ਸੋਨਮ ਬਾਜਵਾ ਨਾਲ ਸਾਹਮਣੇ ਆਈਆਂ ਸਿੱਧੂ ਮੂਸੇ ਵਾਲਾ ਦੀਆਂ ਇਹ ਤਸਵੀਰਾਂ

05/26/2021 10:53:37 AM

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਜਿਥੇ ਆਪਣੀ ਐਲਬਮ ‘ਮੂਸਟੇਪ’ ਕਾਰਨ ਚਰਚਾ ’ਚ ਹਨ, ਉਥੇ ਸੋਨਮ ਬਾਜਵਾ ਸੋਸ਼ਲ ਮੀਡੀਆ ’ਤੇ ਆਪਣੀਆਂ ਕਿਊਟ ਐਂਡ ਹੌਟ ਤਸਵੀਰਾਂ ਤੇ ਵੀਡੀਓਜ਼ ਕਾਰਨ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਸੋਨਮ ਬਾਜਵਾ ਨੇ ਸਿੱਧੂ ਮੂਸੇ ਵਾਲਾ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਸੋਨਮ ਬਾਜਵਾ ਨੇ ਬੀਤੀ ਰਾਤ ਸਿੱਧੂ ਨਾਲ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ, ਜਿਸ ਨਾਲ ਉਸ ਨੇ ਲਿਖਿਆ, ‘ਕੀ ਤੁਸੀਂ ਸਾਰੇ ਤਿਆਰ ਹੋ?’

 
 
 
 
 
View this post on Instagram
 
 
 
 
 
 
 
 
 
 
 

A post shared by Sonam Bajwa (@sonambajwa)

ਉਥੇ ਦੂਜੀ ਤਸਵੀਰ ਕਲਰਫੁਲ ਹੈ, ਜਿਸ ਨਾਲ ਸੋਨਮ ਲਿਖਦੀ ਹੈ, ‘ਇਹ ਤੁਸੀਂ ਫ਼ੈਸਲਾ ਕਰੋ।’

 
 
 
 
 
View this post on Instagram
 
 
 
 
 
 
 
 
 
 
 

A post shared by Sonam Bajwa (@sonambajwa)

ਦੱਸਣਯੋਗ ਹੈ ਕਿ ਦੋਵੇਂ ਜਲਦ ਹੀ ‘ਮੂਸਟੇਪ’ ਦੇ ਇਕ ਗੀਤ ’ਚ ਨਜ਼ਰ ਆਉਣ ਵਾਲੇ ਹਨ। ਸੋਨਮ ਸਿੱਧੂ ਦੇ ਗੀਤ ‘ਬੂ ਕਾਲ’ ’ਚ ਫੀਚਰ ਕਰਨ ਵਾਲੀ ਹੈ ਪਰ ਸੋਨਮ ਬਾਜਵਾ ਵਲੋਂ ਸਾਂਝੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ਸਟੋਰੀਜ਼ ’ਚ ਪੋਸਟ ਕਰਦਿਆਂ ਸਿੱਧੂ ਨੇ ਲਿਖਿਆ ਕਿ ਕੀ ਤੁਸੀਂ ਸਾਰੇ ‘ਬ੍ਰਾਊਨ ਸ਼ੋਰਟੀ’ ਲਈ ਤਿਆਰ ਹੋ।

‘ਬ੍ਰਾਊਨ ਸ਼ੋਰਟੀ’ ਵੀ ‘ਮੂਸਟੇਪ’ ਦਾ ਇਕ ਗੀਤ ਹੈ। ਹੁਣ ਇਨ੍ਹਾਂ ਤਸਵੀਰਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੋਨਮ ਸ਼ਾਇਦ ਸਿੱਧੂ ਦੇ ‘ਬੂ ਕਾਲ’ ਗੀਤ ਦੇ ਨਾਲ-ਨਾਲ ‘ਬ੍ਰਾਊਨ ਸ਼ੋਰਟੀ’ ਗੀਤ ’ਚ ਵੀ ਫੀਚਰ ਕਰ ਰਹੀ ਹੈ।

ਨਟ– ਸਿੱਧੂ ਤੇ ਸੋਨਮ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh