ਸਿੱਧੂ ਮੂਸੇਵਾਲਾ ਨਾਲ ਸੋਨਮ ਬਾਜਵਾ ਦੀਆਂ ਤਸਵੀਰਾਂ ਵਾਇਰਲ, ਨਵੇਂ ਗੀਤ ਦੀ ਸ਼ੂਟਿੰਗ ਦੇ ਚਰਚੇ

04/23/2021 5:00:36 PM

ਜਲੰਧਰ- ਪਾਲੀਵੁੱਡ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਹਿੱਟ ਗਾਣੇ ਦਿੱਤੇ ਹਨ ਜੋ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਹੁਣ ਸਿੱਧੂ ਮੂਸੇਵਾਲਾ ਦੀ ਆਉਣ ਵਾਲੀ ਐਲਬਮ ਮੂਸੇਟੇਪ ਦੀ ਸ਼ੂਟਿੰਗ ਜ਼ੋਰਾਂ 'ਤੇ ਹੈ। ਇਸ ਸ਼ੂਟ ਦਾ ਪਹਿਲਾ ਸ਼ਡਿਊਲ ਦੁਬਈ ਵਿਚ ਹੋਇਆ ਸੀ। ਥੋੜ੍ਹੇ ਸਮੇਂ ਬਾਅਦ ਟੀਮ ਸ਼ੂਟਿੰਗ ਨੂੰ ਪੂਰਾ ਕਰਨ ਲਈ ਯੂਕੇ ਪਹੁੰਚੀ।

ਇਸ ਐਲਬਮ ਦੀਆਂ ਵਾਈਰਲ ਹੋ ਰਹੀਆਂ ਤਾਜ਼ਾ ਫੋਟੋਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਯੂਕੇ ਪਹੁੰਚੀ ਹੈ ਜਿਸ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਹ ਸ਼ਾਇਦ ਮੂਸੇਟੇਪ ਵਿਚ ਗਾਣੇ 'ਬੂ ਕਾਲ' ਦੇ ਸੰਗੀਤ ਵੀਡੀਓ ਦੀ ਸ਼ੂਟਿੰਗ ਲਈ ਉਥੇ ਪਹੁੰਚੀ।


ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਵੀਡੀਓ ਡਾਇਰੈਕਟਰ ਸੁਖ ਸੰਘੇੜਾ ਨੇ ਇਸ ਸਬੰਧੀ ਹਿੰਟ ਦਿੰਦੇ ਹੋਏ ਸੋਨਮ ਬਾਜਵਾ ਦੀ ਸਿੱਧੂ ਮੂਸੇਵਾਲਾ ਦੇ ਨਾਲ ਇਕ ਤਸਵੀਰ ਇੰਸਟਾਗ੍ਰਾਮ ਪੋਸਟ ਕੀਤੀ। ਇਹ ਜੋੜੀ ਇੱਕ ਹਿੱਟ ਜੋੜੀ ਹੈ ਦੋਵਾਂ ਨੇ ਇਸ ਤੋਂ ਪਹਿਲਾਂ ਵੀ ਇੱਕਠੇ ਕੰਮ ਕੀਤਾ ਹੈ ਅਤੇ ਪ੍ਰਸ਼ੰਸਕਾਂ ਨੇ ਇਨ੍ਹਾਂ ਨੂੰ ਖ਼ੂਬ ਪਸੰਦ ਕੀਤਾ ਸੀ। ਇਹ ਦੋਵੇਂ ਇਕੱਠੇ ਫ਼ਿਲਮ ਅੜਬ ਮੁਟਿਆਰਾਂ ਦੇ ਇਕ ਗੀਤ 'ਜੱਟੀ ਜਿਓਣੇ ਮੋੜ ਦੀ ਬੰਦੂਕ ਵਰਗੀ' ਵਿਚ ਨਜ਼ਰ ਆਏ ਸਨ।


ਜੇ ਅਫਵਾਹਾਂ ਸੱਚੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਸਿੱਧੂ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਐਲਬਮ ਜਲਦੀ ਤੋਂ ਜਲਦੀ ਪ੍ਰਸ਼ੰਸਕਾਂ ਦੇ ਸਾਹਮਣੇ ਆ ਜਾਵੇ। ਉਹ ਇਕ ਤੋਂ ਬਾਅਦ ਇਕ ਮਿਊਜ਼ਿਕ ਵੀਡੀਓ 'ਤੇ ਕੰਮ ਕਰ ਰਿਹਾ ਹੈ।

ਮੂਸੇਟੇਪ ਦੀ ਸ਼ੂਟਿੰਗ ਬਾਰੇ ਚੱਲ ਰਹੀਆਂ ਖ਼ਬਰਾਂ ਨੇ ਪ੍ਰਸ਼ੰਸਕਾਂ ਨੂੰ ਇਹ ਉਮੀਦ ਦਿੱਤੀ ਹੈ ਕਿ ਮੂਸੇਟੇਪ ਜਲਦੀ ਹੀ ਰਿਲੀਜ਼ ਹੋ ਜਾਵੇਗੀ ਤੇ ਇਸ ਦੇ ਨਾਲ ਹੀ ਸਿੱਧੂ ਵੀ ਆਪਣੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਵਧਾਉਣ ਲਈ ਰੋਜ਼ ਆਪਣੇ ਇੰਸਟਾ 'ਤੇ ਇਸ ਟੇਪ ਦੇ ਗਾਣਿਆਂ ਦੇ ਨਵੇਂ ਪੋਸਟਰ ਅਪਲੋਡ ਕਰਦੇ ਰਹਿੰਦੇ ਹਨ।


 

Aarti dhillon

This news is Content Editor Aarti dhillon