ਲਹਿੰਗੇ ’ਚ ਸੋਨਮ ਬਾਜਵਾ ਨੇ ਕਰਵਾਇਆ ਫੋਟੋਸ਼ੂਟ, ਅਦਾਵਾਂ ’ਤੇ ਤੁਸੀਂ ਵੀ ਹਾਰ ਜਾਓਗੇ ਦਿਲ

01/27/2022 2:03:46 PM

ਚੰਡੀਗੜ੍ਹ (ਬਿਊਰੋ)– ਸੋਨਮ ਬਾਜਵਾ ਪਾਲੀਵੁੱਡ ਦੀਆਂ ਸਭ ਤੋਂ ਖ਼ੂਬਸੂਰਤ ਅਦਾਕਾਰਾਂ ’ਚੋਂ ਇਕ ਹੈ। ਸੋਨਮ ਬਾਜਵਾ ਸਮੇਂ-ਸਮੇਂ ’ਤੇ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਲ ਹੀ ’ਚ ਵੀ ਕੁਝ ਤਸਵੀਰਾਂ ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਸੋਨਮ ਬਾਜਵਾ ਲਹਿੰਗੇ ’ਚ ਨਜ਼ਰ ਆ ਰਹੀ ਹੈ। ਸੋਨਮ ਬਾਜਵਾ ਨੇ ਇਹ ਫੋਟੋਸ਼ੂਟ ਕਿਸੇ ਬ੍ਰਾਂਡ ਨਾਲ ਮਿਲ ਕੇ ਕਰਵਾਇਆ ਹੈ। ਇਸ ਬ੍ਰਾਂਡ ਦੇ ਵੱਖ-ਵੱਖ ਲਹਿੰਗਿਆ ’ਚ ਸੋਨਮ ਬਾਜਵਾ ਨੂੰ ਦੇਖਿਆ ਜਾ ਸਕਦਾ ਹੈ।

ਤਸਵੀਰਾਂ ’ਚ ਸੋਨਮ ਬਾਜਵਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਲਹਿੰਗੇ ’ਚ ਉਸ ਦੀ ਖ਼ੂਬਸੂਰਤੀ ਦੇਖ ਕੋਈ ਵੀ ਆਪਣਾ ਦਿਲ ਹਾਰ ਜਾਵੇਗਾ।

ਨਾ ਸਿਰਫ ਸੋਨਮ ਬਾਜਵਾ ਦੇ ਪ੍ਰਸ਼ੰਸਕ, ਸਗੋਂ ਪੰਜਾਬੀ ਸਿਤਾਰੇ ਵੀ ਉਸ ਦੀਆਂ ਇਨ੍ਹਾਂ ਤਸਵੀਰਾਂ ’ਤੇ ਕੁਮੈਂਟ ਕਰ ਰਹੇ ਹਨ। ਸੋਨਮ ਬਾਜਵਾ ਦਾ ਸਾਦਗੀ ਤੇ ਖ਼ੂਬਸੂਰਤ ਅੰਦਾਜ਼ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh