਤਾਂ ਸੋਨਮ ਬਹੁਤ ਜਲਦ ਫਿਲਮ 'ਬਲਾਇੰਡ' 'ਚ ਨਜ਼ਰ ਆਉਣ ਵਾਲੀ ਹੈ।

Aarti dhillon

This news is Content Editor Aarti dhillon