ਸੋਨਮ ਕਪੂਰ ਦੀ ਪ੍ਰੈਗਨੈਂਸੀ ਵਿਚਾਲੇ ਘਰ ''ਚ ਹੋਈ ਬੇਬੀ ਸ਼ਾਵਰ ਦੀ ਰਸਮ, ਤਸਵੀਰਾਂ ਹੋਈਆਂ ਵਾਇਰਲ

08/19/2021 12:32:29 PM

ਮੁੰਬਈ- ਹਾਲ ਹੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਦੀ ਧੀ ਰੀਆ ਕਪੂਰ ਦਾ ਵਿਆਹ ਹੋਇਆ ਹੈ। ਇਸ ਵਿਆਹ ਤੋਂ ਬਾਅਦ ਕਪੂਰ ਖਾਨਦਾਨ ਵਿੱਚ ਇੱਕ ਹੋਰ ਫੈਮਿਲੀ ਫੰਕਸ਼ਨ ਹੋਇਆ ਹੈ। ਜਿਸ ਵਿੱਚ ਪੂਰਾ ਕਪੂਰ ਪਰਿਵਾਰ ਦੇਖਿਆ ਗਿਆ ਹੈ।

ਪੂਰਾ ਕਪੂਰ ਪਰਿਵਾਰ ਮੋਹਿਤ ਮਾਰਵਾਹ  ਦੀ ਪਤਨੀ ਅੰਤਰਾ ਮੋਤੀਵਾਲਾ ਦੀ ਪਤਨੀ ਅੰਤਿਰਾ ਮੋਤੀਵਾਲਾ ਮਾਰਵਾਹ ਦੇ ਬੇਬੀ ਸ਼ਾਵਰ ਵਿੱਚ ਪਹੁੰਚਿਆ ਸੀ।


ਇਸ ਮੌਕੇ 'ਤੇ ਰੀਆ, ਸੋਨਮ ਕਪੂਰ, ਅਰਜੁਨ ਕਪੂਰ, ਖੁਸ਼ੀ ਕਪੂਰ ਅਤੇ ਸ਼ਨਾਇਆ ਕਪੂਰ ਵੀ ਨਜ਼ਰ ਆਏ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਤਰਾ ਨੇ ਮੋਹਿਤ ਨਾਲ 2018 ਵਿੱਚ ਵਿਆਹ ਕਰਵਾਇਆ ਸੀ। ਮੋਹਿਤ ਸੋਨਮ ਅਤੇ ਅਰਜੁਨ ਦੀ ਭੂਆ ਦਾ ਮੁੰਡਾ ਹੈ। ਬੇਬੀ ਸ਼ਾਵਰ ਦੀਆਂ ਤਸਵੀਰਾਂ ਸ਼ੋਸਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।


ਪੂਰਾ ਕਪੂਰ ਪਰਿਵਾਰ ਰਿਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਿਹਾ ਹੈ। ਇਸ ਫੰਕਸ਼ਨ ਵਿੱਚ ਰੀਆ ਦਾ ਪਤੀ ਕਰਣ ਬੁਲਾਨੀ, ਸੋਨਮ ਕਪੂਰ ਦੇ ਪਤੀ ਆਨੰਦ ਅਹੂਜਾ ਨਜ਼ਰ ਨਹੀਂ ਆਏ।

ਇਹਨਾਂ ਤਸਵੀਰਾਂ 'ਤੇ ਬਾਲੀਵੁੱਡ ਦੇ ਸਿਤਾਰੇ ਖੂਬ ਕਮੈਂਟ ਕਰ ਰਹੇ ਹਨ।

Aarti dhillon

This news is Content Editor Aarti dhillon