ਬਲੈਕ ਡਰੈੱਸ ’ਚ ਸੋਨਮ ਬਾਜਵਾ ਦਾ ਹੌਟ ਫੋਟੋਸ਼ੂਟ ਆਇਆ ਸਾਹਮਣੇ, ਦਿਸਿਆ ਬੋਲਡ ਲੁੱਕ

05/18/2021 6:36:56 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ’ਤੇ ਅਕਸਰ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਸੋਨਮ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

ਹਾਲ ਹੀ ’ਚ ਸੋਨਮ ਬਾਜਵਾ ਦਾ ਅਜਿਹਾ ਹੀ ਇਕ ਹੌਟ ਫੋਟੋਸ਼ੂਟ ਸਾਹਮਣੇ ਆਇਆ ਹੈ, ਜਿਸ ’ਚ ਸੋਨਮ ਬੇਹੱਦ ਹੌਟ ਨਜ਼ਰ ਆ ਰਹੀ ਹੈ। ਬਲੈਕ ਡਰੈੱਸ ’ਚ ਉਸ ਦੀਆਂ ਅਦਾਵਾਂ ਕਾਫੀ ਬੋਲਡ ਹਨ।

ਸੋਨਮ ਨੇ ਇਸ ਫੋਟੋਸ਼ੂਟ ਦੀਆਂ 3 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਸੋਨਮ ਬਾਜਵਾ ਸਾਈਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਦੂਜੀ ਤਸਵੀਰ ’ਚ ਉਸ ਦਾ ਚਿਹਰਾ ਉੱਪਰ ਵੱਲ ਹੈ ਤੇ ਇਸ ਨੂੰ ਪਿਛਲੇ ਪਾਸਿਓਂ ਕਲਿੱਕ ਕੀਤਾ ਗਿਆ ਹੈ।

ਤੀਜੀ ਤਸਵੀਰ ’ਚ ਸੋਨਮ ਬਾਜਵਾ ਪਿੱਛੇ ਵੱਲ ਦੇਖਦੀ ਨਜ਼ਰ ਆ ਰਹੀ ਹੈ।

ਇਨ੍ਹਾਂ ਤਿੰਨਾਂ ਹੀ ਤਸਵੀਰਾਂ ’ਚ ਉਸ ਦੇ ਹਾਵ-ਭਾਵ ਕਮਾਲ ਦੇ ਹਨ। ਇਨ੍ਹਾਂ ਤਸਵੀਰਾਂ ਨਾਲ ਕੈਪਸਨ ’ਚ ਸੋਨਮ ਲਿਖਦੀ ਹੈ, ‘ਮੈਂ ਦਿਨੇ ਸੁਪਨੇ ਲੈਣ ਵਾਲੀ ਤੇ ਰਾਤ ਦੀ ਚਿੰਤਕ ਹਾਂ।’

ਇਨ੍ਹਾਂ ਤਸਵੀਰਾਂ ਨੂੰ 4 ਲੱਖ ਤੋਂ ਵੱਧ ਲੋਕਾਂ ਵਲੋਂ ਪਸੰਦ ਕੀਤਾ ਜਾ ਚੁੱਕਾ ਹੈ। ਉਥੇ ਇਸ ਤੋਂ ਪਹਿਲਾਂ ਸੋਨਮ ਨੇ ਨੀਲੀ ਡਰੈੱਸ ’ਚ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਨੋਟ– ਸੋਨਮ ਦਾ ਇਹ ਫੋਟੋਸ਼ੂਟ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh